ਸਨੈਪਡ੍ਰੈਗਨ 638 ਐੱਸ. ਓ. ਸੀ. ਨਾਲ ਸ਼ਿਓਮੀ ਵੈਲਨਟੀਨੋ ਸਮਾਰਟਫੋਨ ਹੋਇਆ ਸਪਾਟ

05/07/2018 6:39:03 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਚੀਨ 'ਚ 10 ਮਈ ਨੂੰ ਇਕ ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰੀ 'ਚ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਈਵੈਂਟ ਦੌਰਾਨ ਕੰਪਨੀ ਅਫੋਰਡਬੇਲ ਰੈੱਡਮੀ S2 ਨੂੰ ਪੇਸ਼ ਕਰੇਗੀ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਈਵੈਂਟ 'ਚ ਕੰਪਨੀ ਇਕ ਮਿਡ-ਰੇਂਜ ਸਮਾਰਟਫੋਨ ਨੂੰ ਵੀ ਪੇਸ਼ ਕਰੇਗੀ, ਜਿਸ ਨੂੰ ਕੰਪਨੀ ਨੇ  ਵੈਲਨਟੀਨੋ (Valentino) ਕੋਡਨੇਮ ਨਾਂ ਨਾਲ ਬੇਂਚਮਾਰਕਿੰਗ ਗੀਕਬੈਂਚ 'ਤੇ ਸਪਾਟ ਕੀਤਾ ਹੈ।

 

ਸ਼ਿਓਮੀ ਵੈਲਨਟੀਨੋ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਇਸ ਦਾ ਪ੍ਰੋਸੈਸਰ ਹੋਵੇਗਾ। ਬੇਂਚਮਾਰਕਿੰਗ ਵੈੱਬਸਾਈਟ ਦੀ ਲਿਸਟਿੰਗ ਨੂੰ ਗਿਜ਼ਚਾਇਨਾ (Gizchina) 'ਤੇ ਸਪਾਟ ਕੀਤਾ ਗਿਆ ਹੈ। ਇਸ ਲਿਸਟਿੰਗ ਮੁਤਾਬਕ ਵੈਲਨਟੀਨੋ ਕੁਆਲਕਾਮ ਸਨੈਪਡਰੈਗਨ 638 ਐੱਸ. ਓ. ਸੀ. 'ਤੇ ਆਧਾਰਿਤ ਹੋਵੇਗਾ। ਇਸ ਪ੍ਰੋਸੈਸਰ 'ਚ 8 ਕੋਰ ਅਤੇ ਇਸ ਦੀ ਕਲਾਕ ਸਪੀਡ 1.44GHz ਹੋਵੇਗੀ। ਇਹ ਚਿਪਸੈੱਟ ਸਨੈਪਡਰੈਗਨ 636 ਐੱਸ. ਓ. ਸੀ. ਦਾ ਅਪਗ੍ਰੇਡਿਡ ਵਰਜਨ ਹੋਵੇਗਾ, ਜਿਸ ਨੂੰ ਫਿਲਹਾਲ ਰੈੱਡਮੀ ਨੋਟ 5 ਪ੍ਰੋ 'ਚ ਦਿੱਤਾ ਜਾ ਰਿਹਾ ਹੈ।

 

ਬੈਂਚਮਾਰਕਿੰਗ ਵੈੱਬਸਾਈਟ ਅਨੁਸਾਰ ਵੈਲਨਟੀਨੋ 'ਚ 6 ਜੀ. ਬੀ. ਰੈਮ ਅਤੇ ਇਹ ਐਂਡਰਾਇਡ 8.1 Oreo 'ਤੇ ਕੰਮ ਕਰੇਗਾ। ਬੈਂਚਮਾਰਕਿੰਗ ਟੈਸਟ ਮੁਤਾਬਕ ਵੈਲਨਟੀਨੋ ਦਾ ਸਿੰਗਲ ਕੋਰ ਟੈਸਟ 1,485 ਪੁਆਇੰਟਸ ਅਤੇ 5,440 ਮਲਟੀ ਕੋਰ ਟੈਸਟ 'ਚ ਪੁਆਇੰਟਸ ਮਿਲੇ ਹਨ।

Xiaomi Valentino

 

ਇਸ ਤੋਂ ਇਲਾਵਾ ਸ਼ਿਓਮੀ ਚੀਨ 'ਚ 10 ਮਈ ਨੂੰ ਇਕ ਈਵੈਂਟ ਦਾ ਆਯੋਜਨ ਕਰ ਰਿਹਾ ਹੈ, ਜਿਸ 'ਚ ਉਮੀਦ ਕੀਤੀ ਜਾ ਰਹੀਂ ਹੈ ਕਿ ਰੈੱਡਮੀ S2 ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦਾ ਡਿਜ਼ਾਈਨ ਰੈੱਡਮੀ ਨੋਟ 5 ਪ੍ਰੋ ਅਤੇ ਮੀ 6X ਵਰਗਾ ਹੋਵੇਗਾ।


Related News