Xiaomi Mi 9 ਦੇ ਅਗਲੇ ਸਮਾਰਟਫੋਨਸ ''ਚ ਹੋ ਸਕਦਾ ਹੈ ਪਾਪ-ਅਪ ਸੈਲਫੀ ਕੈਮਰਾ

Thursday, May 30, 2019 - 02:08 AM (IST)

Xiaomi Mi 9 ਦੇ ਅਗਲੇ ਸਮਾਰਟਫੋਨਸ ''ਚ ਹੋ ਸਕਦਾ ਹੈ ਪਾਪ-ਅਪ ਸੈਲਫੀ ਕੈਮਰਾ

ਗੈਜੇਟ ਡੈਸਕ—ਸ਼ਿਓਮੀ ਜਲਦ ਹੀ ਐੱਮ.ਆਈ.9 ਸੀਰੀਜ਼ ਤਹਿਤ ਇਕ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸ਼ਿਓਮੀ ਨੇ ਟਵੀਟ ਕਰਕੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਫੋਨ ਦੇ ਪਿਛਲੇ ਹਿੱਸੇ 'ਤੇ ਤਿੰਨ ਰੀਅਰ ਕੈਮਰੇ ਅਤੇ ਗ੍ਰੇਡਿਐਂਟ ਫਿਨਿਸ਼ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਯੂਜ਼ਰ ਨੂੰ ਅਗਲੇ ਸਮਾਰਟਫੋਨਸ ਦੇ ਨਾਂ ਦਾ ਅੰਦਾਜ਼ਾ ਲਗਾਉਣ ਨੂੰ ਕਿਹਾ ਗਿਆ ਹੈ। ਕੰਪਨੀ ਨੇ #PopUpInStyle ਦਾ ਇਸਤੇਮਾਲ ਕੀਤਾ ਹੈ ਜੋ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਸ਼ਿਓਮੀ ਬ੍ਰਾਂਡ ਦੇ ਇਸ ਅਗਲੇ ਫੋਨ 'ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਸ਼ਿਓਮੀ ਬ੍ਰਾਂਡ ਦੇ ਇਸ ਫੋਨ ਦਾ ਨਾਂ Mi 9T  ਹੋ ਸਕਦਾ ਹੈ। ਐੱਮ.ਆਈ.9ਟੀ ਨੂੰ ਕੁਝ ਸਮੇਂ ਪਹਿਲਾਂ ਥਾਈਲੈਂਡ ਅਤੇ ਤਾਈਵਾਨ 'ਚ ਸਰਟੀਫਿਕੇਸ਼ਨ ਮਿਲਿਆ ਸੀ ਜੋ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ Mi 9T ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਗਲੇ ਸਮਾਰਟਫੋਨ ਦਾ ਨਾਂ Xiaomi MiK ਜਾਂ ਫਿਰXiaomi Mi 9I ਵੀ ਹੋ ਸਕਦਾ ਹੈ। ਅਜਿਹਾ ਵੀ ਕਿਹਾ ਜਾ ਰਿਹਾ ਸੀ ਕਿ Redmi K20 ਨੂੰ ਕੁਝ ਵਿਦੇਸ਼ੀ ਮਾਰਕੀਟ 'ਚ Mi 9T ਨਾਂ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ ਪਰ ਰੈੱਡਮੀ ਕੇ20 ਦਾ ਡਿਜ਼ਾਈਨ ਸ਼ਿਓਮੀ ਐੱਮ.ਆਈ. 9 ਸੀਰੀਜ਼ ਦੇ ਫੋਨ ਤੋਂ ਵੱਖ ਹੈ।


author

Karan Kumar

Content Editor

Related News