Year Ender 2022: ਵਟਸਐਪ 'ਤੇ ਇਸ ਸਾਲ ਖ਼ੂਬ ਪਸੰਦ ਕੀਤੇ ਗਏ ਇਹ 5 ਨਵੇਂ ਫੀਚਰਜ਼

Monday, Dec 26, 2022 - 02:32 PM (IST)

Year Ender 2022: ਵਟਸਐਪ 'ਤੇ ਇਸ ਸਾਲ ਖ਼ੂਬ ਪਸੰਦ ਕੀਤੇ ਗਏ ਇਹ 5 ਨਵੇਂ ਫੀਚਰਜ਼

ਗੈਜੇਟ ਡੈਸਕ- ਭਾਰਤ 'ਚ ਲਗਭਗ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਤਕ ਵਟਸਐਪ ਦੀ ਪਹੁੰਚ ਹੈ। ਆਮ ਆਦਮੀ ਤੋਂ ਲੈ ਕੇ ਕਈ ਆਰਗਨਾਈਜੇਸ਼ਨ ਅਤੇ ਹੁਣ ਗਰੁੱਪ ਕਾਲ ਤਕ 'ਚ ਵਟਸਐਪ ਦਾ ਇਸਤੇਮਾਲ ਹੋਣ ਲੱਗਾ ਹੈ। ਯਾਨੀ ਚੈਟਿੰਗ ਤੋਂ ਲੈ ਕੇ ਟੈਕਸਟਿੰਗ ਤਕ ਅਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹਾਂ। ਵਟਸਐਪ ਵੀ ਯੂਜ਼ਰਜ਼ ਨੂੰ ਨਵੀਆਂ ਸੁਵਿਧਾਵਾਂ ਅਤੇ ਨਵੇਂ ਫੀਚਰਜ਼ ਦੇਣ ਲਈ ਪਲੇਟਫਾਰਮ 'ਚ ਲਗਾਤਾਰ ਕਈ ਤਰ੍ਹਾਂ ਦੇ ਬਦਲਾਅ ਅਤੇ ਅਪਡੇਟ ਕਰਦਾ ਰਹਿੰਦਾ ਹੈ। ਸਾਲ 2022 'ਚ ਵੀ ਵਟਸਐਪ ਨੇ ਕਈ ਨਵੇਂ ਫੀਚਰਜ਼ ਅਤੇ ਅਪਡੇਟ ਨੂੰ ਜਾਰੀ ਕੀਤਾ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਸਾਲ 2022 'ਚ ਰੋਲਆਊਟ ਹੋਏ ਵਟਸਐਪ ਦੇ ਸਭ ਤੋਂ ਕਮਾਲ ਦੇ ਟਾਪ-5 ਫੀਚਰਜ਼ ਦੀ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਯੂਜ਼ਰਜ਼ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਜਾਓ ਜਾਣਦੇ ਹਾਂ।

ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ


ਹਾਈਡ ਆਨਲਾਈਨ ਸਟੇਟਸ

ਵਟਸਐਪ ਨੇ ਪਿਛਲੇ ਮਹੀਨੇ ਹੀ ਆਨਲਾਈਨ ਸਟੇਟਸ ਲੁਕਾਉਣ ਦੇ ਫੀਚਰ 'ਹਾਈਡ ਆਨਲਾਈਨ ਸਟੇਟਸ' ਨੂੰ ਰੋਲਆਊਟ ਕੀਤਾ ਹੈ। ਇਸ ਫੀਚਰ 'ਚ ਯੂਜ਼ਰਜ਼ ਆਪਣੀ ਮਰਜ਼ੀ ਨਾਲ ਆਪਣੇ ਆਨਲਾਈਨ ਸਟੇਟਸ ਨੂੰ ਹਾਈਡ ਕਰ ਸਕਦੇ ਹਨ, ਜਿਸ ਤੋਂ ਬਾਅਦ ਯੂਜ਼ਰਜ਼ ਦੇ ਕਾਨਟੈਕਟ ਨੂੰ ਉਨ੍ਹਾਂ ਦਾ ਆਨਲਾਈਨ ਸਟੇਟਸ ਦਿਖਾਈ ਨਹੀਂ ਦੇਵੇਗਾ। ਇਸ ਫੀਚਰ 'ਚ ਯੂਜ਼ਰ ਨੂੰ ਪ੍ਰਾਈਵੇਸੀ ਲਈ ਦੋ ਆਪਸ਼ਨ ਦਿੱਤੇ ਜਾਂਦੇ ਹਨ, ਜਿਸ ਵਿਚ ਇਕ ਆਪਸ਼ਨ 'ਚ ਤੁਸੀਂ ਸਾਰੇ ਕਾਨਟੈਕਟ ਨੂੰ ਆਪਣਾ ਆਨਲਾਈਨ ਸਟੇਟਸ ਦਿਖਾ ਸਕਦੇ ਹੋ, ਜਦਕਿ ਦੂਜੇ ਆਪਸ਼ਨ 'ਚ ਤੁਹਾਡਾ ਆਨਲਾਈਨ ਸਟੇਟਸ ਸਾਰੇ ਕਾਨਟੈਕਟ ਲਈ ਹਾਈਡ ਹੋ ਜਾਵੇਗਾ। 

