ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ

Tuesday, Nov 02, 2021 - 01:22 PM (IST)

ਗੈਜੇਟ ਡੈਸਕ– ਫੇਸਬੁੱਕ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣਾ ਨਾਂ ਬਦਲ ਕੇ ਮੇਟਾ ਕਰ ਰਹੀ ਹੈ। ਮੇਟਾਵਰਸ ਲਈ ਨਵੇਂ ਟਾਰਗੇਟ ਦਾ ਰਿਪ੍ਰਜੈਂਟੇਸ਼ਨ ਕਰਨ ਲਈ ਮਾਰਕ ਜ਼ੁਕਰਬਰਗ ਦੀ ਅਗਵਾਈ ਵਾਲੀ ਕੰਪਨੀ ਲਈ ਮੇਟਾ ਇਕ ਕਾਰਪੋਰੇਟ ਰਿਜਿਗ ਹੈ ਅਤੇ ਇਹ ਕੰਪਨੀ ਦੁਆਰਾ ਸਾਰੇ ਐਪਸ ਲਈ ਮੂਲ ਕੰਪਨੀ ਦੇ ਰੂਪ ’ਚ ਕੰਮ ਕਰੇਗਾ। ਹੁਣ ਵਟਸਐਪ ਨੇ ਇਹ ਵਿਖਾਉਣ ਲਈ ਆਪਣੇ ਫੁੱਟਰ ਬਦਲ ਦਿੱਤਾ ਹੈ ਕਿ ਇਹ ਹੁਣ ਇਕ ਮੇਟਾ- ਮਲਕੀਅਲ ਵਾਲਾ ਐਹ ਹੈ। ‘WhatsApp from Facebook’ ਦੀ ਬਜਾਏ ਹੁਣ ਇਹ ‘WhatsApp from Meta’ ਹੈ।

ਇਹ ਵੀ ਪੜ੍ਹੋ– WhatsApp ’ਚ ਆਇਆ ਨਵਾਂ ਫੀਚਰ, ਹੁਣ ਆਈਫੋਨ ਤੋਂ ਸਿੱਧਾ ਐਂਡਰਾਇਡ ’ਤੇ ਟ੍ਰਾਂਸਫਰ ਕਰ ਸਕੋਗੇ ਚੈਟ

PunjabKesari

ਇਹ ਵੀ ਪੜ੍ਹੋ– JioPhone Next ਦੀ ਬੁਕਿੰਗ ਸ਼ੁਰੂ, ਜੀਓ ਦੇ ਗਾਹਕਾਂ ਦੀ ਗਿਣਤੀ ’ਚ ਆ ਸਕਦੈ ਉਛਾਲ

WABetaInfo ਨੇ ਵਟਸਐਪ ਬੀਟਾ ਦੇ ਨਵੇਂ ਵਰਜ਼ਨ ਨੂੰ ਵੇਖਿਆ ਹੈ ਜੋ ਫੇਸਬੁੱਕ ’ਚ ਲੇਟੈਸਟ ਬਦਲਾਅ ਨੂੰ ਦਰਸ਼ਾਉਂਦਾ ਹੈ। ਵਟਸਐਪ ਬੀਟਾ ਵਰਜ਼ਨ 2.21.220.14 ’ਚ ਹੁਣ ਕਿਤੇ ਵੀ ਫੇਸਬੁੱਕ ਦਾ ਜ਼ਿਕਰ ਨਹੀਂ ਹੈ। ਇਸ ਦੀ ਬਜਾਏ ਇਹ ਮੇਟਾ ਹੈ ਪਰ ਯੂਜ਼ਰਸ ਲਈ ਕੁਝ ਵੀ ਨਹੀਂ ਬਦਲਣ ਵਾਲਾ। ਇਸ ਦਾ ਮਤਲਬ ਹੈ ਕਿ ਇਕ ਵਟਸਐਪ ਯੂਜ਼ਰ ਦੇ ਰੂਪ ’ਚ ਤੁਹਾਨੂੰ ਆਪਣੇ ਐਪ ਦੀ ਸੈਟਿੰਗ ਪੇਜ ਦੇ ਅੰਦਰ ਨਵੇਂ ‘ਵਟਸਐਪ ਫਰਾਮ ਮੇਟਾ’ ਫੁਟਰ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। 

ਅਜੇ ਐਂਡਰਾਇਡ ਲਈ ਵਟਸਐਪ ਦੇ ਸਿਰਫ ਬੀਟਾ ਵਰਜ਼ਨ ਨੂੰ ਦੋ ਬਦਲਾਵਾਂ ਨਾਲ ਵੇਖਿਆ ਗਿਆ ਹੈ ਜਦਕਿ ਆਈ.ਓ.ਐੱਸ. ਵਰਜ਼ਨ ਲਈ ਕੁਝ ਵੀ ਉਪਲੱਬਧ ਨਹੀਂ ਹੈ। ਜਿਵੇਂ ਕਿ ਪਰਿਵਰਤਨਾਂ ਨੇ ਬੀਟਾ ਵਰਜ਼ਨ ’ਚ ਆਪਣਾ ਰਸਤਾ ਬਣਾ ਲਿਆ ਹੈ, ਇਸ ਲਈ ਸਥਿਰ ਬਿਲਡ ਨੂੰ ਜਲਦ ਹੀ ਬਿਜ਼ਨੈੱਸ ਅਕਾਊਂਟ ਲਈ ਨਵਾਂ ਫੁੱਟਰ ਅਤੇ ਨਵਾਂ ਸੰਦੇਸ਼ ਰੇਟਿੰਗ ਸਿਸਟਮ ਮਿਲਣ ਦੀ ਉਮੀਦ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News