ਰਾਹੁਲ ਗਾਂਧੀ ਨਾਲ ਹੋਈ ਬਹਿਸ ਮਗਰੋਂ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ (ਵੀਡੀਓ)
Wednesday, Feb 04, 2026 - 01:41 PM (IST)
ਨਵੀਂ ਦਿੱਲੀ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਹੋਈ ਬਹਿਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਦੇ ਖਿਲਾਫ ਬੇਹੱਦ ਸਖ਼ਤ ਰੁਖ ਅਖਤਿਆਰ ਕਰਦਿਆਂ ਵੱਡੇ ਇਲਜ਼ਾਮ ਲਾਏ ਹਨ। ਬਿੱਟੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਹ ਉਨ੍ਹਾਂ ਨੂੰ "ਦੇਸ਼ ਦਾ ਦੁਸ਼ਮਣ" ਮੰਨਦੇ ਹਨ। ਸੰਸਦ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਿੱਟੂ ਨੇ ਕਿਹਾ ਕਿ ਉਹ ਕਾਰਵਾਈ ਲਈ ਸੰਸਦ ਕੰਪਲੈਕਸ ਦੇ ਰਾਸਤੇ ਤੋਂ ਅੰਦਰ ਜਾ ਰਹੇ ਸਨ, ਜਦੋਂ ਵਿਰੋਧੀ ਧਿਰ ਵਲੋਂ ਉਨ੍ਹਾਂ ਨੂੰ ਗੱਦਾਰ ਕਿਹਾ ਗਿਆ। ਉਕਤ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਉਹ ਦੇਸ਼ ਦੇ ਸਭ ਤੋਂ ਵੱਡੇ ਦੇਸ਼ ਭਗਤ ਹਨ।
ਇਹ ਵੀ ਪੜ੍ਹੋ : ਪੁਰਾਣਾ ਯਾਰ...ਹੁਣ ਗੱਦਾਰ! ਸੰਸਦ ਕੰਪਲੈਕਸ ਦੇ ਬਾਹਰ ਰਾਹੁਲ ਗਾਂਧੀ-ਰਵਨੀਤ ਬਿੱਟੂ ਦੀ ਤਿੱਖੀ ਬਹਿਸ
ਬਿੱਟੂ ਨੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਵੱਲ ਇਸ ਤਰ੍ਹਾਂ ਹੱਥ ਵਧਾਇਆ ਜਿਵੇਂ ਉਹ ਕੋਈ 'ਸ਼ਹਿਨਸ਼ਾਹ' ਹੋਣ। ਬਿੱਟੂ ਨੇ ਕਿਹਾ, "ਮੈਂ ਸ਼ਾਇਦ ਗਾਂਧੀ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ ਪਰ ਮੇਰੇ ਸਿਰ 'ਤੇ ਦਸਤਾਰ ਹੈ। ਜਦੋਂ ਉਨ੍ਹਾਂ ਨੇ ਹੱਥ ਵਧਾਇਆ ਤਾਂ ਮੈਂ ਸਾਫ਼ ਕਹਿ ਦਿੱਤਾ ਕਿ ਤੁਸੀਂ ਲੋਕ ਦੇਸ਼ ਦੇ ਗੱਦਾਰ ਅਤੇ ਦੁਸ਼ਮਣ ਹੋ, ਜੋ ਰੋਜ਼ਾਨਾ ਫੌਜ ਅਤੇ ਰਾਸ਼ਟਰ ਦੇ ਵਿਰੁੱਧ ਬੋਲਦੇ ਹੋ। ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ, ਮੈਂ ਉਸ ਪਰਿਵਾਰ ਦੇ ਪੁੱਤਰ ਨਾਲ ਹੱਥ ਨਹੀਂ ਮਿਲਾ ਸਕਦਾ।" ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਮੈਂ ਕਾਂਗਰਸ ਪਾਰਟੀ ਵਿਚ ਸੀ ਤਾਂ ਮੈਂ ਸ਼ਹੀਦ ਦਾ ਪੋਤਾ ਸੀ ਅਤੇ ਹੁਣ ਜਦੋਂ ਭਾਜਪਾ ਵਿਚ ਸ਼ਾਮਲ ਹੋ ਗਿਆ ਹਾਂ ਤਾਂ ਮੈਂ ਗੱਦਾਰ ਹੋ ਗਿਆ। ਮੇਰੇ ਪਰਿਵਾਰ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ।
ਉਨ੍ਹਾਂ ਵਿਰੋਧੀ ਧਿਰ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਸਿੱਖਾਂ ਦੇ ਅਪਮਾਨ ਦਾ ਜ਼ਿੰਮੇਵਾਰ ਹੈ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਅੱਗ ਵਿੱਚ ਝੋਕਿਆ ਸੀ। ਕਾਂਗਰਸ ਨੇ ਪੰਜਾਬ ਦੇ ਗੁਰਦੁਆਰਿਆਂ 'ਚ ਅੱਗ ਲਗਾਈ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਵਿਖੇ ਗੋਲੀਆਂ ਚਲਾਈਆਂ ਸਨ। ਹਜ਼ਾਰਾਂ ਬੇਗੁਨਾਹ ਸਿੱਖਾਂ ਅਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਬਿੱਟੂ ਨੇ ਸਵਾਲ ਉਠਾਇਆ ਕਿ ਜੇਕਰ ਰਾਜੀਵ ਗਾਂਧੀ 'ਸ਼ਹੀਦ' ਹਨ, ਤਾਂ ਸਰਦਾਰ ਬੇਅੰਤ ਸਿੰਘ ਨੂੰ ਵੀ 'ਸ਼ਹੀਦ-ਏ-ਆਜ਼ਮ' ਕਿਹਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
