WhatsApp ''ਤੇ ਹੁਣ 24 ਘੰਟਿਆਂ ਬਾਅਦ ਵੀ ਦੇਖ ਸਕੋਗੇ ਸਟੇਟਸ! ਇੰਝ ਕੰਮ ਕਰੇਗਾ ਨਵਾਂ ਫੀਚਰ

Tuesday, May 30, 2023 - 02:16 PM (IST)

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰਜ਼ ਅਤੇ ਸਹੂਲਤਾਂ ਪੇਸ਼ ਕਰ ਰਿਹਾ ਹੈ। ਇਸੇ ਕੜੀ 'ਚ ਹੁਣ ਵਟਸਐਪ ਸਟੇਟਸ ਆਰਕਾਈਵ ਫੀਚਰ ਨੂੰ ਪੇਸ਼ ਕਰਨ ਵਾਲਾ ਹੈ। ਇਸ ਫੀਚਰ ਨੂੰ ਐਂਡਰਾਇਡ 'ਤੇ ਬਿਜ਼ਨੈੱਸ ਟੂਲ ਦੇ ਰੂਪ 'ਚ ਰੋਲਆਊਟ ਕੀਤਾ ਜਾਵੇਗਾ। ਫਿਲਹਾਲ ਇਸਨੂੰ ਟੈਸਟਿੰਗ ਲਈ ਉਪਲੱਬਧ ਕੀਤਾ ਗਿਆ ਹੈ। ਪਲੇਟਫਾਰਮ ਟ੍ਰੇਕਰ WABetaInfo ਮੁਤਾਬਕ, ਆਉਣ ਵਾਲੇ ਹਫ਼ਤਿਆਂ 'ਚ ਇਹ ਫੀਚਰ ਹੋਰ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਇਸਤੋਂ ਪਹਿਲਾਂ ਵਟਸਐਪ ਨੇ ਬੀਟਾ ਟੈਸਟਿੰਗ ਲਈ ਸਕਰੀਨ-ਸ਼ੇਅਰਿੰਗ ਦਾ ਫੀਚਰ ਪੇਸ਼ ਕੀਤਾ ਹੈ। 

ਸਟੇਟਸ ਆਰਕਾਈਵ ਫੀਚਰ
ਮੈਸੇਜਿੰਗ ਪਲੇਟਫਾਰਮ  ਸਟੇਟਸ ਟੈਬ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਿਹਾ ਹੈ। ਫੀਚਰ ਜਾਰੀ ਹੋਣ ਦੇ ਬਾਵਜੂਦ ਯੂਜ਼ਰਜ਼ ਨੂੰ ਸਟੇਟਸ ਟੈਬ ਦੇ ਅੰਦਰ ਇਕ ਨੋਟੀਫਿਕੇਸ਼ਨ ਬੈਨਰ ਪ੍ਰਾਪਤ ਹੋਵੇਗਾਇਸ ਫੀਚਰ ਦੀ ਮਦਦ ਨਾਲ 24 ਘੰਟਿਆਂ ਤੋਂ ਬਾਅਦ ਵੀ ਸਟੇਟਸ ਨੂੰ ਦੇਖਿਆ ਜਾ ਸਕੇਗਾ। ਦਰਅਸਲ, ਇਹ ਸਟੇਟਸ ਅਪਡੇਟ 24 ਘੰਟਿਆਂ ਬਾਅਦ ਡਿਵਾਈਸ 'ਤੇ ਸਟੋਰ ਕੀਤੇ ਜਾਣਗੇ।

ਇਸਤੋਂ ਇਲਾਵਾ, ਯੂਜ਼ਰਜ਼ ਅਰਕਾਈਵ ਪ੍ਰਾਓਰਿਟੀ ਨੂੰ ਵੀ ਮੈਸੇਜ ਕਰ ਸਕਦੇ ਹਨ ਅਤੇ ਸਟੇਟਸ ਟੈਬ ਦੇ ਅੰਦਰ ਸਿੱਧਾ ਮੈਨਿਊ 'ਚੋਂ ਆਰਕਾਈਵ ਦੇਖ ਸਕਦੇ ਹਨ। WABetaInfo ਨੇ ਦੱਸਿਆ ਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਰਕਾਈਵ ਹਮੇਸ਼ਾ ਪ੍ਰਾਈਵੇਟ ਹੁੰਦਾ ਹੈ, ਇਸ ਲਈ ਸਿਰਫ ਬਿਜ਼ਨੈੱਸ ਯੂਜ਼ਰਜ਼ ਹੀ ਉਨ੍ਹਾਂ ਦੇ ਆਰਕਾਈਵ ਸਟੇਟਸ ਦੀ ਸਥਿਤੀ ਅਤੇ ਅਪਡੇਟ ਦੇਖ ਸਕਦੇ ਹਨ।

ਡਿਵਾਈਸ 'ਤੇ 30 ਦਿਨਾਂ ਤਕ ਸਟੇਟਸ ਅਪਡੇਟ ਰੱਖਿਆ ਜਾਵੇਗਾ। ਅਕਾਊਂਟ ਹੋਲਡਰ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਵਿਗਿਆਪਨ ਕ੍ਰਿਏਟ ਜਾਰੀ ਰੱਖ ਸਕਦੇ ਹਨ ਜਾਂ ਆਰਕਾਈਵ 'ਚ ਐਕਸਪਾਇਰ ਹੋਣ ਤਕ ਸਟੇਟਸ ਅਪਡੇਟ ਸ਼ੇਅਰ ਕਰ ਸਕਦੇ ਹਨ।


Rakesh

Content Editor

Related News