Asus ਨੇ ਪੇਸ਼ ਕੀਤਾ ਦੁਨੀਆ ਦਾ ਸਭ ਤੋਂ ਪਾਵਰਫੁੱਲ ਲੈਪਟਾਪ, 24GB ਹੈ GPU

11/16/2019 11:54:14 AM

ਗੈਜੇਟ ਡੈਸਕ– ਜੇਕਰ ਤੁਸੀਂ ਉਨ੍ਹਾਂ ਲੋਕਾਂ ’ਚੋਂ ਹੋ ਜੋ ਵੈੱਬ ਬ੍ਰਾਊਜ਼ਿੰਗ, ਡਾਕਿਊਮੈਂਟਸ ਅਤੇ ਈਮੇਲ ਚੈੱਕ ਕਰਨ ਲਈ ਲੈਪਟਾਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਸਾਧਾਰਣ ਲੈਪਟਾਪ ਦਾ ਇਸਤੇਮਾਲ ਇਨ੍ਹਾਂ ਕੰਮਾਂ ਲਈ ਕਰ ਸਕਦੇ ਹੋ। ਪਰ ਜੇਕਰ ਤੁਸੀਂ ਸਾਇੰਟਿਸਟ, ਪ੍ਰੋਫੈਸ਼ਨਲ ਐਨਿਮੇਟਰ ਜਾਂ ਫਿਰ ਇੰਜੀਨੀਅਰ ਹੋ ਤਾਂ ਤੁਹਾਡੇ ਲਈ ਅਸੁਸ ਨੇ ਜੀ.ਪੀ.ਯੂ. ਦੇ ਮਾਮਲੇ ’ਚ ਇਕ ਖਾਸ ਲੈਪਟਾਪ ਤਿਆਰ ਕੀਤਾ ਹੈ। 
- ਤਾਈਵਾਨ ਦੀ ਕੰਪਿਊਟਰ ਨਿਰਮਾਤਾ ਕੰਪਨੀ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਪਾਵਰਫੁੱਲ ਲੈਪਟਾਪ ਦੱਸਿਆ ਹੈ। ਇਸ ਦਾ ਨਾਂ ProArt StudioBook One ਹੈ ਜਿਸ ਵਿਚ 24 GB ਦਾ GPU ਲੱਗਾ ਹੈ। 
ਰਿਅਲ ਟਾਈਮ ਰੇ ਟ੍ਰੇਸਿੰਗ ਤਕਨੀਕ ਦਾ ਕੀਤਾ ਹੈ ਇਸਤੇਮਾਲ
ਇਸ ਲੈਪਟਾਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਲੱਗਾ ਜੀ.ਪੀ.ਯੂ. ਰਿਅਰ ਟਾਈਮ ਰੇ ਟ੍ਰੇਸਿੰਗ ਨਾਂ ਦੀ ਖਾਸ ਤਕਨੀਕ ਦਾ ਇਸਤੇਮਾਲ ਕਰਦਾ ਹੈ। ਇਸ ਤਕਨੀਕ ਨਾਲ ਸੀਨਸ ਨੂੰ ਬਿਲਕੁਲ ਅਸਲੀ ਵਰਗਾ ਦਰਸ਼ਾਉਣ ’ਚ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਨੂੰ ਕਾਫੀ ਮਦਦ ਮਿਲਦੀ ਹੈ। 

ਆਸਾਨੀ ਨਾਲ ਖੇਡ ਸਕੋਗੇ ਹਾਈ ਐਂਡ ਗੇਮਸ
ਇਸ ਲੈਪਟਾਪ ’ਚ 24 ਜੀ.ਬੀ. ਦੀ ਗ੍ਰਾਫਿਕਸ ਪਾਵਰ ਦਿੱਤੀ ਗਈਹੈ। ਇਸ ਦੀ ਮਦਦ ਨਾਲ ਤੁਸੀਂ ਹਰ ਤਰ੍ਹਾਂ ਦੀਆਂ ਹਾਈ ਐਂਡ ਗੇਮਸ ਨੂੰ ਇਸ ਲੈਪਟਾਪ ’ਚ ਖੇਡ ਸਕੋਗੇ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਡਾਟਾ ਸੈਟਸ ਅਤੇ ਡਿਟੇਲਡ 3ਡੀ ਐਨਿਮੇਸ਼ਨ ਨੂੰ ਤਿਆਰ ਕਰਨ ’ਚ ਵੀ ਕਾਫੀ ਮਦਦ ਮਿਲੇਗੀ। 

PunjabKesari

8K ਵੀਡੀਓ ਐਡਿਟਿੰਗ
ਅਸੁਸ ਪ੍ਰੋ ਅਲਰਟ ਸਟੂਡੀਓਬੁੱਕ ਵਨ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਤੁਸੀਂ 8K ਵੀਡੀਓ ਐਡਿਟਿੰਗ ਕਰ ਸਕਦੇ ਹੋ। ਇਸ ਦੇ ਡਿਜ਼ਾਈਨ ਨੂੰ ਖਾਸਤੌਰ ’ਤੇ ਓਵਰਹੀਟਿੰਗ ਤੋਂ ਬਚਣ ਲਈ ਤਿਆਰ ਕੀਤਾ ਗਿਆ ਹੈ ਯਾਨੀ ਤੁਸੀਂ ਐਡਿਟਿੰਗ ਕਰਦੇ ਸਮੇਂ ਆਪਣੀਆਂ ਲੱਤਾਂ ’ਤੇ ਰੱਖ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। 

32GB RAM ਦੇ ਨਾਲ ਮਿਲਿਆ i9 ਪ੍ਰੋਸੈਸਰ
ਇਸ ਵਿਚ ਇੰਟੈਲ ਕੋਰ i9 ਪ੍ਰੋਸੈਸਰ ਲੱਗਾ ਹੈ ਜੋ 2.4GHz ਦੀ ਕਲਾਕ ਸਪੀਡ ’ਤੇ ਕੰਮ ਕਰਦਾ ਹੈ। 32GB RAM ਦੇ ਨਾਲ ਇਸ ਵਿਚ 1 ਟੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ ਵੀ ਹੈ। 

15.6 ਇੰਚ ਦੀ 4K ਸਕਰੀਨ
ਇਸ ਲੈਪਟਾਪ ’ਚ 15.6 ਇੰਚ ਦੀ ਸਕਰੀਨ ਲੱਗੀ ਹੈ ਜੋ 4K ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਅਸੁਸ ਪ੍ਰੋ ਆਰਟ ਸਟੂਡੀਓਬੁੱਕ ਵਨ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਦੀ ਕੀਮਤ 3,500 ਅਮਰੀਕੀ ਡਾਲਰ (ਕਰੀਬ 2 ਲੱਖ 51 ਹਜ਼ਾਰ ਰੁਪਏ) ਤੋਂ ਜ਼ਿਆਦਾ ਹੋ ਸਕਦੀ ਹੈ। 


Related News