World Earth Day 2023: ਗੂਗਲ ਨੇ ਡੂਡਲ ਬਣਾ ਕੇ ਦਿੱਤਾ ਕਲਾਈਮੇਟ ਚੇਂਜ ''ਤੇ ਖ਼ਾਸ ਮੈਸੇਜ

Saturday, Apr 22, 2023 - 03:09 PM (IST)

ਗੈਜੇਟ ਡੈਸਕ- 22 ਅਪ੍ਰੈਲ ਨੂੰ ਧਰਤੀ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਗੂਗਲ ਵੀ ਡੂਡਲ ਰਾਹੀਂ ਵਿਸ਼ਵ ਧਰਤੀ ਦਿਵਸ 2023 (World Earth Day 2023) ਮਨਾ ਰਿਹਾ ਹੈ। ਇਹ ਦਿਨ ਹਰਸਾਲ ਜਲਵਾਯੁ ਪਰਿਵਰਤਣ ਦੀ ਕਠੋਰ ਸੱਚਾਈ ਦੀ ਯਾਦ ਦਿਵਾਉਂਦਾ ਹੈ ਅਤੇ ਸਥਿਤੀ ਅਜੇ ਨਹੀਂ ਤਾਂ ਕਦੇ ਨਹੀਂ ਵਰਗੀ ਹੈ। ਗੂਗਲ ਡੂਡਲ ਬਣਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੂਗਲ ਨੇ ਅੱਜ ਇਕ ਖ਼ਾਸ ਡੂਡਲ ਰਾਹੀਂ ਮਨੁੱਖਤਾ 'ਤੇ ਜਲਵਾਯੁ ਪਰਿਵਰਤਣ ਦੇ ਖ਼ਤਰੇ ਨੂੰ ਉਜਾਗਰ ਕੀਤਾ ਹੈ।

ਗੂਗਲ ਨੇ ਜਲਵਾਯੁ ਪਰਿਵਰਤਣ ਡੂਡਲ ਲਈ ਕਿਹਾ ਕਿ ਅੱਜ ਦਾ ਸਾਲਾਨਾ ਧਰਤੀ ਦਿਵਸ ਡੂਡਲ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦਾ ਹੈ ਕਿ ਕਿਵੇਂ ਵਿਅਕਤੀ ਅਤੇ ਭਾਈਚਾਰਾ ਜਲਵਾਯੁ ਪਰਿਵਰਤਣ ਦੇ ਖਿਲਾਫ ਕਾਰਵਾਈ ਕਰਨ ਲਈ ਵੱਡੇ ਅਤੇ ਛੋਟੇ ਤਰੀਕਿਾਂ ਨਾਲ ਇਕੱਠੇ ਕੰਮ ਕਰ ਸਕਦੇਹਨ। ਇਸ ਦਿਨ, ਦੁਨੀਆ ਭਰ 'ਚ ਲੋਕ ਵਾਤਾਰਣ ਅੰਦੋਲਨ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਖੇਤਰਾਂ 'ਤੇ ਵਿਚਾਰ ਕਰਦੇ ਹਨ ਜਿੱਥੇ ਅੱਗੇ ਜਲਵਾਯੁ ਨਿਆਂ ਦੀ ਲੋੜ ਹੈ।

ਕਿਉਂ ਖ਼ਾਸ ਹੈ ਜਲਵਾਯੁ ਪਰਿਵਰਤਣ ਵਾਲਾ ਡੂਡਲ

ਇਹ ਡੂਡਲ ਅਸਲੀ ਪਤੀਆਂ ਨਾਲ ਬਣਿਆ ਹੈ ਜਿਸ ਵਿਚ ਉਨ੍ਹਾਂ ਐਕਸ਼ਨ ਨੂੰ ਦਿਖਾਇਆ ਗਿਆ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਦਿਨ-ਪ੍ਰਤੀਦਿਨ ਦੇ ਜੀਵਨ 'ਚ ਕਰ ਸਕਦੇ ਹਾਂ, ਜੋ ਇਕ ਅਸਲ ਬਦਲਾਅ ਵੀ ਲਿਆ ਸਕਦੇ ਹਨ। ਗੂਗਲ ਨੇ ਕੁਝ ਸੁਝਾਅ ਦਿੱਤੇ ਹਨ। ਜਿਵੇਂ-

- ਘਰ 'ਚ ਡਰਾਇਰ ਦੀ ਵਰਤੋਂ ਕਰਨ ਦੀ ਬਜਾਏ ਹਵਾ 'ਚ ਕੱਪੜੇ ਧੋਣ ਦਾ ਆਪਸ਼ਨ ਚੁਣਨਾ।

- ਅਸੀਂ ਕਿਵੇਂ/ਕੀ ਇਸਤੇਮਾਲ ਕਰਦੇ ਹਾਂ- ਪੌਦੇ-ਆਧਾਰਿਤ ਆਹਾਰ ਖਾਣਾ ਜਾਂ ਜਦੋਂ ਸੰਭਵ ਹੋਵੇ ਤਾਂ ਪੌਦੇ-ਆਧਾਰਿਤ ਬਦਲਾਂ ਨੂੰ ਚੁਣਨਾ।

- ਅਸੀਂ ਕਿਵੇਂ ਆਲੇ-ਦੁਆਲੇ ਪਹੁੰਚਦੇਹਾਂ- ਜਦੋਂ ਸੰਭਵ ਹੋਵੇ, ਡਰਾਈਵ ਕਰਨ ਦੀ ਬਜਾਏ ਪੈਦਲ ਚਲਣਾ ਜਾਂ ਬਾਈਕ ਚਲਾਉਣਾ।

ਕੀ ਹੈ ਜਲਵਾਯੁ ਪਰਿਵਰਤਣ

ਜਲਵਾਯੁ ਪਰਿਵਰਤਣ ਯਾਨੀ ਧਰਤੀ ਦੇ ਜਲਵਾਯੁ ਪੈਟਰਨ 'ਚ ਲੰਬੀ ਮਿਆਦ ਦੀ ਤਬਦੀਲੀ, ਜੋ ਪਿਛਲੀ ਸ਼ਤਾਬਦੀ ਜਾਂ ਉਸ ਤੋਂ ਵੱਧ ਸਮੇਂ 'ਚ ਦੇਖੀ ਗਈ ਹੈ। ਇਹ ਪਰਿਵਰਤਣ ਕਾਫੀ ਹੱਦ ਤਕ ਮਾਨਵ-ਜਨਕ ਗਤੀਵਿਧੀਆਂ ਨਾਲ ਹੁੰਦੇ ਹਨ, ਜੋ ਕਾਰਬਨ ਡਾਈਆਕਸਾਈਡ, ਮੀਥੇਨ ਵਰਗੀਆਂ ਗਰੀਨ ਹਾਊਸ ਗੈਸਾਂ ਨੂੰ ਵਾਤਾਰਣ 'ਚ ਛੱਡਦੇ ਹਨ, ਜਿਸ ਨਾਲ ਵਾਰਮਿੰਗ ਇਫੈਕਟ ਪੈਦਾ ਹੁੰਦਾ ਹੈ ਜੋ ਗ੍ਰਹਿ ਦੇ ਮੌਸਮ ਦੇ ਪੈਟਰਨ ਨੰ ਬਦਲ ਦਿੰਦਾ ਹੈ।


Rakesh

Content Editor

Related News