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 20 ਹਜ਼ਾਰ ਰੁਪਏ ਤਕ ਦੀ ਛੋਟ

ਮੈਸੇਜ ਰਿਐਕਸ਼ਨ

ਮੈਸੇਜ ਰਿਐਕਸ਼ਨ ਦੇ ਤੌਰ 'ਤ ਇਸ ਸਾਲ ਵਟਸਐਪ ਨੇ ਇਮੋਜੀ ਰਿਐਕਸ਼ਨ ਦਾ ਨਵਾਂ ਫੀਚਰ ਵੀ ਰੋਲਆਊਟ ਕੀਤਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵੱਖ-ਵੱਖ ਪ੍ਰਤੀਕਿਰਿਆ ਦੇ ਸਕਦੇ ਹੋ। ਇਸ ਤੋਂ ਪਹਿਲਾਂ ਵਟਸਐਪ ਨੇ ਮੈਸੇਜ ਦਾ ਰਿਪਲਾਈ ਕਰਨ ਦੇ ਆਪਸ਼ਨ ਨੂੰਜਾਰੀ ਕੀਤਾ ਸੀ। ਇਹ ਵਾਕਈ ਕਮਾਲ ਦਾ ਫੀਚਰ ਹੈ। ਇਸ ਨਾਲ ਚੈਟਿੰਗ ਹੋਰ ਵੀ ਮਜ਼ੇਦਾਰ ਹੋ ਜਾਂਦੀ ਹੈ ਅਤੇ ਮੈਸੇਜ 'ਤੇ ਇੰਡੀਵਿਜ਼ੁਅਲ ਰਿਪਲਾਈ ਕਰਨਾ ਵੀ ਮਜ਼ੇਦਾਰ ਹੁੰਦਾ ਹੈ।

ਇਹ ਵੀ ਪੜ੍ਹੋ– Year Ender 2022: ਕੋਰੋਨਾ ਹੀ ਨਹੀਂ ਇਨ੍ਹਾਂ 5 ਬੀਮਾਰੀਆਂ ਨੇ ਵੀ ਵਰ੍ਹਾਇਆ ਕਹਿਰ, ਦੁਨੀਆ 'ਚ ਮਚਾਈ ਤਬਾਹੀ

ਮੈਸੇਜ ਯੌਰਸੈਲਫ

ਵਟਸਐਪ ਨੇ ਯੂਜ਼ਰਸ ਦੀ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਮੈਸੇਜ ਯੌਰਸੈਲਫ ਨੂੰ ਜਾਰੀ ਕੀਤਾ ਹੈ। ਇਸ ਫੀਚਰ ਨੂੰ ਪਹਿਲਾਂ ਟੈਸਟਿੰਗ ਲਈ ਜਾਰੀ ਕੀਤਾ ਗਿਆ ਸੀ। ਦਰਅਸਲ, ਇਹ ਇਕ 1:1 ਚੈਟ ਹੈ, ਜਿਸਦੀ ਮਦਦ ਨਾਲ ਤੁਸੀਂ ਆਪਣੇ ਜ਼ਰੂਰੀ ਨੋਟਸ, ਰਿਮਾਇੰਡਰ ਅਤੇ ਡਾਕਿਊਮੈਂਟਸ ਨੂੰ ਸੇਵ ਕਰ ਸਕਦੇ ਹੋ ਅਤੇ ਖੁਦ ਨੂੰ ਮੈਸੇਜ ਵੀ ਭੇਜ ਸਕਦੇ ਹੋ। ਮੈਸੇਜ ਯੌਰਸੈਲਫ ਫੀਚਰ ਨੂੰ ਮਲਟੀ ਡਿਵਾਈਸ ਸਪੋਰਟ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਵਟਸਐਪ ਦੇ ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ To-do ਲਿਸਟ, ਸ਼ਾਪਿੰਗ ਲਿਸਟ, ਨੋਟਸ ਆਦਿ ਸੰਭਾਲ ਕੇ ਰੱਖ ਸਕਦੇ ਹੋ। ਨਾਲ ਹੀ ਇਸਨੂੰ ਜ਼ਰੂਰੀ ਨੋਟਸ, ਰਿਮਾਇੰਡਰ ਅਤੇ ਅਪਡੇਟ ਯਾਦ ਰੱਖਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਵਟਸਐਪ ਦੇ ਨਵੇਂ ਫੀਚਰ 'ਚ ਖੁਦ ਤੋਂ ਨਾਲ ਗੱਲ ਕਰਨ ਦੀ ਸੁਵਿਧਾ ਮਿਲਦੀ ਹੈ।

ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ

ਅਵਤਾਰ

ਵਟਸਐਪ ਦੇ ਅਵਤਾਰ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨਾ ਸਿਰਫ ਆਪਣਾ ਅਵਤਾਰ ਡਿਜ਼ਾਈਨ ਕਰ ਸਕਦੇ ਹਨ ਸਗੋਂ ਉਹ ਉਸਨੂੰ ਦੂਜੇ ਲੋਕਾਂ ਅਤੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਫੀਚਰ ਨੂੰ ਪਹਿਲਾਂ ਫੇਸਬੁੱਕ ਅਤੇ ਹੋਰ ਮੈਸੇਂਜਰ ਐਪ 'ਤੇ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਵਟਸਐਪ ਦੇ ਨਵੇਂ ਅਵਤਾਰ ਫੀਚਰ ਨਾਲ ਐਪ ਚਲਾਉਣ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣਾ ਅਵਤਾਰ ਬਣਾ ਸਕੋਗੇ। ਨਾਲ ਹੀ ਤੁਸੀਂ ਇਸਨੂੰ ਵਟਸਐਪ ਪ੍ਰੋਫਾਈਲ ਫੋਟੋ 'ਤੇ ਵੀ ਲਗਾ ਸਕੋਗੇ। ਸਿਰਫ ਇੰਨਾ ਹੀ ਨਹੀਂ ਵਟਸਐਪ ਪ੍ਰੋਫਾਈਲ ਫੋਟੋ ਦੇ ਨਾਲ ਯੂਜ਼ਰਜ਼ ਚੈਟਿੰਗ 'ਚ ਚੈਟ ਸਟਿਕਰ ਦੇ ਰੂਪ 'ਚ ਇਸਅਵਤਾਰ ਦਾ ਇਸਤੇਮਾਲ ਕਰ ਸਕਣਗੇ। ਯਾਨੀ ਤੁਸੀਂ ਚੈਟਿੰਗ ਦੌਰਾਨ ਆਪਣੇ ਅਵਤਾਰ ਨੂੰ ਸਟਿਕਰ 'ਚ ਬਦਲ ਕੇ ਸੈਂਡ ਕਰ ਸਕਦੇ ਹੋ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ

ਚੈਟ ਡਿਲੀਟ ਤੋਂ ਬਾਅਦ Undo ਦਾ ਆਪਸ਼ਨ

ਵਟਸਐਪ ਦੇ ਇਸ ਨਵੇਂ ਫੀਚਰ ਨੂੰ 'ਐਕਸੀਡੈਂਟਲ ਡਿਲੀਟ' ਜਾਂ 'ਅਨਡੂ ਡਿਲੀਟ ਫਾਰ ਮੀ' ਫੀਚਰ ਕਿਹਾ ਜਾ ਰਿਹਾ ਹੈ ਅਤੇ ਇਹ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ 'ਚ ਉਪਲੱਬਧ ਹੈ। ਜੇਕਰ ਤੁਸੀਂ ਇਸਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਟਸਐਪ ਦੇ ਲੇਟੈਸਟ ਵਰਜ਼ਨ ਨੂੰ ਅਪਡੇਟ ਕਰਨਾ ਹੋਵੇਗਾ। ਕੰਪਨੀ ਨੇ ਫਿਲਹਾਲ ਲਈ ਇਸਨੂੰ ਮੈਸੇਜ ਡਿਲੀਟ ਕਰਨ ਦੇ 5 ਸਕਿੰਟਾਂ ਦੇ ਅੰਦਰ ਅਨਡੂ ਡਿਲੀਟ ਕਰਨ ਦਾ ਆਪਸ਼ਨ ਦਿੱਤਾ ਹੈ।

ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ


author

Rakesh

Content Editor

Related News

News Hub