WHO ਦੀ ਐਪ ਨਾਲ ਹੋਵੇਗਾ ਕੋਰੋਨਾ ਦਾ ਟੈਸਟ, ਰਿਪੋਰਟ 'ਚ ਖੁਲਾਸਾ

Saturday, Mar 28, 2020 - 02:20 AM (IST)

WHO ਦੀ ਐਪ ਨਾਲ ਹੋਵੇਗਾ ਕੋਰੋਨਾ ਦਾ ਟੈਸਟ, ਰਿਪੋਰਟ 'ਚ ਖੁਲਾਸਾ

ਗੈਜੇਟ ਡੈਸਕ-ਵਟਸਐਪ 'ਤੇ ਕੋਰੋਨਾਵਾਇਰਸ ਲਈ ਚੈਟਬਾਟ ਬਣਾਉਣ ਤੋਂ ਬਾਅਦ ਵਰਲਡ ਹੈਲਥ ਆਗਰਨਾਈਜੇਸ਼ਨ ਹੁਣ ਐਪ ਦੀ ਤਿਆਰੀ 'ਚ ਹੈ। WHO ਐਂਡ੍ਰਾਇਡ ਅਤੇ ਆਈ.ਓ.ਐੱਸ. ਸਮਾਰਟਫੋਨ ਯੂਜ਼ਰਸ ਲਈ ਇਕ ਆਫੀਸ਼ੀਅਲ ਐਪ ਲਾਂਚ ਕਰਨ ਵਾਲੀ ਹੈ। ਇਹ ਐਪ ਡੈਸਕਟਾਪ ਯੂਜ਼ਰਸ ਲਈ ਵੀ ਕੰਮ ਕਰੇਗੀ ਅਤੇ ਇਸ ਦਾ ਇਕ ਵੈੱਬ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ। 9to5Google ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।

PunjabKesari

ਰਿਪੋਰਟ ਮੁਤਾਬਕ WHO MyHealth ਨਾਂ ਨਾਲ ਇਕ ਕੋਰੋਨਾ ਸਬੰਧੀ ਐਪ ਲਾਂਚ ਕੀਤਾ ਜਾ ਸਕਦੀ ਹੈ। ਇਸ ਐਪ 'ਚ ਨਾਵਲ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀ ਸਾਰੀ ਜਾਣਕਾਰੀ ਰਹੇਗੀ। ਇਨ੍ਹਾਂ 'ਚ ਨਿਊਜ਼, ਟਿਪਸ, ਅਲਰਟ ਆਦਿ ਸ਼ਾਮਲ ਹੈ। ਇਸ ਐਪ ਦੀ ਪੇਸ਼ਕੇਸ਼ ਵਾਲੀਂਟੀਅਰ ਐਕਸਪਰਟਸ ਨੇ ਦਿੱਤੀ ਸੀ। ਇਨ੍ਹਾਂ ਐਕਸਪਰਟਸ 'ਚ ਗੂਗਲ ਅਤੇ ਮਾਈਕ੍ਰੋਸਾਫਟ ਦੇ ਸਾਬਕਾ ਕਰਮਚਾਰੀ, WHO ਦੇ ਸਲਾਹਕਾਰ ਅਤੇ ਰਾਜਦੂਤ ਅਤੇ ਇੰਡਸਟਰੀ ਦੇ ਦੂਜੇ ਐਕਸਪਰਟਸ ਸ਼ਾਮਲ ਹਨ।

Github 'ਤੇ ਉਪਲੱਬਧ ਐਪ ਦੀ ਗੱਲ ਕਰੀਏ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਡਬਲਿਊ.ਐੱਚ.ਓ. ਦੀ ਇਹ ਐਪ 30 ਮਾਰਚ ਨੂੰ ਲਾਂਚ ਹੋਵੇਗੀ। ਐਪ ਦੇ ਪਹਿਲੇ ਵਰਜ਼ਨ 'ਚ ਡਿਸਕ੍ਰਿਪਸ਼ਨ 'ਚ ਲਿਖਿਆ ਹੈ 'v1.0 ਇਕ ਤਰ੍ਹਾਂ ਨਾਲ ਵਟਸਐਪ ਐਂਡ੍ਰਾਇਡ ਬਾਟ 'ਤੇ ਉਪਲੱਬਧ ਕਾਨਟੈਂਟ ਦਾ ਅਪਡੇਟੇਡ ਵਰਜ਼ਨ ਹੈ। ਇਸ 'ਤੇ ਤੁਹਾਡੇ ਦੇਸ਼ ਅਤੇ ਭਾਸ਼ਾ 'ਚ ਜਾਣਕਾਰੀ ਮਿਲੇਗੀ। ਭਵਿੱਖ 'ਚ ਨੋਟੀਫਿਕੇਸ਼ਨ ਭੇਜਣ ਦੀ ਵੀ ਸੁਵਿਧਾ ਹੋਵੇਗੀ।

