ਤਾਮਿਲਨਾਡੂ ਨੇੜੇ ਸਮੁੰਦਰ ’ਚੋਂ 3.43 ਕਰੋੜ ਰੁਪਏ ਦਾ ਸੋਨਾ ਬਰਾਮਦ

04/06/2024 6:39:08 PM

ਰਾਮਨਾਥਪੁਰਮ (ਤਾਮਿਲਨਾਡੂ), (ਭਾਸ਼ਾ)- ਕੋਸਟ ਗਾਰਡ ਤੇ ਕਸਟਮ ਵਿਭਾਗ ਦੇ ਸਾਂਝੇ ਆਪ੍ਰੇਸ਼ਨ ’ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਸ੍ਰੀਲੰਕਾ ਤੋਂ ਸਮੱਗਲ ਕਰ ਕੇ ਸਮੁੰਦਰ ’ਚ ਸੁੱਟਿਆ ਗਿਆ 3.43 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।

ਸ਼ਨੀਵਾਰ ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਏਜੰਸੀ ਨੇ ਸਮੁੰਦਰ ’ਚੋਂ ਕੁੱਲ 4.9 ਕਿਲੋ ਸੋਨਾ ਬਰਾਮਦ ਕੀਤਾ ਹੈ। ਡੀ. ਆਰ. ਆਈ. ਅਤੇ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਇਕ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਕੀਤੀ ਕਿ ਸ੍ਰੀਲੰਕਾ ਤੋਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਰਾਹੀਂ ਸੋਨੇ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ।

ਇਸ ’ਚ ਕਿਹਾ ਗਿਆ ਕਿ 4 ਅਪ੍ਰੈਲ ਨੂੰ ਅਧਿਕਾਰੀਆਂ ਨੇ ਸਮੁੰਦਰ ’ਚ ਇਕ ਸ਼ੱਕੀ ਕਿਸ਼ਤੀ ਦੀ ਪਛਾਣ ਕੀਤੀ ਤੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਰੋਕਿਆ। ਕਿਸ਼ਤੀ ’ਚ ਸਵਾਰ ਲੋਕਾਂ ’ਚੋਂ ਇਕ ਨੇ ਇਕ ਬਾਕਸ ਸਮੁੰਦਰ ਵਿਚ ਸੁੱਟ ਦਿੱਤਾ। ਉਕਤ ਕਿਸ਼ਤੀ ’ਚ ਤਿੰਨ ਵਿਅਕਤੀ ਸਵਾਰ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਸਮੁੰਦਰ ’ਚ ਸੁੱਟੇ ਗਏ ਬਕਸੇ ’ਚ ਸ਼੍ਰੀਲੰਕਾ ਤੋਂ ਸਮਗਲ ਕੀਤਾ ਗਿਆ ਸੋਨਾ ਸੀ।


Rakesh

Content Editor

Related News