'2027 'ਚ ਅਕਾਲੀ ਦਲ ਹੀ ਆਊ'; ਵੀਡੀਓ ਕਾਲ 'ਤੇ ਸੁਖਬੀਰ ਬਾਦਲ ਨੂੰ Cheema Y ਨੇ ਆਖੀਆਂ ਇਹ ਗੱਲਾਂ

Saturday, Feb 07, 2026 - 02:14 PM (IST)

'2027 'ਚ ਅਕਾਲੀ ਦਲ ਹੀ ਆਊ'; ਵੀਡੀਓ ਕਾਲ 'ਤੇ ਸੁਖਬੀਰ ਬਾਦਲ ਨੂੰ Cheema Y ਨੇ ਆਖੀਆਂ ਇਹ ਗੱਲਾਂ

ਵੈੱਬ ਡੈਸਕ : ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਚਰਚਾਵਾਂ ਗਰਮਾਉਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਸ਼ਖ਼ਸੀਅਤ ਚੀਮਾ ਵਾਈ (Cheema Y) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਾਲ ਦੌਰਾਨ ਗਾਇਕ ਚੀਮਾ ਵਾਈ ਨੇ ਸੁਖਬੀਰ ਬਾਦਲ ਦੇ ਸਾਹਮਣੇ ਇੱਕ ਅਜਿਹੀ 'ਭਵਿੱਖਬਾਣੀ' ਕਰ ਦਿੱਤੀ ਹੈ, ਜਿਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ।

ਇਹ ਵੀ ਪੜ੍ਹੋ: US: ਮਸ਼ਹੂਰ ਰੈਪਰ ਦੇ ਜਵਾਨ ਪੁੱਤਰ ਦੀ ਮੌਤ, ਤਲਾਅ 'ਚੋਂ ਮਿਲੀ ਲਾਸ਼

"2027 'ਚ ਅਕਾਲੀ ਦਲ ਹੀ ਆਊ"

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੀਮਾ ਵਾਈ, ਸੁਖਬੀਰ ਸਿੰਘ ਬਾਦਲ ਨਾਲ ਵੀਡੀਓ ਕਾਲ 'ਤੇ ਗੱਲਬਾਤ ਕਰ ਰਹੇ ਹਨ। ਗੱਲਬਾਤ ਦੌਰਾਨ ਚੀਮਾ ਵਾਈ ਨੇ ਪੂਰੇ ਦਾਅਵੇ ਨਾਲ ਕਿਹਾ ਕਿ "2027 ਵਿੱਚ ਪੰਜਾਬ 'ਚ ਅਕਾਲੀ ਦਲ ਦੀ ਹੀ ਸਰਕਾਰ ਆਵੇਗੀ। ਚੀਮਾ ਵਾਈ ਦੀ ਇਸ ਭਵਿੱਖਬਾਣੀ ਨੂੰ ਸੁਣ ਕੇ ਸੁਖਬੀਰ ਸਿੰਘ ਬਾਦਲ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। "

ਇਹ ਵੀ ਪੜ੍ਹੋ: 'ਰਾਤ ਦਿਨ ਤੈਨੂੰ ਤੱਕਦੀ ਰਹਿੰਦੀ, ਕਿਉਂ ਘਰ ਨਹੀਂ ਮੁੜਿਆ ਸ਼ੇਰਾ?' ਪੁੱਤ ਦੇ ਸਸਕਾਰ ਵਾਲੀ ਥਾਂ ਪਹੁੰਚੀ ਰਾਜਵੀਰ ਜਵੰਦਾ ਦੀ ਮਾਂ

ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਅਕਾਲੀ ਦਲ ਦੇ ਵਰਕਰ ਇਸ ਨੂੰ ਸਿਆਸੀ ਹਵਾ ਦਾ ਬਦਲਦਾ ਰੁਖ਼ ਦੱਸ ਰਹੇ ਹਨ, ਉੱਥੇ ਹੀ ਵਿਰੋਧੀ ਧਿਰਾਂ ਇਸ 'ਤੇ ਚੁਟਕੀਆਂ ਲੈ ਰਹੀਆਂ ਹਨ।

ਇਹ ਵੀ ਪੜ੍ਹੋ: ਸੋਨਾ ਚੋਰੀ ਦੇ ਮਾਮਲੇ 'ਚ ਫ਼ਸਿਆ ਮਸ਼ਹੂਰ ਅਦਾਕਾਰ ! ਵੀਡੀਓ ਵਾਇਰਲ ਹੋਣ ਮਗਰੋਂ ED ਨੇ ਭੇਜੇ ਸੰਮਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News