ਸ਼ਾਓਮੀ ਕੱਲ੍ਹ ਲਾਂਚ ਕਰੇਗੀ ਨਵਾਂ ਫੇਸ ਮਾਸਕ, ਜਾਣੋ ਕੀ ਹੋਵੇਗਾ ਖ਼ਾਸ

Monday, Oct 12, 2020 - 03:33 PM (IST)

ਗੈਜੇਟ ਡੈਸਕ– ਸ਼ਾਓਮੀ ਹੁਣ ਨਵਾਂ ਫੇਸ ਮਾਸਕ ਬਾਜ਼ਾਰ ’ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, ਇਸ ਨੂੰ 13 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ ਜਿਸ ਵਿਚ ਬ੍ਰੀਥ ਸੇਫਲੀ, ਲਿਵ ਹੈਲਥੀ ਅਤੇ ਕਮਿੰਗ ਟੂ ਪ੍ਰੋਟੈਕਟ ਯੂ ਲਿਖਿਆ ਹੋਇਆ ਹੈ। 

 

ਇਸ ਸਾਲ ਮਾਰਚ ਮਹੀਨੇ ’ਚ ਕੰਪਨੀ ਨੂੰ ਇਸ ਨਵੇਂ ਫੇਸ ਮਾਸਕ ਦਾ ਪੇਟੈਂਟ ਮਿਲਿਆ ਸੀ। ਇਸ ਨੂੰ ਕੰਪਨੀ ਨੇ ਥ੍ਰੀ-ਡਾਈਮੈਂਸ਼ਨਲ ਫਰੇਮ ਡਿਜ਼ਾਇਨ ਨਾਲ ਤਿਆਰ ਕੀਤਾ ਹੈ ਤਾਂ ਜੋ ਇਹ ਮਾਸਕ ਚਿਹਰੇ ਦੀ ਬਣਾਵਟ ’ਤੇ ਪੂਰੀ ਤਰ੍ਹਾਂ ਫਿਟ ਹੋ ਜਾਵੇ। ਕੰਪਨੀ ਦਾ ਕਹਿਣਾ ਹੈ ਕਿ ਇਹ ਮਾਸਕ ਪਹਿਨਣ ’ਚ ਕਾਫੀ ਆਰਾਮਦਾਇਕ ਹੈ ਅਤੇ ਯੂਜ਼ਰ ਇਸ ਨੂੰ ਪਸੰਦ ਕਰਨਗੇ। 
ਦੱਸ ਦੇਈਏ ਕਿ ਸ਼ਾਓਮੀ ਜਲਦ ਹੀ ਸਮਾਰਟ ਮਾਸਕ ਨੂੰ ਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਮਾਸਕ ਯੂਜ਼ਰ ਦੇ ਸਾਹ ਦੀ ਕੁਆਲਿਟੀ ਨੂੰ ਟ੍ਰੈਕ ਕਰ ਸਕੇਗਾ। ਸਮਾਰਟ ਮਾਸਕ ’ਚ ਇਕ ਕੰਪਿਊਟਿੰਗ ਯੂਨਿਟ ਅਤੇ ਇਕ ਪ੍ਰੋਸੈਸਰ ਲੱਗਾ ਹੈ ਜੋ ਮਾਸਕ ਸੈਂਸਰ ਨਾਲ ਸਾਰੇ ਡਾਟਾ ਨੂੰ ਐਨਾਲਾਈਜ਼ ਕਰ ਲੈਂਦਾ ਹੈ। ਸਿਰਫ਼ ਇੰਨਾ ਹੀ ਨਹੀਂ ਇਸ ਮਾਸਕ ’ਚ ਕੈਲਕੁਲੇਟ ਲਈ ਕੀਤੇ ਗਏ ਡਾਟਾ ਨੂੰ ਸਟੋਰ ਕਰਨ ਲਈ ਇਕ ਸਟੋਰੇਜ ਸਿਸਟਮ ਵੀ ਦਿੱਤਾ ਗਿਆ ਹੈ। ਮਾਸਕ ’ਚ ਬੈਟਰੀ ਅਤੇ ਕੁਨੈਕਟਰ ਵੀ ਮਿਲੇਗਾ। 


Rakesh

Content Editor

Related News