ਰਿਪਬਲਿਕ ਡੇ ਸੇਲ ’ਚ ਸ਼ਾਓਮੀ ਦੀ ਚਾਂਦੀ, ਵੇਚੇ 15 ਲੱਖ ਸਮਾਰਟਫੋਨ

01/28/2021 6:31:10 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਰਿਪਬਲਿਕ ਡੇ ਸੇਲ ਮੌਕੇ ਭਾਰਤ ’ਚ 15 ਲੱਖ ਤੋਂ ਜ਼ਿਆਦਾ ਸਮਾਰਟਫੋਨ ਵੇਚ ਦਿੱਤੇ ਹਨ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ’ਤੇ ਕੰਪਨੀ ਟਾਪ ਸੇਲਿੰਗ ਸਮਾਰਟਫੋਨ ਬ੍ਰਾਂਡ ਬਣ ਚੁੱਕੀ ਹੈ। ਸ਼ਾਓਮੀ ਨੇ ਕਿਹਾ ਹੈ ਕਿ ਰਿਪਬਲਿਕ ਡੇ ਸੇਲ 2021 ’ਚ ਕੰਪਨੀ ਵਲੋਂ ਪਹਿਲੀ ਸੇਲ ਸੀ ਅਤੇ ਇਸ ਨਾਲ ਕੰਪਨੀ ਨੂੰ ਜੋ ਰਿਸਪਾਂਸ ਮਿਲਿਆ ਹੈ ਉਸ ਤੋਂ ਉਹ ਕਾਫੀ ਖੁਸ਼ ਹੈ। ਇਸ ਸੇਲ ’ਚ ਕੰਪਨੀ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਇੰਡੀਆ ’ਤੇ ਵੀ ਬੈਸਟ ਸੇਲਰ ਸਮਾਰਟਫੋਨ ਬਣ ਗਈ ਹੈ। 

ਜ਼ਿਕਰਯੋਗ ਹੈ ਕਿ ਸ਼ਾਓਮੀ ਨੇ ਹਾਲ ਹੀ ’ਚ ਭਾਰਤ ’ਚ ਇਕ ਮਿਡ ਰੇਂਜ 5ਜੀ ਸਮਾਰਟਫੋਨ ਲਾਂਚ ਕੀਤਾ ਹੈ। ਇਹ ਸਮਾਰਟਫੋਨ ਮੀ 10ਆਈ ਹੈ ਅਤੇ ਇਸ ਦੀ ਕੀਮਤ ਕਰੀਬ 20,000 ਰੁਪਏ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸੇਲ ’ਚ ਇਹ ਫੋਨ ਐਮਾਜ਼ੋਨ ਇੰਡੀਆ ’ਤੇ ਨੰਬਰ-1 ਸੇਲਿੰਗ 5ਜੀ ਸਮਾਰਟਫੋਨ ਬਣ ਗਿਆ ਹੈ। 

ਸ਼ਾਓਮੀ ਮੁਤਾਬਕ, ਰੈੱਡਮੀ 9 ਪਾਵਰ ਐਮਾਜ਼ੋਨ ਇੰਡੀਆ ’ਤੇ ਨੰਬਰ-1 ਸੇਲਿੰਗ ਸਮਾਰਟਫੋਨ ਬਣ ਗਿਆ ਹੈ। ਕੰਪਨੀ ਨੇ ਉਮੀਦ ਜਤਾਈ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਕੰਪਨੀ ਨੂੰ ਭਾਰਤੀ ਗਾਹਕਾਂ ਵਲੋਂ ਬਿਹਤਰ ਰਿਸਪਾਂਸ ਮਿਲਦਾ ਰਹੇਗਾ। ਸ਼ਾਓਮੀ ਰੈੱਡਮੀ 9 ਪਾਵਰ ਨੂੰ ਕੰਪਨੀ ਨੇ ਹਾਲ ਹੀ ’ਚ ਲਾਂਚ ਕੀਤਾ ਹੈ ਅਤੇ ਇਸ ਦੀ ਕੀਮਤ 10,999 ਰੁਪਏ ਹੈ। ਜਦਕਿ ਮੀ 10ਆਈ ’ਚ ਕੰਪਨੀ 5ਜੀ ਕੁਨੈਕਟੀਵਿਟੀ ਵੀ ਦਿੱਤੀ ਹੈ। 


Rakesh

Content Editor

Related News