WhatsApp ਨੇ ਇਕ ਮਹੀਨੇ ’ਚ 20 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

07/16/2021 1:40:01 AM

ਗੈਜੇਟ ਡੈਸਕ : ਮੈਸੇਜਿੰਗ ਸੇਵਾ ਕੰਪਨੀ ਵ੍ਹਟਸਐਪ ਨੇ ਇਸ ਸਾਲ 15 ਮਈ ਤੋਂ 15 ਜੂਨ ਦਰਮਿਆਨ 20 ਲੱਖ ਭਾਰਤੀਆਂ ਦੇ ਅਕਾਊਂਟ ਬੈਨ ਕਰ ਦਿੱਤੇ, ਜਦਕਿ ਇਸ ਦੌਰਾਨ ਉਸ ਨੂੰ 345 ਸ਼ਿਕਾਇਤਾਂ ਮਿਲੀਆਂ। ਕੰਪਨੀ ਨੇ ਆਪਣੀ ਪਹਿਲੀ ਮਹੀਨਾਵਾਰ ਪਾਲਣਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਨਵੇਂ ਸੂਚਨਾ ਟੈਕਨਾਲੋਜੀ ਨਿਯਮਾਂ ਦੇ ਅਧੀਨ ਇਹ ਰਿਪੋਰਟ ਪੇਸ਼ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਅਧੀਨ 50 ਲੱਖ ਤੋਂ ਜ਼ਿਆਦਾ ਯੂਜ਼ਰਜ਼ ਵਾਲੇ ਪ੍ਰਮੁੱਖ ਡਿਜੀਟਲ ਮੰਚਾਂ ਲਈ ਹਰ ਮਹੀਨੇ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨਾ ਜ਼ਰੂਰੀ ਹੈ। ਇਸ ਰਿਪੋਰਟ ’ਚ ਇਨ੍ਹਾਂ ਮੰਚਾਂ ਲਈ ਉਨ੍ਹਾਂ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਵਰਣਨ ਕਰਨਾ ਜ਼ਰੂਰੀ ਹੈ।

PunjabKesari

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

ਵ੍ਹਟਸਐਪ ਨੇ ਵੀਰਵਾਰ ਕਿਹਾ ਕਿ ਸਾਡਾ ਮੁੱਖ ਧਿਆਨ ਖਾਤਿਆਂ ਨੂੰ ਵੱਡੇ ਪੈਮਾਨੇ ’ਤੇ ਹਾਨੀਕਾਰਕ ਜਾਂ ਅਣਚਾਹੇ ਸੰਦੇਸ਼ ਭੇਜਣ ਤੋਂ ਰੋਕਣਾ ਹੈ। ਅਸੀਂ ਉੱਚੀ ਜਾਂ ਅਸਾਧਾਰਨ ਦਰ ਨਾਲ ਮੈਸੇਜ ਭੇਜਣ ਵਾਲੇ ਇਨ੍ਹਾਂ ਖਾਤਿਆਂ ਦੀ ਪਛਾਣ ਲਈ ਉੱਨਤ ਸਮਰੱਥਾਵਾਂ ਬਣਾਈਆਂ ਹੋਈਆਂ ਹਨ ਤੇ ਇਕੱਲੇ ਭਾਰਤ ’ਚ 15 ਮਈ ਤੋਂ 15 ਜੂਨ ਤਕ ਇਸ ਤਰ੍ਹਾਂ ਦੀ ਦੁਰਵਰਤੋਂ ਦੀ ਕੋਸ਼ਿਸ਼ ਕਰਨ ਵਾਲੇ 20 ਲੱਖ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਕਿ 95 ਫੀਸਦੀ ਤੋਂ ਵੱਧ ਅਜਿਹੀਆਂ ਪਾਬੰਦੀਆਂ ਸਵੈਚਾਲਿਤ ਜਾਂ ਬਲਕ ਮੈਸੇਜਿੰਗ (ਸਪੈਮ) ਦੀ ਅਣਅਧਿਕਾਰਤ ਵਰਤੋਂ ਕਾਰਨ ਹਨ।

PunjabKesari

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ : ਵਿਦਿਸ਼ਾ ’ਚ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗੇ ਦਰਜਨਾਂ ਲੋਕ

ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਖਾਤਿਆਂ ਦੀ ਗਿਣਤੀ 2019  ਤੋਂ ਬਾਅਦ ਵਧੀ ਹੈ ਕਿਉਂਕਿ ਉਸ ਦਾ ਸਿਸਟਮ ਹੋਰ ਉੱਨਤ ਹੋ ਗਿਆ ਹੈ ਤੇ ਹੋਰ ਅਜਿਹੇ ਖਾਤਿਆਂ ਦਾ ਪਤਾ ਲਾਉਣ ਵਿਚ ਮਦਦ ਕਰਦਾ ਹੈ। ਵ੍ਹਟਸਐਪ ਦੁਨੀਆ ਭਰ ’ਚ ਹਰ ਮਹੀਨੇ ਔਸਤਨ ਤਕਰੀਬਨ 80 ਲੱਖ ਖਾਤਿਆਂ ’ਤੇ ਰੋਕ ਲਾ ਰਹੀ ਹੈ ਜਾਂ ਡੀਐਕਟੀਵੇਟ ਕਰ ਰਹੀ ਹੈ। ਗੂਗਲ, ਕੂ, ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਵੀ ਆਪਣੀਆਂ ਪਾਲਣਾ ਰਿਪੋਰਟਾਂ ਸੌਂਪੀਆਂ ਹਨ।


Manoj

Content Editor

Related News