ਲੁਧਿਆਣਾ ਜੇਲ੍ਹ ''ਚ ਬੰਦ ਹਵਾਲਾਤੀ ਦੀ ਮੌਤ! ਜੁਡੀਸ਼ੀਅਲ ਮੈਜਿਸਟ੍ਰੇਟ ਦੀ ਮੌਜੂਦਗੀ ''ਚ ਹੋਵੇਗਾ ਪੋਸਟਮਾਰਮ
Monday, Nov 10, 2025 - 02:26 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ ਵਿਚ ਇਕ ਕੈਦੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦੀ ਸਮੱਗÇਲਿੰਗ ਕਰਦਾ ਸੀ। ਗੁਰਦਿੱਤ ਸਿੰਘ ਪੁੱਤਰ ਬੂਟਾ ਸਿੰਘ, ਦਰੇਸੀ ਰੋਡ ਨੇੜੇ ਕਿਲਾ ਮੁਹੱਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਥਾਣਾ ਡਵੀਜ਼ਨ ਨੰ. 4 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਉਸ ਦੇ ਖਿਲਾਫ ਕੇਸ ਦਰਜ ਹੋਣ ਕਾਰਨ ਉਸ ਨੂੰ ਜੇਲ ’ਚ ਬੰਦ ਕੀਤਾ ਗਿਆ ਸੀ। ਬਿਮਾਰੀ ਕਾਰਨ ਉਹ ਜੇਲ ਹਸਪਤਾਲ ਵਿਚ ਇਲਾਜ ਅਧੀਨ ਸੀ। ਉਸ ਦੀ ਵਿਗੜਦੀ ਸਿਹਤ ਕਾਰਨ, ਉਸ ਨੂੰ ਜੇਲ ਮੈਡੀਕਲ ਅਫਸਰ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜੇਲ ਅਧਿਕਾਰੀ ਅਨੁਸਾਰ, ਇਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਮੌਜੂਦਗੀ ’ਚ ਪੋਸਟਮਾਰਟਮ ਕੀਤਾ ਜਾਵੇਗਾ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗੇਗਾ।
