ਸਮੁੰਦਰ ਚੋਂ ਗੰਦਗੀ ਸਾਫ਼ ਕਰੇਗੀ ਦੁਨੀਆ ਦੀ ਪਹਿਲੀ ਸੋਲਰ ਪਾਵਰਡ ਇਲੈਕਟ੍ਰਿਕ ਕਿਸ਼ਤੀ

02/12/2019 6:31:01 PM

ਗੈਜੇਟ ਡੈਸਕ : ਸਮੁੰਦਰ 'ਚ ਵੱਧ ਰਹੀ ਗੰਦਗੀ ਦਾ ਮਨੁੱਖੀ ਜੀਵਨ ਤੇ ਜਨਜਾਤੀ 'ਤੇ ਕਾਫ਼ੀ ਬੁਰਾ ਪ੍ਰਭਾਵ ਪੈ ਰਿਹਾ ਹੈ।  ਇਸ ਗੱਲ 'ਤੇ ਧਿਆਨ ਦਿੰਦੇ ਹੋਏ ਦੁਨੀਆ ਦੀ ਪਹਿਲੀ ਫੁੱਲ ਸਾਈਜ਼ ਸੋਲਰ ਪਾਵਰਡ ਇਲੈਕਟ੍ਰਿਕ ਕਿਸ਼ਤੀ ਨੂੰ ਤਿਆਰ ਕੀਤਾ ਗਿਆ ਹੈ ਜਿਸ ਨੂੰ ਜਲਦ ਹੀ ਵਰਤੋਂ 'ਚ ਲਿਆਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਕਿਸ਼ਤੀ ਸਮੁੰਦਰ ਤੋਂ ਕੂੜਾ ਸਾਫ਼ ਕਰੇਗੀ ਅਤੇ ਸੋਲਰ ਹੋਣ ਦੇ ਕਾਰਨ ਇਸ ਨੂੰ ਚਲਾਉਣ ਲਈ ਫਿਊਲ ਦਾ ਖਰਚ ਵੀ ਨਹੀਂ ਆਵੇਗਾ ਉਥੇ ਹੀ ਮੇਂਟੇਨੈਂਸ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੋਵੇਗੀ।

ਟਵਿਨ ਮੋਟਰਸ ਨਾਲ ਹੈ ਲੈਸ
ਫਿਲਹਾਲ ਇਸ ਇਲੈਕਟ੍ਰਿਕ ਕਿਸ਼ਤੀ ਨੂੰ ਨÎ ਨਹੀਂ ਦਿੱਤਾ ਗਿਆ ਹੈ, ਪਰ ਇਸ ਦੀ ਪਾਵਰ ਨੂੰ ਲੈ ਕੇ ਪੂਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਇਸ ਕਿਸ਼ਤੀ 'ਚ Torqeedo Cruise 4.0 ਮੋਟਰਸ ਲੱਗੀ ਹਨ ਜੋ ਕਿ ਹਾਈ ਪਰਫਾਰਮੈਨਸ 48V ਬੈਟਰੀਜ਼ ਦੇ ਨਾਲ ਕੁਨੈੱਕਟਿੱਡ ਹਨ।  

ਇਕ ਵਾਰ 'ਚ ਪੂਰਾ ਦਿਨ ਚੱਲ ਸਕਦੀ ਹੈ ਕਿਸ਼ਤੀ
ਇਸ 'ਚ ਲੱਗੀ ਬੈਟਰੀਜ਼ ਨੂੰ 100-ਵਾਟ ਦੇ ਸੋਲਰ ਪੈਨਲ ਚਾਰਜ ਕਰਦੇ ਹਨ ਤੇ ਇਸ ਬੈਟਰੀਜ਼ 'ਚ ਇੰਨੀ ਪਾਵਰ ਜਮਾਂ ਹੋ ਜਾਂਦੀ ਹੈ ਜੋ ਇਸ ਨੂੰ ਪੂਰਾ ਦਿਨ ਲਗਾਤਾਰ ਬੈਕਅਪ ਦੇਣ 'ਚ ਮਦਦ ਕਰਦੀ ਹੈ। ਇਸ ਕਿਸ਼ਤੀ ਦੇ ਉਪਰ 8 ਸੋਲਰ ਪੈਨਲਸ ਲੱਗੇ ਹਨ ਜਿਨ੍ਹਾਂ 'ਚੋਂ ਹਰ ਇਕ ਪੈਨਲ 100 ਵਾਟ ਬਿਜਲੀ ਪੈਦਾ ਕਰਦਾ ਹੈ।

ਕਾਫ਼ੀ ਮਿਹਨਤ ਤੋਂ ਬਾਅਦ ਤਿਆਰ ਹੋਈ ਇਲੈਕਟ੍ਰਿਕ ਕਿਸ਼ਤੀ
ਇਸ ਕਿਸ਼ਤੀ ਨੂੰ ਕਾਫ਼ੀ ਮਿਹਨਤ ਤੋਂ ਬਾਅਦ ਬਣਾਇਆ ਗਿਆ ਹੈ। ਈਸਟ ਸ਼ੋਰ ਡਿਸਟਿਕਟ ਹੈੱਲਥ ਡਿਪਾਰਟਮੈਂਟ East Shore District Health Department ਤੇ ਯੇਲੀ ਸਕੂਲ ਆਫ ਪਬਲਿਕ ਹੈਲਥ ਰਾਹੀਂ ਪਾਰਟਨਰ 'ਚ ਇਸ ਨੂੰ ਤਿਆਰ ਕੀਤਾ ਗਿਆ ਹੈ ਉਥੇ ਹੀ ”S ਫਿੱਸ਼ ਤੇ ਵਾਈਲਡਲਾਈਫ ਸਰਵਿਸ ਤੇ 3onnecticut ਡਿਪਾਰਟਮੈਂਟ ਆਫ ਐਨਰਜੀ ਐਂਡ ਐਨਵਾਇਰਮੈਂਟਲ ਪ੍ਰੋਟੈਕਸ਼ਨ ਰਾਹੀਂ ਫੰਡ ਮਤਲਬ ਇਸ ਪ੍ਰੋਜੈਕਟ 'ਤੇ ਲੱਗਣ ਵਾਲੇ ਪੈਸਿਆਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਗਿਆ ਹੈ।


Related News