Whatsapp ’ਤੇ 32 ਲੋਕ ਇਕੱਠੇ ਕਰ ਸਕਣਗੇ ਵੌਇਸ ਕਾਲ, ਆ ਰਹੇ ਹੋਰ ਵੀ ਕਈ ਕਮਾਲ ਦੇ ਫੀਚਰ

Saturday, Apr 16, 2022 - 04:07 PM (IST)

Whatsapp ’ਤੇ 32 ਲੋਕ ਇਕੱਠੇ ਕਰ ਸਕਣਗੇ ਵੌਇਸ ਕਾਲ, ਆ ਰਹੇ ਹੋਰ ਵੀ ਕਈ ਕਮਾਲ ਦੇ ਫੀਚਰ

ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਹਾਲ ਹੀ ’ਚ ਕਮਿਊਨਿਟੀ ਫੀਚਰ ਦਾ ਐਲਾਨ ਕੀਤਾ ਹੈ। ਵਟਸਐਪ ਦਾ ਕਮਿਊਨਿਟੀ ਫੀਚਰ ਕਈ ਗਰੁੱਪਾਂ ਨੂੰ ਇਕੱਠੇ ਕਰਨ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਕਮਿਊਨਿਟੀ ਫੀਚਰ ਦੀ ਮਦਦ ਨਾਲ ਕਈ ਗਰੁੱਪਾਂ ਨੂੰ ਇਕੱਠੇ ਮੈਨੇਜ ਕਰਨ ’ਚ ਆਸਾਨੀ ਹੋਵੇਗੀ, ਹਾਲਾਂਕਿ, ਇਸ ਫੀਚਰ ਦੇ ਰੋਲਆਊਟ ਕੀਤੇ ਜਾਣ ਦੀ ਤਾਰੀਖ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕਮਿਊਨਿਟੀ ਫੀਚਰ ਦੇ ਨਾਲ ਹੀ ਵਟਸਐਪ ਨੇ ਆਪਣੇ ਕਈ ਹੋਰ ਅਪਕਮਿੰਗ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ

WhatsApp Larger Voice Calls
ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਆਨਲਾਈਨ ਮੀਟਿੰਗ ਹੁਣ ਆਮ ਗੱਲ ਹੋ ਗਈ ਹੈ। ਆਨਲਾਈਨ ਮੀਟਿੰਗ ਵੌਇਸ ਅਤੇ ਵੀਡੀਓ ਦੋਵਾਂ ਫਾਰਮੈਟ ’ਚ ਹੋ ਰਹੀ ਹੈ। ਇਸ ਲੋੜ ਨੂੰ ਵੇਖਦੇ ਹੋਏ ਵਟਸਐਪ ਨੇ 2020 ’ਚ ਹੀ 8 ਲੋਕਾਂ ਦੇ ਨਾਲ ਵੀਡੀਓ ਕਾਲਿੰਗ ਦੀ ਸੁਵਿਧਾ ਦਿੱਤੀ ਸੀ ਅਤੇ ਹੁਣ ਕੰਪਨੀ ਵੌਇਸ ਕਾਲ ’ਤੇ 32 ਲੋਕਾਂ ਨੂੰ ਇਕੱਠੇ ਜੋੜਨ ਦਾ ਫੀਚਰ ਲਿਆ ਰਹੀ ਹੈ। ਨਵੀਂ ਅਪਡੇਟ ਤੋਂ ਬਾਅਦ ਤੁਸੀਂ 32 ਲੋਕਾਂ ਨਾਲ ਇਕੱਠੇ ਵੌਇਸ ਕਾਲ ਕਰ ਸਕੋਗੇ। 

ਇਹ ਵੀ ਪੜ੍ਹੋ– WhatsApp ’ਚ ਜਲਦ ਜੁੜੇਗਾ ਨਵਾਂ ਕਮਿਊਨਿਟੀ ਫੀਚਰ, ਜਾਣੋ ਇਸਦੇ ਫਾਇਦੇ

WhatsApp File Sharing
ਫਾਈਲ ਸ਼ੇਰਿੰਗ ਦੇ ਨਵੇਂ ਸਾਈਜ਼ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਬੀਟਾ ਵਰਜ਼ਨ ’ਤੇ 2 ਜੀ.ਬੀ. ਤਕ ਦੀ ਫਾਈਲ ਨੂੰ ਸ਼ੇਅਰ ਕਰਨ ਦੀ ਟੈਸਟਿੰਗ ਚੱਲ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਤੁਸੀਂ ਵਟਸਐਪ ’ਤੇ ਹੀ 2 ਜੀ.ਬੀ. ਤਕ ਦੀ ਫਾਈਲ ਨੂੰ ਸ਼ੇਅਰ ਕਰ ਸਕੋਗੇ। 

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ

WhatsApp Reactions
ਤੁਹਾਡੇ ’ਚੋਂ ਕਈ ਲੋਕਾਂ ਨੂੰ ਵਟਸਐਪ ਇਮੋਜੀ ਰਿਐਕਸ਼ਨ ਬਾਰੇ ਜਾਣਕਾਰੀ ਹੋਵੇਗੀ। ਵਟਸਐਪ ਨੇ ਪਹਿਲੀ ਵਾਰ ਇਮੋਜੀ ਰਿਐਕਸ਼ਨ ਬਾਰੇ ਅਧਿਕਾਰਤ ਤੌਰ ’ਤੇ ਜਾਣਕਾਰੀ ਦਿੱਤੀ ਹੈ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਕਿਸੇ ਮੈਸੇਜ ’ਤੇ ਫੇਸਬੁੱਕ ਦੀ ਤਰ੍ਹਾਂ ਇਮੋਜੀ ਰਿਐਕਸ਼ਨ ਦੇ ਸਕੋਗੇ। ਇਸਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਚੈਟ ’ਚ ਟੈਸਕਟ ਟਾਈਪ ਕਰਨ ਦੀਲੋੜ ਬਹੁਤ ਘੱਟ ਪਵੇਗੀ।

ਇਹ ਵੀ ਪੜ੍ਹੋ– WhatsApp ’ਚ ਜਲਦ ਆ ਸਕਦੈ Twitter ਦਾ ਇਹ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

WhatsApp Admin Delete
ਵਟਸਐਪ ਨੇ ਆਪਣੇ ਬਲਾਗ ’ਚ ਗਰੁੱਪ ਐਡਮਿਨ ਫੀਚਰ ਦੀ ਪਾਵਰ ਨੂੰ ਲੈਕੇ ਵੀ ਜਾਣਕਾਰੀ ਦਿੱਤੀ ਹੈ। ਨਵੀਂ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਕੋਲ ਕਿਸੇ ਮੈਸੇਜ ਨੂੰ ਸਾਰਿਆਂ ਲਈ ਡਿਲੀਟ ਕਰਨ ਦਾ ਅਧਿਕਾਰ ਹੋਵੇਗਾ। ਮੌਜੂਦਾ ਸਮੇਂ ’ਚ ਫਿਲਹਾਲ ਕਿਸੇ ਮੈਸੇਜ ਨੂੰ ਉਹੀ ਮੈਂਬਰ ਸਾਰਿਆਂ ਲਈ ਡਿਲੀਟ ਕਰ ਸਕਦਾ ਹੈ ਜਿਸਨੇ ਮੈਸੇਜ ਭੇਜਿਆ ਹੈ।

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


author

Rakesh

Content Editor

Related News