ਰਿਸਣ ਲੱਗੀ ਮੁੰਬਈ ਦੀ 12,000 ਕਰੋੜ ’ਚ ਬਣੀ ਸੁਰੰਗ, 2 ਮਹੀਨੇ ਪਹਿਲਾਂ ਹੋਇਆ ਸੀ ਉਦਘਾਟਨ
Wednesday, May 29, 2024 - 11:37 AM (IST)
ਮੁੰਬਈ (ਇੰਟ.)- ਮੁੰਬਈ ਦੀ ਅਭਿਲਾਸ਼ੀ ਕੋਸਟਲ ਰੋਡ ਸੁਰੰਗ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਇਸ ਦੇ ਉਦਘਾਟਨ ਨੂੰ ਤਿੰਨ ਮਹੀਨੇ ਵੀ ਨਹੀਂ ਹੋਏ ਸਨ ਕਿ 12,000 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਸੁਰੰਗ ਵਿਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ। ਮੁੰਬਈ ਵਿਚ ਮਾਨਸੂਨ 10-11 ਜੂਨ ਨੂੰ ਆ ਸਕਦਾ ਹੈ। ਅਜਿਹੇ ’ਚ ਹੁਣ ਸਵਾਲ ਖੜ੍ਹੇ ਹੋ ਗਏ ਹਨ ਕਿ ਬਾਰਿਸ਼ ’ਚ ਇਹ ਕੋਸਟਲ ਰੋਡ ਕਿੰਨੀ ਸੁਰੱਖਿਅਤ ਹੈ। ਇਸ ਅਭਿਲਾਸ਼ੀ ਪ੍ਰਾਜੈਕਟ ਦਾ ਉਦਘਾਟਨ ਇਸ ਸਾਲ 11 ਮਾਰਚ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੀਤਾ ਸੀ।
ਇਹ ਦੇਸ਼ ਦੀ ਪਹਿਲੀ ਸੜਕ ਹੈ ਜੋ ਸਮੁੰਦਰ ਦੇ ਹੇਠਾਂ ਬਣੀ ਹੈ। ਇਸ ਤੋਂ ਪਹਿਲਾਂ ਮੁੰਬਈ ਦੇ ਲੋਕਾਂ ਨੂੰ ਵਰਲੀ ਤੋਂ ਮਰੀਨ ਡਰਾਈਵ ਤੱਕ ਜਾਣ ਲਈ 40 ਮਿੰਟ ਲੱਗਦੇ ਸਨ। ਮੁੰਬਈ ਕੋਸਟਲ ਰੋਡ ਦੇ ਉਦਘਾਟਨ ਤੋਂ ਬਾਅਦ ਯਾਤਰੀ ਇਹ ਦੂਰੀ ਸਿਰਫ 9 ਤੋਂ 10 ਮਿੰਟ ’ਚ ਤੈਅ ਕਰ ਰਹੇ ਹਨ। ਹਾਲਾਂਕਿ, ਮਾਨਸੂਨ ਤੋਂ ਦੋ ਹਫ਼ਤੇ ਪਹਿਲਾਂ ਮੁੰਬਈ ਕੋਸਟਲ ਰੋਡ ਸੁਰੰਗ ’ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ, ਜਿਸ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8