ਸਨੈਪਡ੍ਰੈਗਨ 660 ਪ੍ਰੋਸੈਸਰ ਤੇ 4GB ਰੈਮ ਨਾਲ ਲੈਸ ਹੈ Vivo Z1 ਸਮਾਰਟਫੋਨ

05/25/2018 11:14:14 AM

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ Vivo ਨੇ ਆਪਣਾ ਨਵਾਂ ਜੈੱਡ ਸੀਰੀਜ਼ ਦਾ Vivo Z1 ਸਮਾਰਟਪਫੋਨ ਚੀਨ 'ਚ ਲਾਂਚ ਕਰ ਦਿੱਤਾ ਹੈ। ਵੀਵੋ ਜ਼ੈੱਡ 1 'ਚ 6.26 ਇੰਚ ਦਾ ਫੁਲ ਐੱਚ.ਡੀ+ ਕਰਵਡ ਗਲਾਸ ਡਿਸਪਲੇਅ ਹੈ। ਡਿਸਪਲੇਅ 'ਤੇ ਨੌਚ ਫੀਚਰ ਵੀ ਮਿਲੇਗਾ। ਨਾਲ ਹੀ ਸਕ੍ਰੀਨ-ਟੂ-ਬਾਡੀ ਦਾ ਫ਼ੀਸਦੀ 90% ਹੈ। Vivo Z1 'ਚ ਕੰਮ ਕਰਦਾ ਹੈ।

PunjabKesariVivo Z1 ਕੀਮਤ ਅਤੇ ਸਪੈਸੀਫਿਕੇਸ਼ਨ
ਵੀਵੋ ਜ਼ੈੱਡ 1 ਬਲੈਕ, ਰੈੱਡ ਅਤੇ ਬਲੂ ਰੰਗ ਆਪਸ਼ਨ 'ਚ ਆਇਆ ਹੈ। ਇਸ ਦੀ ਕੀਮਤ 1798 ਚੀਨੀ ਯੂਆਨ (19,215 ਰੁਪਏ) ਹੈ। ਇਸ ਦੇ ਆਰਡਰ ਅੱਜ ਤੋਂ ਸ਼ੁਰੂ ਹੋ ਰਹੇ ਹਨ।  ਚੀਨੀ ਬਾਜ਼ਾਰ 'ਚ Vivo Z1 ਦੀ ਵਿਕਰੀ 4 ਜੂਨ ਤੋਂ ਸ਼ੁਰੂ ਹੋ ਰਹੀ ਹੈ। Vivo Z1 'ਚ 6.257 ਇੰਚ ਦੀ ਫੁੱਲ ਐੱਚ. ਡੀ+ ਡਿਸਪਲੇਅ ਹੋਵੇਗਾ। ਡਿਸਪਲੇਅ ਆਈ. ਪੀ.ਐੈੱਸ ਹੈ, ਜਿਸ ਦਾ ਆਸਪੈਕਟ ਰੇਸ਼ਿਓ 19:9 ਹੈ। ਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 660 ਪ੍ਰੋਸੈਸਰ ਕੰਮ ਕਰਦਾ ਹੈ, ਜਿਸ ਦੀ ਸਭ ਤੋਂ ਜ਼ਿਆਦਾ ਕਲਾਕ ਸਪੀਡ 1.8 ਗੀਗਾਹਰਟਜ਼ ਹੈ। ਇਸ ਦੇ ਹੀ ਐਡਰੀਨੋ 512 ਜੀ. ਪੀ. ਯੂ ਵੀ ਮੌਜੂਦ ਹੈ। ਵੀਵੋ ਜ਼ੈੱਡ 1 'ਚ 4 ਜੀ. ਬੀ. ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ 64 ਜੀ. ਬੀ ਦੀ ਹੈ। ਸਟੋਰੇਜ਼ ਨੂੰ 256 ਜੀ. ਬੀ ਤੱਕ ਵਧਾਉਣਾ ਸੰਭਵ ਹੈ। ਫੋਨ 'ਚ ਹਾਇਬਰਿਡ ਡਿਊਲ ਸਿਮ ਸਲਾਟ ਹੈ। ਐਂਡ੍ਰਾਇਡ 8.1 ਓਰੀਓ ਦੇ ਟਾਪ 'ਤੇ ਯੂਜ਼ਰ ਨੂੰ ਮਿਲੇਗਾ ਫਨ ਟੱਚ ਓ. ਐੱਸ 4.0।

ਕੈਮਰਾ ਸੈੱਟਅਪ
ਵੀਵੋ ਜ਼ੈੱਡ 1 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜਿਸ ਦੇ ਨਾਲ ਦਿੱਤਾ ਗਿਆ ਹੈ 2 ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਦਿੱਤਾ ਗਿਆ ਹੈ। ਪੋਰਟਰੇਟ ਸ਼ਾਟ 'ਚ ਇਹ ਬਿਹਤਰ ਅਨੁਭਵ ਦੇਵੇਗਾ। ਫਰੰਟ ਕੈਮਰਾ 12 ਮੈਗਾਪਿਕਸਲ ਦਾ ਹੈ, ਜੋ 24 ਮੈਗਾਪਿਕਸਲ ਦਾ ਆਉਟਪੁੱਟ ਦੇਣ 'ਚ ਸਮਰੱਥਾਵਾਨ ਹੋਵੇਗਾ। ਅਨਲਾਕ ਲਈ ਫਿੰਗਰਪ੍ਰਿੰਟ ਸੈਂਸਰ ਮਿਲੇਗਾ।

ਕੁਨੈੱਕਟੀਵਿਟੀ ਦੇ ਲਿਹਾਜ਼ ਨਾਲ ਇਸ 'ਚ 4ਜੀ ਵੀ. ਓ. ਐੈੱਲ. ਟੀ. ਈ, ਵਾਈ-ਫਾਈ, ਬਲੂਟੁੱਥ ਅਤੇ ਜੀ. ਪੀ. ਐੱਸ ਦੀ ਆਪਸ਼ਨ ਹਨ। Vivo Z1 ਨੂੰ ਪਾਵਰ ਦਿੰਦੀ ਹੈ 3260 ਐੈੱਮ. ਏ. ਐੈੱਚ ਦੀ ਬੈਟਰੀ। ਸਮਾਰਟਫੋਨ ਦਾ ਕੁਲ ਭਾਰ 149.3 ਗ੍ਰਾਮ ਹੈ।


Related News