PunjabKesari

ਅਜੇ ਸ਼ੁਰੂਆਤੀ ਫੇਜ਼ 'ਚ ਹੈ WHO ਐਪ
9to5Google ਦੀ ਰਿਪੋਰਟ ਮੁਤਾਬਕ ਕੁਝ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਗਏ ਹਨ। ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਅਜੇ ਐਪ 'ਤੇ ਕੰਮ ਚੱਲ ਰਿਹਾ ਹੈ ਅਤੇ ਇਹ ਇਕ ਸ਼ੁਰੂਆਤੀ ਝਲਕ ਹੈ ਅਤੇ ਐਪ ਕਿਵੇਂ ਦਿਖ ਸਕਦੀ ਹੈ। ਇਸ ਰਿਪੋਰਟ 'ਚ ਇਕ ਲਿੰਕ ਵੀ ਹੈ ਜੋ ਐਪ ਦੇ ਓਰੀਜ਼ਨਲ ਡਾਕੀਊਮੈਂਟ ਦਾ ਹੈ। ਜਿਸ ਨਾਲ ਇਹ ਜਾਣਕਾਰੀ ਮਿਲਦੀ ਹੈ ਕਿ ਐਪ 'ਚ ਕੀ-ਕੁਝ ਫੀਚਰਸ ਹੋ ਸਕਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਇਹ ਐਪ ਇਕ ਸੈਲਫ ਡਾਇਗਨੋਜ ਟੂਲ ਵੀ ਆਫਰ ਕਰ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਇਹ ਜਾਣਨ 'ਚ ਮਦਦ ਮਿਲੇਗੀ ਕਿ ਉਨ੍ਹਾਂ 'ਚ ਕੋਵਿਡ-19 ਦੇ ਲੱਛਣ ਤਾਂ ਨਹੀਂ ਹਨ। ਗੂਗਲ ਮੈਪਸ ਦੀ ਲੋਕੇਸ਼ਨ ਨਾਲ ਇਹ ਪਤਾ ਲਗਾਇਆ ਜਾਵੇਗਾ ਕਿ ਯੂਜ਼ਰ ਕਿਸੇ ਕੋਵਿਡ-19 ਮਰੀਜ਼ ਦੇ ਸੰਪਰਕ 'ਚ ਤਾਂ ਨਹੀਂ ਆਇਆ ਹੈ। ਇਸ ਤੋਂ ਯੂਜ਼ਰਸ ਨਾਲ ਉਨ੍ਹਾਂ ਦੇ ਡਿਵਾਈਸ 'ਤੇ ਉਨ੍ਹਾਂ ਦੀ ਲੋਕੇਸ਼ਨ ਹਿਸਟਰੀ ਨੂੰ ਵੀ ਟ੍ਰੈਕ ਕਰਨ ਦੀ ਪਰਮਿਸ਼ਨ ਲਈ ਜਾਵੇਗੀ।

PunjabKesari

ਇਸ ਤੋਂ ਇਲਾਵਾ ਇਸ ਐਪ ਦਾ ਸਾਈਜ਼ ਛੋਟਾ ਰੱਖਿਆ ਜਾਵੇਗਾ ਤਾਂ ਕਿ ਦੁਨੀਆਭਰ 'ਚ ਲੋਕ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਇਸ ਐਪ ਦਾ ਆਫਲਾਈਨ ਸਪੋਰਟ ਵੀ ਦਿੱਤਾ ਜਾ ਸਕਦਾ ਹੈ ਤਾਂ ਕਿ ਲੋਅ ਕੁਨੈਕਟੀਵਿਟੀ ਵਾਲੀ ਜਗ੍ਹਾ 'ਤੇ ਵੀ ਇਸ ਦਾ ਇਸਤੇਮਾਲ ਹੋ ਸਕੇ। ਸਥਾਨਕ ਭਾਸ਼ਾ ਦਾ ਸਪੋਰਟ ਵੀ ਇਸ ਐਪ 'ਚ ਹੋ ਸਕਦਾ ਹੈ।

PunjabKesari

ਜ਼ਰੂਰੀ ਟਿਪਸ
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਜਾਂਚ ਲਈ ਡਬਲਿਊ.ਐੱਚ.ਓ. ਦੀ ਇਹ ਐਪ ਇਕ ਬੇਸਿਕ ਜ਼ਰੀਆ ਮਾਤਰ ਹੈ। ਜੇਕਰ ਤੁਸੀਂ ਅਜਿਹੇ ਕੋਈ ਲੱਛਣ ਆਪਣੇ-ਆਪ 'ਚ ਦੇਖਦੇ ਹੋ ਤਾਂ ਸਭ ਤੋਂ ਪਹਿਲਾਂ ਡਾਕਟਰ ਜਾਂ ਆਪਣੇ ਨੇੜਲੇ ਹਸਪਤਾਲ ਜ਼ਰੂਰ ਜਾਓ।


author

Karan Kumar

Content Editor

Related News