ਇੰਟੈੱਲ ਟੈਕਨਾਲੋਜੀ ਨਾਲ ਸ਼ਿਓਮੀ ਨੇ ਲਾਂਚ ਕੀਤਾ smart-sportswear-shoes

Sunday, Mar 12, 2017 - 05:50 PM (IST)

ਇੰਟੈੱਲ ਟੈਕਨਾਲੋਜੀ ਨਾਲ ਸ਼ਿਓਮੀ ਨੇ ਲਾਂਚ ਕੀਤਾ smart-sportswear-shoes

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਸਮਾਰਟਫੋਨ ਬਾਜ਼ਾਰ ''ਚ ਆਪਣੀ ਮਹਤਵਪੂਰਨ ਜਗ੍ਹਾ ਬਣਾਉਣ ਤੋ ਬਾਅਦ ਹੁਣ ਹੌਲੀ- ਹੌਲੀ ਕਈ ਹੋਰ ਇਲੈਕਟ੍ਰਿਕ ਪ੍ਰੋਡਕਟ ਨੂੰ ਪੇਸ਼ ਕਰ ਕੇ ਮਾਰਕੀਟ ''ਚ ਆਪਣੀ ਇਕ ਅਲਗ ਹੀ ਪਹਿਚਾਣ ਬਣਾਉਣ ''ਚ ਲਗੀ ਹੋਈ ਹੈ। ਉਥੇ ਹੀ, ਕੰਪਨੀ ਨੇ ਆਪਣੇ ਪ੍ਰੋਡਕਟਸ ਰੇਂਜ ਨੂੰ ਵਧਾਉਂਦੇ ਹੋਏ ਇੰਟੈੱਲ ਟੈਕਨਾਲੋਜੀ ਨਾਲ ਲੈਸ ਇਕ "ਸਮਾਰਟ ਸ਼ੂਜ਼" ਲਾਂਚ ਕੀਤਾ ਹੈ।

ਗਿਜਚਾਈਨਾ ਦੀ ਖ਼ਬਰ ਮਤਾਬਕ, ਸ਼ਿਓਮੀ ਦੇ ਇਸ ਸਮਾਰਟ ਸ਼ੂਜ਼ ਨੂੰ ਸ਼ੰਘਾਈ ਦੀ ਰੂਨਮੀ ਟੈਕਨਾਲੋਜੀ ਨੂੰ ਲਿਮਟਿਡ ਨੇ ਡਿਵੈਲਪ ਕੀਤਾ ਹੈ। ਇਸ ਸ਼ੂਜ਼ ਨੂੰ ਪ੍ਰੋਫੈਸ਼ਨਲ ਐਥਲੀਟਸ ਲਈ ਡਿਜ਼ਾਇਨ ਕੀਤਾ ਗਿਆ ਹੈ। ਸ਼ਿਓਮੀ ਦੁਆਰਾ ਲਾਂਚ ਕੀਤਾ ਗਿਆ ''90 ਮਿਨਟਸ ਅਲਟ੍ਰਾ ਸਮਾਰਟ ਸਪੋਰਟਸਵਿਅਰ'' ਸ਼ੂਜ਼ ''ਚ ਇੰਟੈੱਲ ਦੀ ਕਿਊਰੀ ਚਿਪ ਲਗੀ ਹੈ। ਇਹ ਯੂਜ਼ਰ ਨੂੰ ਤੈਅ ਕੀਤੀ ਗਈ ਦੂਰੀ ਅਤੇ ਖਰਚ ਕੀਤੀ ਗਈ ਕੈਲਰੀ ਦੀ ਸੂਚਨਾ ਦਿੰਦਾ ਹੈ। ਇਹ ਸ਼ੂਜ਼ 60 ਦਿਨ ਦੀ ਬੈਟਰੀ ਲਾਈਫ ਅਤੇ ਇੰਟੈੱਲ ਦੀ ਕਾਂਪੈਕਟ ਕਿਊਰੀ ਚਿਪ ਦੇ ਨਾਲ ਆਉਂਦਾ ਹੈ।

ਜੇਕਰ ਇਸ ਸਮਾਰਟ ਸ਼ੂਜ਼ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਆਰਕ ਡਿਜ਼ਾਇਨ ਅਤੇ ਐਂਟੀ-ਸਕਿਡ ਫੀਚਰ ਨਾਲ ਲੈਸ ਹੈ। ਇਹ ਸ਼ੂਜ਼ ਕਿਸੇ ਵੀ ਹੱਲਚੱਲ ਦੀ ਪਹਿਚਾਣ ਕਰ ਲੈਂਦਾ ਹੈ ਰਿਪੋਰਟ ਦੇ ਮੁਤਾਬਕ, ਇਸ ਨੂੰ ਸੈਰ ਦੌਰਾਨ, ਰਨਿੰਗ ਅਤੇ ਚੜਾਈ ਚੜਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸ਼ਿਓਮੀ ਦਾ ਇਹ ਸਮਾਰਟ ਸ਼ੂਜ਼ ਬਲੈਕ ਅਤੇ ਸਰਫ ਬਲੂ ਕਲਰ ''ਚ ਪੁਰਸ਼ਾਂ ਲਈ ਅਤੇ ਪਿੰਕ ਕਲਰ ''ਚ ਔਰਤਾਂ ਲਈ ਉਪਲੱਬਧ ਹੋਵੇਗਾ।  ਇਸ ਤੋਂ ਇਲਾਵਾ ਹਨ੍ਹੇਰੇ ''ਚ ਚਮਕਣ ਵਾਲਾ ਇਕ ਸਪੈਸ਼ਲ ਬਲੂ ਐਡੀਸ਼ਨ ਵੀ ਮੌਜੂਦ ਹੈ। ਕੰਪਨੀ ਨੇ ਇਸ ਨੂੰ 300 ਯੂਆਨ (ਲਗਭਗ 2,900 ਰੁਪਏ) ''ਚ ਪੇਸ਼ ਕੀਤਾ ਹੈ। ਇਹ ਸ਼ੂਜ਼ ਕੰਪਨੀ ਦੇ ਕਰਾਉਡਫਨਡਿੰਗ ਮੀਜਿਆ ਪਲੇਟਫਾਰਮ ਦੇ ਮੀ ਹੋਮ ਵੈੱਬਸਾਈਟ ਰਾਹੀਂ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਉਥੇ ਹੀ, ਇਸ ਦੀ ਵਿਕਰੀ 15 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ। 


Related News