ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

06/18/2024 10:37:39 AM

ਮੁੰਬਈ- ਅਵਿਕਾ ਗੌਰ ਨੇ 'ਬਾਲਿਕਾ ਵਧੂ' 'ਚ ਆਨੰਦੀ ਦੇ ਕਿਰਦਾਰ ਨਾਲ ਹਰ ਦਿਲ 'ਚ ਖਾਸ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਅਵਿਕਾ ਨੇ ਕਈ ਫਿਲਮਾਂ ਅਤੇ ਹੋਰ ਟੀਵੀ ਸ਼ੋਅਜ਼ 'ਚ ਵੀ ਕੰਮ ਕੀਤਾ। ਹਾਲ ਹੀ 'ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਬਾਡੀਗਾਰਡ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

PunjabKesari

ਅਵਿਕਾ ਗੌਰ ਨੇ ਕਿਹਾ, 'ਮੈਨੂੰ ਯਾਦ ਹੈ ਜਦੋਂ ਮੈਂ ਸਟੇਜ 'ਤੇ ਜਾ ਰਹੀ ਸੀ ਤਾਂ ਕਿਸੇ ਨੇ ਮੈਨੂੰ ਪਿੱਛੇ ਤੋਂ ਛੂਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਵਾਪਸ ਮੁੜ ਕੇ ਦੇਖਿਆ ਤਾਂ ਪਿੱਛੇ ਸਿਰਫ਼ ਗਾਰਡ ਖੜ੍ਹਾ ਸੀ ਅਤੇ ਹੋਰ ਕੋਈ ਨਹੀਂ ਸੀ। ਮੈਨੂੰ ਪਤਾ ਸੀ ਕਿ ਇਹ ਦੂਜੀ ਵਾਰ ਵੀ ਜ਼ਰੂਰ ਹੋਵੇਗਾ ਇਸ ਲਈ ਮੈਂ ਉਸ ਨੂੰ ਉੱਥੇ ਹੀ ਰੋਕ ਦਿੱਤਾ।

PunjabKesari

ਅਵਿਕਾ ਗੌਰ ਨੇ ਅੱਗੇ ਕਿਹਾ- 'ਇਹ ਸ਼ਰਮਨਾਕ ਹੈ... ਮੈਂ ਉਸ ਵੱਲ ਦੇਖਿਆ ਅਤੇ ਉਸ ਨੇ ਮੁਆਫੀ ਮੰਗੀ। ਇਸ ਤੋਂ ਬਾਅਦ ਮੈਂ ਕੀ ਕਰਦੀ?ਇਸ ਲਈ ਮੈਂ ਉਸ ਨੂੰ ਜਾਣ ਦਿੱਤਾ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਕੰਮਾਂ ਦਾ ਦੂਜੇ ਵਿਅਕਤੀ 'ਤੇ ਕੀ ਪ੍ਰਭਾਵ ਪੈ ਰਿਹਾ ਹੈ। ਉਸ ਸਮੇਂ ਉਸ ਨੂੰ ਨਹੀਂ ਪਤਾ ਸੀ ਕਿ ਉਹ ਹੋਰ ਕੀ ਕਰ ਸਕਦੀ ਹੈ। ਪਰ ਚੀਜ਼ਾਂ ਬਦਲ ਗਈਆਂ ਹਨ, ਅਤੇ ਉਹ ਜਾਣਦੀ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ। ਜੇ ਮੇਰੇ 'ਚ ਪਲਟ ਕੇ ਮਾਰਨ ਦੀ ਹਿੰਮਤ ਹੁੰਦੀ ਤਾਂ ਮੈਂ  ਹੁਣ ਤੱਕ ਕਿੰਨੇ ਲੋਕਾਂ ਇਸ ਦਾ ਜਵਾਬ ਦੇ ਦਿੱਤਾ ਹੁੰਦਾ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਰ ਸਕਦੀ ਹਾਂ, ਪਰ ਮੈਨੂੰ ਉਮੀਦ ਹੈ ਕਿ ਹੁਣ ਅਜਿਹਾ ਕੁਝ ਨਹੀਂ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News