ਵੋਡਾਫੋਨ ਦੇ ਇਨ੍ਹਾਂ ਪਲਾਨਸ ’ਚ ਹੁਣ ਮਿਲੇਗਾ ਦੁਗਣਾ ਡਾਟਾ

10/16/2019 1:40:01 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਅੱਜ-ਕੱਲ ਆਪਣੇ ਪੁਰਾਣੇ ਪ੍ਰੀਪੇਡ ਪਲਾਨਸ ਨੂੰ ਰਿਵਾਈਜ਼ ਕਰਨ ਦੇ ਟ੍ਰੈਂਡ ਨੂੰ ਤੇਜ਼ੀ ਨਾਲ ਫਾਲੋ ਕਰ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ’ਚ ਦੇਸ਼ ਦੀਆਂ ਕਈ ਟੈਲੀਕਾਮ ਕੰਪਨੀਆਂ ਨੇ ਨਵੇਂ ਪਲਾਨਸ ਨੂੰ ਲਾਂਚ ਕਰਨ ਦੇ ਨਾਲ ਹੀ ਪੁਰਾਣੇ ਪਲਾਨਸ ਨੂੰ ਵੀ ਰਿਵਾਈਜ਼ ਕੀਤਾ ਹੈ। ਇਸੇ ਟ੍ਰੈਂਡ ਨੂੰ ਅੱਗੇ ਵਧਾਉਂਦੇ ਹੋਏ ਵੋਡਾਫੋਨ ਨੇ ਇਕ ਵਾਰ ਫਿਰ ਤੋਂ ਆਪਣੇ ਦੋ ਪੁਰਾਣੇ ਪ੍ਰੀਪੇਡ ਪਲਾਨਸ ਨੂੰ ਰਿਵਾਈਜ਼ ਕਰ ਦਿੱਤਾ ਹੈ। ਹੁਣ ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਦੁਗਣਾ ਡਾਟਾ ਆਫਰ ਕੀਤਾ ਜਾ ਰਿਹਾ ਹੈ। 

199 ਰੁਪਏ ਵਾਲੇ ਪਲਾਨ ’ਚ ਰੋਜ਼ ਮਿਲੇਗਾ 1.5 ਜੀ.ਬੀ. ਵਾਧੂ ਡਾਟਾ
ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਵੋਡਾਫੋਨ ਨੇ 199 ਰੁਪਏ, 399 ਰੁਪਏ ਵਾਲੇ ਪਲਾਸ ’ਚ ਮਿਲਣ ਵਾਲੇ ਡਾਟਾ ਨੂੰ ਵਧਾ ਦਿੱਤਾ ਹੈ। 28 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ 199 ਰੁਪਏ ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ 1.5 ਜੀ.ਬੀ. ਵਾਧੂ ਡਾਟਾ ਮਿਲ ਰਿਹਾ ਹੈ। ਪਲਾਨ ’ਚ ਮਿਲਣ ਵਾਲੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਮੈਸੇਸ ਫ੍ਰੀ ’ਚ ਦਿੱਤੇ ਜਾ ਰਹੇ ਹਨ। ਸ਼ੁਰੂਆਤ ’ਚ ਇਹ ਪਲਾਨ ਰੋਜ਼ 1.5 ਜੀ.ਬੀ. ਡਾਟਾ ਦੇ ਨਾਲ ਆਉਂਦਾ ਸੀ ਪਰ ਹੁਣ ਇਸ ਵਿਚ ਕੁਲ 3 ਜੀ.ਬੀ. ਡੇਲੀ ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਹਿਸਾਬ ਨਾਲ ਇਸ ਪਲਾਨ ’ਚ ਮਿਲਣ ਵਾਲਾ ਕੁਲ ਡਾਟਾ 84 ਜੀ.ਬੀ. ਹੋ ਜਾਂਦਾ ਹੈ। 

399 ਰੁਪਏ ਵਾਲੇ ਪਲਾਨ ’ਚ ਹੁਣ ਰੋਜ਼ ਮਿਲੇਗਾ 1 ਜੀ.ਬੀ. ਵਾਧੂ ਡਾਟਾ
399 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਪਹਿਲਾਂ ਰੋਜ਼ 1 ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਸੀ। ਕੰਪਨੀ ਨੇ ਹੁਣ ਇਸ ਪਲਾਨ ਦੇ ਨਾਲ 1 ਜੀ.ਬੀ. ਵਾਧੂ ਡੇਲੀ ਡਾਟਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਹਿਸਾਬ ਨਾਲ 84 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਇਸ ਪਲਾਨ ’ਚ ਹੁਣ ਗਾਹਕਾਂ ਨੂੰ ਕੁਲ 168 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ’ਚ ਅਨਲਿਮਟਿਡ ਕਾਲਿੰਗ ਅਤੇ ਡੇਲੀ 100 ਫ੍ਰੀ ਮੈਸੇਜ ਦਾ ਫਾਇਦਾ ਵੀ ਮਿਲ ਰਿਹਾ ਹੈ। ਇਨ੍ਹਾਂ ਦੋਵਾਂ ਪਲਾਨਸ ਦੀ ਇਕ ਹੋਰ ਖਾਸ ਗੱਲ ਹੈ ਕਿ ਇਨ੍ਹਾਂ ’ਚ ਗਾਹਕਾਂ ਨੂੰ ਵੋਡਾਫੋਨ ਪਲੇਅ ਐਪ ਦਾ ਫਰੀ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। 

ਚੁਣੇ ਹੋਏ ਸਰਕਿਲਾਂ ’ਚ ਉਪਲੱਬਧ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵੋਡਾਫੋਨ ਇਸ ਆਫਰ ਨੂੰ ਅਜੇ ਕੁਝ ਚੁਣੇ ਹੋਏ ਸਰਕਿਲਾਂ ’ਚ ਹੀ ਉਪਲੱਬਧ ਕਰਾ ਰਹੀ ਹੈ। ਇਨ੍ਹਾਂ ਸਰਕਿਲਾਂ ’ਚ ਆਂਧਰ-ਪ੍ਰਦੇਸ਼, ਤੇਲੰਗਾਨਾ, ਚੇਨਈ, ਕਰਨਾਟਕ, ਕੇਰਲ ਸ਼ਾਮਲ ਹਨ। ਇਸ ਪਲਾਨ ਨੂੰ ਲੈ ਕੇ ਕੁਝ ਹੋਰ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਹ ਮੁੰਬਈ ਸਰਕਿਲ ’ਚ ਵੀ ਉਪਲੱਬਧ ਹੈ। ਹਾਲਾਂਕਿ, ਵੋਡਾਫੋਨ ਦੀ ਸਾਈਟ ’ਤੇ ਮੁੰਬਈ ਲਈ ਇਨ੍ਹਾਂ ਪਲਾਨਸ ’ਚ ਮਿਲਣ ਵਾਲਾ ਡਬਲ ਡਾਟਾ ਦਾ ਫਾਇਦਾ ਦਿਖਾਈ ਨਹੀਂ ਦੇ ਰਿਹਾ। 


Related News