ਸ਼ਾਓਮੀ ਨੇ ਬਿਨਾਂ LED ਫਲੈਸ਼ ਲਾਈਟ ਦੇ ਹੀ ਵੇਚ ਦਿੱਤਾ ਇਹ ਸਮਾਰਟਫੋਨ
Friday, Mar 08, 2019 - 05:53 PM (IST)

ਗੈਜੇਟ ਡੈਸਕ– ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਦੁਨੀਆ ’ਚ ਸਿਰਫ ਤੁਸੀਂ ਹੀ ਹੋ ਜਿਸ ਦੀ ਕਿਸਮਤ ਬਹੁਤ ਖਰਾਬ ਹੈ ਤਾਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸ ਦੇਈਏ ਜਿਸ ਨੇ ਸ਼ਾਓਮੀ ਦਾ ਲੇਟੈਸਟ ਸਮਾਰਟਫੋਨ Mi 9 ਆਰਡਰ ਕੀਤਾ ਅਤੇ ਬਦਲੇ ’ਚ ਉਸ ਨੂੰ ਇਕ ਅਜਿਹਾ ਝਟਕਾ ਲੱਗਾ ਜੋ ਉਸ ਨੇ ਜਾਂ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ।
ਅੱਜ ਤਕ ਤੁਸੀਂ ਸੁਣਦੇ ਆਏ ਹੋਵੋਗੇ ਕਿ ਆਨਲਾਈਨ ਫੋਨ ਮੰਗਾਉਣ ’ਤੇ ਕਿਸੇ ਨੂੰ ਇੱਟ ਮਿਲਦੀ ਹੈ ਤਾਂ ਕਿਸੇ ਨੂੰ ਸਬਣ ਮਿਲਦਾ ਹੈ ਪਰ ਇਥੇ ਚੀਨ ’ਚ ਇਕ ਵਿਅਕਤੀ ਨੇ ਸ਼ਾਓਮੀ Mi 9 ਸਮਾਰਟਫੋਨ ਆਰਡਰ ਕੀਤਾ ਅਤੇ ਬਦਲੇ ’ਚ ਉਸ ਨੂੰ ਬਿਨਾਂ LED ਫਲੈਸ਼ ਵਾਲਾ Mi 9 ਸਮਾਰਟਫੋਨ ਮਿਲਿਆ।
ਵੀਰਵਾਰ ਨੂੰ ਇਕ Weibo ਯੂਜ਼ਰ ਨੇ ਸ਼ਾਓਮੀ Mi 9 ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ ਜਿਸ ਵਿਚ ਸਮਾਰਟਫੋਨ ਤੋਂ LED ਫਲੈਸ਼ ਦਾ ਕਟਆਊਟ ਵੀ ਗਾਇਬ ਸੀ। ਇਹ ਘਟਨਾ ਸਿੱਧਾ-ਸਿੱਧਾ ਕੰਪਨੀ ਦੇ ਕੁਆਲਿਟੀ ਫੇਲੀਅਰ ਨੂੰ ਦਰਸ਼ਾਉਂਦੀ ਹੈ ਕਿਉਂਕਿ Weibo ਦੇ ਉਸ ਪੋਸਟ ’ਚ ਸ਼ਾਓਮੀ ਦੇ ਕਸਟਮਰ ਕੇਅਰ ਦਾ ਕੋਈ ਰਿਪਲਾਈਨ ਨਹੀਂ ਆਇਆ, ਇਸ ਲਈ ਅਜਿਹਾ ਹੋ ਸਕਦਾ ਹੈ ਕਿ ਸ਼ਾਓਮੀ ਨੇ ਇਸ ਸਮਾਰਟਫੋਨ ਨੂੰ ਤੁਰੰਤ ਰਿਪਲੇਸ ਕਰ ਦਿੱਤਾ ਹੈ।