Vodafone ਦੇ ਇਸ ਪਲਾਨ ਦੇ ਅੱਗੇ Jio ਦਾ ਫ੍ਰੀ ਆਫਰ ਕੁਝ ਵੀ ਨਹੀਂ!
Tuesday, Jan 24, 2017 - 01:26 PM (IST)

ਜਲੰਧਰ- ਦੂਰਸੰਚਾਰ ਕੰਪਨੀ ਵੋਡਾਫੋਨ ਇੰਡੀਆ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਅਨਲਿਮਟਿਡ ਆਫਰ ਦੀ ਪੇਸ਼ਕਸ਼ ਕੀਤੀ ਹੈ ਜੋ 499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਜਾਰੀ ਬਿਆਨ ''ਚ ਦੱਸਿਆ ਕਿ ਵੋਡਾਫੋਨ ਰੈੱਡ ਦੇ ਗਾਹਕਾਂ ਨੂੰ ਤਿੰਨ ਗੁਣਾ 4ਜੀ ਡਾਟਾ ਦੇ ਨਾਲ ਹੀ ਲੋਕਲ ਅਤੇ ਐੱਸ.ਟੀ.ਡੀ. ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਪਲਾਨਜ਼ ਰਾਹੀਂ ਰਿਲਾਇੰਸ ਜੀਓ ਨੂੰ ਸਖਤ ਟੱਕਰ ਦੇਵੇਗੀ।
ਵੋਡਾਫੋਨ ਰੈੱਡ ਸੀਰੀਜ਼ ''ਚ ਕੰਪਨੀ ਨੇ ਹੁਣ 1,699 ਅਤੇ 1,999 ਰੁਪਏ ਦੇ ਪੋਸਟਪੇਡ ਪਲਾਨਜ਼ ਪੇਸ਼ ਕੀਤੇ ਹਨ। 1,699 ਰੁਪਏ ਵਾਲੇ ਰੈੱਡ ਪੋਸਟਪੇਡ ਪਲਾਨ ''ਚ ਤੁਹਾਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਦਾ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਹਰ ਮਹੀਨੇ 100 ਐੱਸ.ਐੱਮ.ਐੱਸ. ਫ੍ਰੀ ਦਿੱਤੇ ਜਾਣਗੇ ਅਤੇ 4ਜੀ ਸਮਾਰਟਫੋਨ ਯੂਜ਼ਰਸ ਨੂੰ ਹਰ ਮਹੀਨੇ 20ਜੀ.ਬੀ. 4ਜੀ/3ਜੀ ਡਾਟਾ ਮਿਲੇਗਾ। 4ਜੀ ਹੈਂਡਸੈੱਟ ਨਾ ਹੋਣ ਦੀ ਹਾਲਤ ''ਚ ਫ੍ਰੀ ਡਾਟਾ 16ਜੀ.ਬੀ. ਹੋਵੇਗਾ। ਉਥੇ ਹੀ ਮੁੰਬਈ ਦੇ ਚੁਣੇ ਹੋਏ ਸਰਕਿਲ ਲਈ ਨਵਾਂ 2,999 ਰੁਪਏ ਦਾ ਪੋਸਟਪੇਡ ਪਲਾਨ ਵੀ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਹ ਪਲਾਨ 40ਜੀ.ਬੀ. ਫ੍ਰੀ ਡਾਟਾ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫ੍ਰੀ ਪਾਇਸ ਕਾਲ ਅਤੇ ਫ੍ਰੀ ਐੱਸ.ਐੱਮ.ਐੱਸ. ਦੀ ਸੁਵਿਧਾ ਤਾਂ ਹੈ ਹੀ।