ਹੁਣ ਕਾਰ ਦੀ ਸਕਰੀਨ 'ਤੇ ਚੱਲੇਗਾ WhatsApp! ਲਾਂਚ ਹੋਇਆ ਸ਼ਾਨਦਾਰ ਫੀਚਰ
Friday, Apr 10, 2026 - 11:44 AM (IST)
ਗੈਜੇਟ ਡੈਸਕ - ਤਕਨਾਲੋਜੀ ਦੇ ਖੇਤਰ 'ਚ ਵੱਡਾ ਧਮਾਕਾ ਕਰਦੇ ਹੋਏ ਵਟਸਐਪ ਨੇ ਭਾਰਤ ਅਤੇ ਦੁਨੀਆ ਦੇ ਹੋਰ ਬਾਜ਼ਾਰਾਂ 'ਚ ਵਾਹਨਾਂ ਦੇ ਇੰਫੋਟੇਨਮੈਂਟ ਸਿਸਟਮ ਲਈ 'WhatsApp for CarPlay' ਸਟੈਂਡਅਲੋਨ ਐਪ ਲਾਂਚ ਕਰ ਦਿੱਤੀ ਹੈ। ਇਸ ਨਵੇਂ ਅਪਡੇਟ ਨੂੰ ਕੰਪਨੀ ਵੱਲੋਂ ਇਕ 'ਬੜਾ ਅਪਡੇਟ' ਕਿਹਾ ਜਾ ਰਿਹਾ ਹੈ, ਜਿਸ ਰਾਹੀਂ ਹੁਣ ਯੂਜ਼ਰਸ ਆਪਣੀ ਗੱਡੀ ਦੀ ਸਕਰੀਨ 'ਤੇ ਹੀ ਚੈਟ ਅਤੇ ਕਾਲ ਹਿਸਟਰੀ ਦੇਖ ਸਕਣਗੇ।
ਕੀ ਹਨ ਇਸ ਦੇ ਮੁੱਖ ਫੀਚਰਸ :-
ਕਾਲ ਅਤੇ ਚੈਟ ਹਿਸਟਰੀ
- ਹੁਣ ਯੂਜ਼ਰਸ ਆਪਣੀ ਗੱਡੀ ਦੇ ਡੈਸ਼ਬੋਰਡ ਤੋਂ ਹੀ ਇਹ ਦੇਖ ਸਕਣਗੇ ਕਿ ਉਨ੍ਹਾਂ ਨੇ ਹਾਲ ਹੀ 'ਚ ਕਿਸ ਨੂੰ ਕਾਲ ਜਾਂ ਮੈਸੇਜ ਕੀਤਾ ਹੈ। ਇਸ ਦੇ ਲਈ ਐਪ 'ਚ ਦੋ ਵੱਖ-ਵੱਖ ਸੈਕਸ਼ਨ ਦਿੱਤੇ ਗਏ ਹਨ।
ਵਾਇਸ ਡਿਕਟੇਸ਼ਨ
- ਹੁਣ ਯੂਜ਼ਰਸ ਨੂੰ ਵਟਸਐਪ ਮੈਸੇਜ ਪੜ੍ਹਨ ਜਾਂ ਜਵਾਬ ਦੇਣ ਲਈ ਸਿਰਫ ਸਿਰੀ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਯੂਜ਼ਰਸ ਹੁਣ ਬੋਲ ਕੇ ਮੈਸੇਜ ਦਾ ਜਵਾਬ ਦੇ ਸਕਣਗੇ।
ਸੁਰੱਖਿਆ ਦਾ ਖਾਸ ਧਿਆਨ
- ਡਰਾਈਵਿੰਗ ਦੌਰਾਨ ਧਿਆਨ ਨਾ ਭਟਕੇ, ਇਸ ਲਈ ਵਟਸਐਪ ਨੇ ਖਾਸ ਇੰਤਜ਼ਾਮ ਕੀਤੇ ਹਨ। ਚੈਟ ਵਿੰਡੋ ਖੋਲ੍ਹਣ ਲਈ ਯੂਜ਼ਰਸ ਨੂੰ ਆਪਣੀ ਗੱਡੀ ਰੋਕਣੀ ਪਵੇਗੀ, ਚਲਦੀ ਗੱਡੀ 'ਚ ਚੈਟ ਨਹੀਂ ਪੜ੍ਹੀ ਜਾ ਸਕੇਗੀ।
ਐਂਡ-ਟੂ-ਐਂਡ ਐਨਕ੍ਰਿਪਸ਼ਨ
- ਇਹ ਨਵਾਂ ਐਪ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਨੂੰ ਸਪੋਰਟ ਕਰਦਾ ਹੈ।
ਕਿਵੇਂ ਕਰੇਗਾ ਕੰਮ
ਇਹ ਸਹੂਲਤ ਵਰਤਣ ਲਈ ਯੂਜ਼ਰਸ ਦਾ iPhone ਗੱਡੀ ਦੇ ਸਿਸਟਮ ਨਾਲ ਜੁੜਿਆ ਹੋਣਾ ਚਾਹੀਦਾ ਹੈ। ਕੰਪਨੀ ਨੇ iOS ਲਈ ਵਟਸਐਪ ਦਾ ਵਰਜ਼ਨ 26.13.74 ਅਪਡੇਟ ਜਾਰੀ ਕੀਤਾ ਹੈ, ਜਿਸ 'ਚ ਇਹ ਨਵਾਂ CarPlay ਐਪ ਪੇਸ਼ ਕੀਤਾ ਗਿਆ ਹੈ। ਇਸ ਐਪ ਰਾਹੀਂ ਹੁਣ ਵਟਸਐਪ ਕਾਲਾਂ ਨੂੰ ਫੋਨ ਦੀਆਂ ਸਾਧਾਰਨ ਕਾਲਾਂ ਤੋਂ ਵੱਖਰੀ ਸਕਰੀਨ 'ਤੇ ਦੇਖਿਆ ਜਾ ਸਕੇਗਾ।
ਦੱਸ ਦੇਈਏ ਕਿ ਇਹ ਫੀਚਰ ਪਹਿਲਾਂ ਸਿਰਫ ਬੀਟਾ ਟੈਸਟਰਾਂ ਲਈ ਉਪਲਬਧ ਸੀ, ਪਰ ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਸਟੇਬਲ ਵਰਜ਼ਨ 'ਚ ਜਾਰੀ ਕਰ ਦਿੱਤਾ ਗਿਆ ਹੈ।
