Indian Oil ''ਚ ਨਿਕਲੀਆਂ ਨੌਕਰੀਆਂ ! ਬਿਨਾਂ ਪ੍ਰੀਖਿਆ ਹੋਵੇਗੀ ਭਰਤੀ, ਪੰਜਾਬ ਸਣੇ ਕਈ ਸੂਬਿਆਂ ''ਚ Vacancies

Monday, Feb 02, 2026 - 10:26 AM (IST)

Indian Oil ''ਚ ਨਿਕਲੀਆਂ ਨੌਕਰੀਆਂ ! ਬਿਨਾਂ ਪ੍ਰੀਖਿਆ ਹੋਵੇਗੀ ਭਰਤੀ, ਪੰਜਾਬ ਸਣੇ ਕਈ ਸੂਬਿਆਂ ''ਚ Vacancies

ਵੈੱਬ ਡੈਸਕ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੈਂਟਿਸ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਕਿਸੇ ਇੰਟਰਵਿਊ ਜਾਂ ਪ੍ਰੀਖਿਆ ਦੀ ਲੋੜ ਨਹੀਂ ਹੋਵੇਗੀ। 

ਅਹੁਦਿਆਂ ਦਾ ਵੇਰਵਾ

ਅਪ੍ਰੈਂਟਿਸ ਦੇ 394 ਅਹੁਦੇ ਭਰੇ ਜਾਣਗੇ।

ਆਖ਼ਰੀ ਤਾਰੀਖ਼

ਉਮੀਦਵਾਰ 10 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।

ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਹੋਣਗੀਆਂ ਭਰਤੀਆਂ

ਇਹ ਭਰਤੀਆਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਤਾਮਿਲਨਾਡੂ ਆਦਿ 'ਚ ਹੋਣਗੀਆਂ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 24 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 31 ਜਨਵਰੀ 2026 ਦੇ ਆਧਾਰ 'ਤੇ ਕੀਤੀ ਜਾਵੇਗੀ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਮੈਕੇਨਿਕਲ ਇੰਜੀਨੀਅਰ/ਆਟੋਮੋਬਾਈਲ ਇੰਜੀਨੀਅਰਿੰਗ/ਇਲੈਕਟ੍ਰਿਕਲ ਇੰਜੀਨੀਅਰਿੰਗ/ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਆਦਿ 'ਚ ਤਿੰਨ ਸਾਲ/ਆਈਟੀਈ ਤੋਂ ਬਾਅਦ ਲੇਟਰਲ ਐਂਟਰੀ ਡਿਪਲੋਮਾ ਹੋਣਾ ਚਾਹੀਦਾ ਹੈ। ਡਾਟਾ ਐਂਟਰੀ ਆਪਰੇਟਰ ਲਈ 12ਵੀਂ ਪਾਸ, ਜੋ ਗਰੈਜੂਏਟ ਨਾ ਹੋਵੇ, ਉਹ ਯੋਗ ਮੰਨੇ ਜਾਣਗੇ। ਟਰੇਨ ਅਪ੍ਰੈਂਟਿਸ ਲਈ ਫੁੱਲ ਟਾਈਮ ਬੈਚਲਰ ਡਿਗਰੀ ਗਰੈਜੂਏਟ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News