Whatsapp ਹੋਇਆ ਠੱਪ, ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ

11/03/2017 5:51:42 PM

ਜਲੰਧਰ- ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਅੱਜ ਪਿਛਲੇ ਕੁਝ ਸਮੇਂ ਤੋਂ ਭਾਰਤੀ ਯੂਜ਼ਰਸ ਲਈ ਕੰਮ ਨਹੀਂ ਕਰ ਰਿਹਾ ਹੈ। ਵਟਸਐਪ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ 1 ਵਜੇ ਤੋਂ ਵਟਸਐਪ ਦਾ ਸਰਵਰ ਡਾਊਨ ਹੈ। ਇਸ ਦੇ ਚੱਲਦੇ ਕਿਸੇ ਵੀ ਵਟਸਐਪ ਯੂਜ਼ਰਸ ਦੀ ਪ੍ਰੋਫਾਇਲ ਫੋਟੋ ਨਹੀਂ ਬਦਲ ਰਹੀ ਹੈ। ਵਟਸਐਪ ਸਰਵਰ ਡਾਊਨ ਹੋਣ ਤੋਂ ਬਾਅਦ ਯੂਜ਼ਰਸ ਨਾ ਤਾਂ ਕੋਈ ਮੈਸੇਜ ਕਰ ਪਾ ਰਹੇ ਹਨ ਅਤੇ ਨਾਲ ਹੀ ਆਡੀਓ ਤੇ ਵੀਡੀਓ ਕਾਲ ਹੋ ਪਾ ਰਹੀ ਹੈ। 
ਡਾਊਨ ਡਿਟੈੱਕਟਰ ਵੈੱਬਸਾਈਟ ਮੁਤਾਬਕ ਭਾਰਤ, ਇੰਡੋਨੇਸ਼ੀਆ ਰੂਸ ਅਤੇ ਮੱਧ ਏਸ਼ੀਆ ਸਮੇਤ ਦੁਨੀਆ ਭਰ ਦੇ ਕਈ ਹਿੱਸਿਆਂ ਦੇ ਯੂਜ਼ਰਸ ਨੇ ਵਟਸਐਬ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਯੂਰਪ ਹੈ। ਹੁਣ ਵਟਸਐਪ ਯੂਜ਼ਰਸ ਨੇ ਮੈਸੇਜਿੰਗ ਸਰਵਿਸ 'ਚ ਹੋ ਰਹੀ ਸਮੱਸਿਆ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਹੈ ਅਤੇ #whatsappdown ਟ੍ਰੈਂਡ ਕਰ ਰਿਹਾ ਹੈ।

 

 

 

ਤਾਜ਼ਾ ਖਬਰਾਂ ਮੁਤਾਬਕ, ਕਰੀਬ 1 ਘੰਟਾ ਬੰਦ ਰਹਿਣ ਤੋਂ ਬਾਅਦ ਵਟਸਐਪ ਸੇਵਾ ਮੁੜ ਸ਼ੁਰੂ ਹੋ ਗਈ ਹੈ।


Related News