ਅਡਾਨੀ ਗ੍ਰੀਨ ਐਨਰਜੀ 10000 ਮੈਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਵਾਲੀ ਭਾਰਤ ਦੀ ਬਣੀ ਪਹਿਲੀ ਕੰਪਨੀ
Wednesday, Apr 03, 2024 - 10:56 AM (IST)
ਨਵੀਂ ਦਿੱਲੀ (ਭਾਸ਼ਾ) - ਅਡਾਨੀ ਗ੍ਰੀਨ ਐਨਰਜੀ ਲਿਮਿਟੇਡ (AGEL) ਨੇ ਗੁਜਰਾਤ ਦੇ ਵਿਸ਼ਾਲ ਖਾਵਦਾ ਸੋਲਰ ਪਾਰਕ ਵਿੱਚ 2,000 ਮੈਗਾਵਾਟ ਸੂਰਜੀ ਸਮਰੱਥਾ ਦੀ ਸਥਾਪਨਾ ਕੀਤੀ। ਇਸ ਨਾਲ ਉਹ 10,000 ਮੈਗਾਵਾਟ ਤੋਂ ਵੱਧ ਨਵਿਆਉਣਯੋਗ ਊਰਜਾ ਸਮਰੱਥਾ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ। ਕੰਪਨੀ ਦੇ ਬਿਆਨ ਅਨੁਸਾਰ ਉਸ ਦੇ ਕੋਲ ਹੁਣ 10,934 ਮੈਗਾਵਾਟ ਦੀ ਸੰਚਾਲਨ ਸਮਰੱਥਾ ਹੈ, ਜੋ ਭਾਰਤ ਵਿੱਚ ਸਭ ਤੋਂ ਵੱਧ ਹੈ। ਵਿੱਤੀ ਸਾਲ 2023-24 ਵਿੱਚ 2,848 ਮੈਗਾਵਾਟ ਨਵਿਆਉਣਯੋਗ ਸਮਰੱਥਾ ਸਥਾਪਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
AGEN ਦੇ ਓਪਰੇਟਿੰਗ ਖੰਡ ਵਿੱਚ 7393 ਮੈਗਾਵਾਟ ਸੂਰਜੀ, 1401 ਮੈਗਾਵਾਟ ਹਵਾ ਅਤੇ 2140 ਮੈਗਾਵਾਟ ਹਵਾ-ਸੂਰਜੀ ਹਾਈਬ੍ਰਿਡ ਸਮਰੱਥਾ ਸ਼ਾਮਲ ਹੈ। ਕੰਪਨੀ ਦਾ ਟੀਚਾ 2030 ਤੱਕ 45 ਗੀਗਾਵਾਟ ਨਵਿਆਉਣਯੋਗ ਊਰਜਾ ਸਥਾਪਿਤ ਕਰਨ ਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਜੀਈਐੱਲ ਦਾ 10,934 ਮੈਗਾਵਾਟ ਦਾ ਸੰਚਾਲਨ ਖੇਤਰ 58 ਲੱਖ ਤੋਂ ਵੱਧ ਘਰਾਂ ਨੂੰ ਬਿਜਲੀ ਦੇਵੇਗਾ। ਸਾਲਾਨਾ ਲਗਭਗ 2.1 ਕਰੋੜ ਟਨ CO2 (ਕਾਰਬਨ ਡਾਈਆਕਸਾਈਡ) ਦੇ ਨਿਕਾਸ ਨੂੰ ਬਚਾਏਗਾ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ, "ਸਾਨੂੰ ਨਵਿਆਉਣਯੋਗ ਖੇਤਰ ਵਿੱਚ ਭਾਰਤ ਦੇ ਪਹਿਲੇ 10 ਹਜ਼ਾਰਾ ਹੋਣ 'ਤੇ ਮਾਣ ਹੈ।"
ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ
ਉਸਨੇ ਕਿਹਾ, "ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਅਡਾਨੀ ਗ੍ਰੀਨ ਐਨਰਜੀ ਨੇ ਨਾ ਸਿਰਫ਼ ਇੱਕ ਹਰੇ ਭਵਿੱਖ ਦੀ ਕਲਪਨਾ ਕੀਤੀ ਹੈ, ਸਗੋਂ ਇਸਨੂੰ ਸਾਕਾਰ ਕੀਤਾ ਹੈ। ਸਵੱਛ ਊਰਜਾ ਦੀ ਖੋਜ ਕਰਨ ਦੇ ਇੱਕ ਵਿਚਾਰ ਤੋਂ ਅਸੀਂ ਸਥਾਪਿਤ ਸਮਰੱਥਾ ਵਿੱਚ 10,000 ਮੈਗਾਵਾਟ ਦਾ ਇੱਕ ਬੇਮਿਸਾਲ ਮੀਲ ਪੱਥਰ ਹਾਸਲ ਕੀਤਾ ਹੈ।” ਅਡਾਨੀ ਨੇ ਕਿਹਾ, “2030 ਤੱਕ 45,000 ਮੈਗਾਵਾਟ (45 ਗੀਗਾਵਾਟ) ਦੇ ਟੀਚੇ ਤਹਿਤ, ਅਸੀਂ ਖਾਵੜਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਲਾਂਟ ਬਣਾ ਰਹੇ ਹਾਂ। ਖਵੜਾ 30,000 ਮੈਗਾਵਾਟ ਦਾ ਪ੍ਰਾਜੈਕਟ ਹੈ, ਜਿਸਦਾ ਵਿਸ਼ਵ ਪੱਧਰ 'ਤੇ ਕੋਈ ਮੁਕਾਬਲਾ ਨਹੀਂ ਹੈ। ਏਜੀਈਐੱਲ ਨਾ ਸਿਰਫ਼ ਸੰਸਾਰ ਲਈ ਮਿਆਰ ਤੈਅ ਕਰ ਰਿਹਾ ਹੈ, ਸਗੋਂ ਉਹਨਾਂ ਨੂੰ ਮੁੜ ਪਰਿਭਾਸ਼ਿਤ ਵੀ ਕਰ ਰਿਹਾ ਹੈ।"
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8