ਜਹਾਜ਼ ਦੇ ਟਾਇਲਟ 'ਚ ਵਿਅਕਤੀ ਪੀ ਰਿਹਾ ਸੀ ਸਿਗਰੇਟ, ਹੋਇਆ ਗ੍ਰਿਫ਼ਤਾਰ

05/27/2024 2:06:57 PM

ਮੁੰਬਈ (ਵਾਰਤਾ)- ਏਅਰ ਇੰਡੀਆ ਜਹਾਜ਼ 'ਚ ਜੈਪੁਰ-ਮੁੰਬਈ ਉਡਾਣ ਦੌਰਾਨ ਸਿਗਰੇਟ ਪੀਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਸਹਾਰ ਪੁਲਸ ਨੇ 25 ਮਈ ਨੂੰ ਰਾਜਸਥਾਨ ਵਾਸੀ ਅਰਜੁਨ ਥਾਲੋਰੇ (34) ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਉਡਾਣ ਦੌਰਾਨ ਹੀ ਟਾਇਲਟ 'ਚ ਸਿਗਰੇਟ ਪੀਣ ਲੱਗਾ ਸੀ, ਜਿਸ ਨਾਲ ਸੈਂਸਰ ਬੰਦ ਹੋ ਗਿਆ।

ਇਕ ਸੀਨੀਅਰ ਕਰੂ ਮੈਂਬਰ ਨੇ ਉਸ ਨੂੰ ਮੌਕੇ 'ਤੇ ਪਾਇਆ ਅਤੇ ਫਲਾਈਟ ਮੁੰਬਈ 'ਚ ਉਤਰਨ ਤੋਂ ਬਾਅਦ ਦੋਸ਼ੀ ਨੂੰ ਏਅਰ ਇੰਡੀਆ ਦੇ ਸੁਰੱਖਿਆ ਵਿਭਾਗ ਨੂੰ ਸੌਂਪ ਦਿੱਤਾ। ਸੁਰੱਖਿਆ ਕਰਮੀ ਉਸ ਨੂੰ ਸਹਾਰ ਥਾਣਾ ਲੈ ਗਏ, ਜਿੱਥੇ ਉਸ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ ਅਤੇ ਜਹਾਜ਼ ਐਕਟ ਦੇ ਪ੍ਰਬੰਧ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News