1 ਜੀ.ਬੀ ਦੀ ਕੀਮਤ ''ਚ 10 ਜੀ.ਬੀ 4G ਡਾਟਾ ਫ੍ਰੀ ਦੇਵੇਗੀ ਇਹ ਟੈਲੀਕਾਮ ਕੰਪਨੀ

Tuesday, Sep 27, 2016 - 11:31 AM (IST)

1 ਜੀ.ਬੀ ਦੀ ਕੀਮਤ ''ਚ 10 ਜੀ.ਬੀ 4G ਡਾਟਾ ਫ੍ਰੀ ਦੇਵੇਗੀ ਇਹ ਟੈਲੀਕਾਮ ਕੰਪਨੀ
ਜਲੰਧਰ :  ਵੋਡਾਫੋਨ ਨੇ ਰਿਲਾਇੰਸ ਜਿਓ ਦੀ ਫ੍ਰੀ ਸਰਵਿਸ ਪੇਸ਼ਕਸ਼ ਨੂੰ ਟੱਕਰ ਦੇਣ ਲਈ ਨਵੇਂ 4G ਹੈਂਡਸੈੱਟ ''ਤੇ 1 GB ਮੁੱਲ ਦੇ ਰਿਚਾਰਜ਼ ''ਤੇ 10 ਜੀ. ਬੀ 4G ਮੋਬਾਇਲ ਡਾਟਾ ਦੀ ਯੋਜਨਾ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਪਰ ਇਸ ''ਚ ਕਈ ਸ਼ਰਤਾਂ ਲੱਗੀ ਗਈਆਂ ਹਨ। ਪੇਸ਼ਕਸ਼ ਦੇ ਤਹਿਤ ਨਵੇਂ ਸਮਾਰਟਫੋਨ ਦੇ ਨਾਲ ਵੋਡਾਫੋਨ ਗਾਹਕ ਇਕ ਜੀ. ਬੀ ਪਲਾਨ ਰੀਚਾਰਜ਼ ਕਰਣਗੇ, ਪਰ ਉਨ੍ਹਾਂ ਨੂੰ 9GB ਮੋਬਾਇਲ ਬਰਾਡਬੈਂਡ ਇਸਤੇਮਾਲ ਕਰਨ ਨੂੰ ਮਿਲੇਗਾ। ਨਵੇਂ ਸਮਾਰਟਫੋਨ ਦਾ ਮਤਲਬ ਅਜਿਹੇ 4G ਫੋਨ ਤੋਂ ਹੈ ਜਿਸ ''ਚ ਪਿਛਲੇ ਛੇ ਮਹੀਨਿਆਂ ਤੋਂ ਵੋਡਾਫੋਨ ਦਾ ਸਿਮ ਇਸਤੇਮਾਲ ਨਾਂ ਕੀਤਾ ਗਿਆ ਹੋਵੇ।
 
 
ਵੋਡਾਫੋਨ ਨੇ ਇਕ ਬਿਆਨ ''ਚ ਕਿਹਾ ਕਿ ਨਵੀਂ ਯੋਜਨਾ ਦੀ ਪੇਸ਼ਕਸ਼ ਉਨ੍ਹਾਂ ਸਰਕਲਾਂ ''ਚ ਕੀਤੀ ਗਈ ਹੈ ਜਿਥੇ ਵੋਡਾਫੋਨ 3G ਜਾਂ 4G ਸਰਵਿਸ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਇਸ ਦਾ ਇਸਤੇਮਾਲ 31 ਦਿਸੰਬਰ 2016 ਤੱਕ ਪ੍ਰੀਪੇਡ ਅਤੇ ਪੋਸਟਪੇਡ ਦੋਨਾਂ ਗਾਹਕ ਕਰ ਸਕਦੇ ਹੈ। ਜਿਓ ਆਪਣੇ ਸਾਰੇ ਗਾਹਕਾਂ ਨੂੰ ਫ੍ਰੀ ਵਾਇਸ ਕਾਲ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੇ ਇਲਾਵਾ 31 ਦਿਸੰਬਰ 2016 ਤੱਕ ਬੇਹੱਦ 4ਜੀ ਹਾਈ ਸਪੀਡ ਮੋਬਾਇਲ ਸੇਵਾ ਦੀ ਪੇਸ਼ਕਸ਼ ਕੀਤੀ ਹੈ।
 
 
ਵੋਡਾਫੋਨ ਇੰਡੀਆਂ ਦੇ ਨਿਦੇਸ਼ਕ (ਕਾਮਰਸ਼ਿਅਲ) ਸੰਦੀਪ ਕਟਾਰੀਆ ਨੇ ਇਕ ਬਿਆਨ ''ਚ ਕਿਹਾ, ''ਇਸ ਯੋਜਨਾ ਦੇ ਨਾਲ ਅਸੀਂ ਨਵੇਂ 4G ਹੈਂਡਸੇਟ ਇਸਤੇਮਾਲ ਕਰਨ ਵਾਲੀਆਂ ਨੂੰ ਵੋਡਾਫੋਨ ਸੁਪਰ ਨੈੱਟ ਦਾ ਪੂਰਾ ਅਨੰਦ ਚੁੱਕਣ ਨੂੰ ਉਤਸ਼ਾਹਿਤ ਕਰ ਰਹੇ ਹਾਂ। ''9 ਜੀ.ਬੀ ਫ੍ਰੀ ਡਾਟਾ ਦਾ ਪਲਾਨ ਦਿੱਲੀ ਮੁੰਬਈ ਅਤੇ ਕੋਲਕਾਤਾ ਸਰਕਲਾਂ ''ਚ ਇਕ ਜੀ. ਬੀ ਜਾਂ ਉਸ ਤੋਂ ਜ਼ਿਆਦਾ ਦੇ ਰਿਚਾਰਜ਼ ਵਾਲੇ ਪਲਾਨ ''ਤੇ ਲਾਗੂ ਹੋਵੇਗਾ। ਵੋਡਾਫੋਨ ਦੇ ਬਾਕੀ ਸਰਕਲਾਂ ''ਚ 4G ਹੈਂਡਸੈੱਟ ''ਤੇ 9GB ਫ੍ਰੀ 3G ਡਾਟਾ ਮਿਲੇਗਾ ਅਤੇ ਉਹ ਵੀ ਰਾਤ 12 ਵਜੇ ਤੋਂ ਸਵੇਰੇ ਛੇ ਵਜੇ ਦੇ ਵਿਚਕਾਰ ਉਪਲੱਬਧ ਹੋਵੇਗਾ।

Related News