ਇੰਟੈਲੀਜੈਂਸ ਬਿਊਰੋ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, 660 ਅਹੁਦਿਆਂ 'ਤੇ ਨਿਕਲੀ ਭਰਤੀ

04/18/2024 12:37:23 PM

ਨਵੀਂ ਦਿੱਲੀ- ਇੰਟੈਲੀਜੈਂਸ ਬਿਊਰੋ (IB) 'ਚ ਨੌਕਰੀ ਮਿਲਣ ਦਾ ਸੁਫ਼ਨਾ ਹਰ ਕੋਈ ਵੇਖਦਾ ਹੈ ਪਰ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਤੁਹਾਨੂੰ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਫਾਰਮ ਭਰ ਕੇ ਸਾਰੇ ਮਾਪਦੰਡਾਂ ਨੂੰ ਪਾਰ ਕਰਨਾ ਹੋਵੇਗਾ।  IB ਨੇ ACIO-I/Exe, ACIO-II/Exe, JIO-II/Exe, JIO-I/Exe, JIO-II/Tech, SA/Exe, ACIO-II/ਸਿਵਲ ਵਰਕਸ ਅਤੇ JIO-I/MT ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਹ ਅਧਿਕਾਰਤ ਵੈੱਬਸਾਈਟ mha.gov.in ਰਾਹੀਂ ਅਪਲਾਈ ਕਰ ਸਕਦਾ ਹੈ। ਇੰਟੈਲੀਜੈਂਸ ਬਿਊਰੋ (IB) ਦੀ ਇਸ ਭਰਤੀ ਤਹਿਤ ਕੁੱਲ 660 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 12 ਮਈ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ACIO-I/Exe- 80 ਅਸਾਮੀਆਂ
ACIO-II/Exe- 136 ਅਸਾਮੀਆਂ
JIO-I/Exe- 120 ਅਸਾਮੀਆਂ
JIO-II/Exe- 170 ਅਸਾਮੀਆਂ
SA/EXE- 100 ਅਸਾਮੀਆਂ
JIO-II/Tech- 8 ਅਸਾਮੀਆਂ
ACIO-II/ਸਿਵਲ ਵਰਕਸ- 3 ਅਸਾਮੀਆਂ
JIO-I/MT- 22 ਅਸਾਮੀਆਂ
ਕਨਫੈਕਸ਼ਨਰ-ਕਮ-ਕੁੱਕ- 10 ਅਸਾਮੀਆਂ
ਕੇਅਰਟੇਕਰ- 5 ਅਸਾਮੀਆਂ
PA (ਪਰਸਨਲ ਅਸਿਸਟੈਂਟ)- 5 ਅਸਾਮੀਆਂ
ਪ੍ਰਿੰਟਿੰਗ-ਪ੍ਰੈਸ-ਓਪਰੇਟਰ- 1 ਅਸਾਮੀ
ਅਹੁਦਿਆਂ ਦੀ ਕੁੱਲ ਗਿਣਤੀ- 660

ਵਿੱਦਿਅਕ ਯੋਗਤਾ
ਕੋਈ ਵੀ ਉਮੀਦਵਾਰ ਜੋ ਇੰਟੈਲੀਜੈਂਸ ਬਿਊਰੋ ਦੀ ਇਸ ਭਰਤੀ ਲਈ ਅਪਲਾਈ ਕਰਨ ਦਾ ਮਨ ਬਣਾ ਰਿਹਾ ਹੈ, ਉਸ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿਚ ਦਿੱਤੀ  ਯੋਗਤਾ ਹੋਣੀ ਚਾਹੀਦੀ ਹੈ। ਤਦ ਹੀ ਉਹ ਅਪਲਾਈ ਕਰਨ ਦੇ ਯੋਗ ਮੰਨੇ ਜਾਣਗੇ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News