ਸ਼ਾਓਮੀ ਨੇ ਲਾਂਚ ਕੀਤਾ ਵਾਟਰ ਪਰੂਫ ਬਲੂਟੁੱਥ ਸਪੀਕਰ, ਮਿਲੇਗਾ 20 ਘੰਟਿਆਂ ਦਾ ਬੈਟਰੀ ਬੈਕਅਪ
Wednesday, Feb 19, 2020 - 10:58 AM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਨਵੇਂ ਆਊਟਡੋਰ ਮੀ ਬਲੂਟੁੱਥ ਸਪੀਕਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਪਰ ਡਿਸਕਾਊਂਟ ਦੇ ਚੱਲਦੇ ਗਾਹਕ ਇਸ ਨੂੰ 1,399 ਰੁਪਏ ’ਚ ਖਰੀਦ ਸਕਦੇ ਹਨ। ਇਸ ਵਾਇਰਲੈੱਸ ਸਪੀਕਰ ਨੂੰ ਲੈ ਕੇ ਕਲਰ ਆਪਸ਼ਨ ਦੇ ਨਾਲ ਖਰੀਦਿਆ ਜਾ ਸਕਦਾ ਹੈ।
ਬਲੂਟੁੱਥ ਸਪੀਕਰ ਦੇ ਟਾਪ 5 ਫੀਚਰਜ਼
1. ਇਸ ਬਲੂਟੁੱਥ ਸਪੀਕਰ ’ਚ 2,000mAh ਦੀ ਬੈਟਰੀ ਮਿਲੇਗੀ। ਇਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਯੂਜ਼ਰ ਨੂੰ 20 ਘੰਟਿਆਂ ਦਾ ਬੈਟਰੀ ਬੈਕਅਪ ਮਿਲੇਗਾ।
2. ਕੁਨੈਕਟੀਵਿਟੀ ਲਈ ਇਸ ਬਲੂਟੁੱਥ ਸਪੀਕਰ ’ਚ ਬਲੂਟੁੱਥ ਸਪੀਕਰ ’ਚ ਬਲੂਟੁੱਥ 5.0, ਆਕਸ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
3. ਯੂਜ਼ਰਜ਼ ਨੂੰ ਇਸ ਸਪੀਕਰ ਦੇ ਖੱਬੇ ਪਾਸੇ ’ਚ Play/Pause ਬਟਨ ਦੇ ਨਾਲ ਕਾਲ ਪਿਕ ਅਤੇ ਕੱਟ ਕਰਨ ਦਾ ਫੀਚਰ ਮਿਲੇਗਾ।
4. ਇਸ ਤੋਂ ਇਲਾਵਾ ਆਊਟਡੋਰ ਮੀ ਬਲੂਟੁੱਥ ਸਪੀਕਰ ਨੂੰ ਆਈ.ਪੀ.ਐਕਸ. 5 ਵਾਟਰ ਰੈਸਿਸਟੈਂਟ ਦੀ ਰੇਟਿੰਗ ਵੀ ਦਿੱਤੀ ਗਈ ਹੈ।
5. ਇਹ ਸਪੀਕਰ ਵਾਇਸ ਅਸਿਸਟੈਂਟ ਫੀਚਰ ਨੂੰ ਵੀ ਸੁਪੋਰਟ ਕਰਦਾ ਹੈ, ਜੋ ਇਕ ਬਟਨ ਦਬਾਉਣ ’ਤੇ ਐਕਟਿਵੇਟ ਹੋ ਜਾਵੇਗਾ।