Redmi Note 7 ਦਾ ਕੈਮਰਾ ਹੋਵੇਗਾ ਹੋਰ ਵੀ ਬਿਹਤਰ, ਮਿਲੀ ਨਵੀਂ ਅਪਡੇਟ

03/14/2019 1:57:09 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਲੇਟੈਸਟ ਸਮਾਰਟਫੋਨ ਰੈੱਡਮੀ ਨੋਟ 7 ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਤੋਂ ਬਾਅਦ ਸ਼ਾਓਮੀ ਦੇ ਇਸ ਸਮਾਰਟਫੋਨ ਦਾ ਕੈਮਰਾ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਿਆ ਹੈ। ਇਸ ਅਪਡੇਟ ਤੋਂ ਬਾਅਦ ਫੋਨ ਨੂੰ ਡੈਡੀਕੇਟਿਡ ਨਾਈਟ ਮੋਡ ਕੈਮਰਾ ਆਪਸ਼ਨ ਮਿਲੇਗਾ, ਜੋ ਇਸ ਤੋਂ ਪਹਿਲਾਂ ਮੀ ਮਿਕਸ 3 ’ਚ ਦੇਖਣ ਨੂੰ ਮਿਲਿਆ ਸੀ। ਸ਼ਾਓਮੀ ਨੇ ਭਾਰਤ ’ਚ ਰੈੱਡਮੀ ਨੋਟ 7 ’ਚ ਲਾਂਚ ਸਮੇਂ ਨਾਈਟ ਮੋਡ ਕੈਮਰਾ ਨਹੀਂ ਦਿੱਤਾ ਸੀ। ਇਸ ਅਪਡੇਟ ਦਾ ਸਾਈਜ਼ 500MB ਹੈ ਜਿਸ ਨੂੰ ਬਿਲਡ ਨੰਬਰ MIUI 10.2.7.0.PEGINXM ਨਾਲ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਸ ਅਪਡੇਟ ’ਚ ਸ਼ਾਓਮੀ ਨੇ ਮਾਰਚ ਸਕਿਓਰਿਟੀ ਪੈਚ ਨਹੀਂ ਦਿੱਤਾ। 

ਹਾਲ ਹੀ ’ਚ ਲਾਂਚ ਹੋਇਆ ਰੈੱਡਮੀ ਨੋਟ 7 ਹੁਣਤਕ ਦੋ ਵਾਰ ਫਲੈਸ਼ ਸੇਲ ’ਚ ਆ ਚੁੱਕਾ ਹੈ। ਸਾਓਮੀ ਨੇ ਦਾਅਵਾ ਕੀਤਾ ਸੀ ਕਿ ਪਹਿਲੀ ਫਲੈਸ਼ ਸੇਲ ਦੌਰਾ ਰੈੱਡਮੀ ਨੋਟ 7 ਦੀਆਂ 2 ਲੱਖ ਯੂਨਿਟਸ ਵਿਕੀਆਂ ਸਨ। ਸ਼ਾਓਮੀ ਨੇ ਭਾਰਤ ’ਚ ਇਸ ਸਮਾਰਟਫੋਨ ਦੇ ਨਾਲ ਰੈੱਡਮੀ ਨੋਟ 7 ਪ੍ਰੋ ਵੀ ਲਾਂਚ ਕੀਤਾ ਸੀ। ਰੈੱਡਮੀ ਨੋਟ 7 ਦੀ ਦੂਜੀ ਸੇਲ ’ਚ ਵੀ ਇਹ ਸਮਾਰਟਫੋਨ ਕੁਝ ਹੀ ਸੈਕਿੰਡਸ ’ਚ ਸੇਲ ਆਊਟ ਹੋ ਗਿਆ ਸੀ।

ਕੀਮਤ
ਭਾਰਤ ’ਚ ਰੈੱਡਮੀ ਨੋਟ 7 ਨੂੰ ਦੋ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਹੈ। ਉਥੇ ਹੀ ਦੂਜਾ ਵੇਰੀਐਂਟ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਹੈ ਜਿਸ ਦੀ ਕੀਮਤ 11,999 ਰੁਪਏ ਹੈ। ਕੰਪਨੀ ਦਾ ਲੇਟੈਸਟ ਰੈੱਡਮੀ ਸਮਾਰਟਫੋਨ Onyx Black, Ruby Red ਅਤੇ Sapphire Blue ਕਲਰ ਆਪਸ਼ਨ ’ਚ ਆਉਂਦਾ ਹੈ।


Related News