‘Vi ਨੇ 5G ਦਾ ਕੀਤਾ ਟ੍ਰਾਇਲ, ਡਾਊਨਲੋਡ ਸਪੀਡ 1.5GBps’

Monday, Sep 20, 2021 - 10:40 AM (IST)

‘Vi ਨੇ 5G ਦਾ ਕੀਤਾ ਟ੍ਰਾਇਲ, ਡਾਊਨਲੋਡ ਸਪੀਡ 1.5GBps’

ਮੁੰਬਈ– ਦੂਰਸੰਚਾਰ ਸੇਵਾ ਦਾਤਾ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ ਨੇ ਮਹਾਰਾਸ਼ਟਰ ਦੇ ਪੁਣੇ ਅਤੇ ਗੁਜਰਾਤ ਦੇ ਗਾਂਧੀਨਗਰ ’ਚ ਟੈਲੀਕਾਮ ਨੈੱਟਵਰਕ ਦੀ ਪੰਜਵੀਂ ਪੀੜ੍ਹੀ (5-ਜੀ) ਦੇ ਟ੍ਰਾਇਲ ’ਚ ਡਾਊਨਲੋਡ ਸਪੀਡ 1.5 ਗੀਗਾ ਬਾਈਟ ਪ੍ਰਤੀ ਸਕਿੰਟ (ਜੀ. ਬੀ. ਪੀ. ਐੱਸ.) ਹੋਣ ਦਾ ਦਾਅਵਾ ਕੀਤਾ ਹੈ।

ਕੰਪਨੀ ਨੇ ਦੱਸਿਆ ਕਿ ਵੋਡਾਫੋਨ ਆਈਡੀਆ ਲਿਮਟਿਡ ਨੇ ਪੁਣੇ ਸ਼ਹਿਰ ’ਚ ਕਲਾਊਡ ਕੋਰ, ਨਵੀਂ ਪੀੜ੍ਹੀ ਦੇ ਟਰਾਂਸਪੋਰਟ ਅਤੇ ਰੇਡੀਓ ਐਕਸੈੱਸ ਨੈੱਟਵਰਕ ਦੇ ਲੈਬ ’ਚ ਆਪਣਾ 5-ਜੀ ਪ੍ਰੀਖਣ ਕੀਤਾ ਹੈ। ਇਸ ਟ੍ਰਾਇਲ ’ਚ ਐੱਮ. ਐੱਮ. ਵੇਵ ਸਪੈਕਟਰਮ ਬੈਂਡ ’ਤੇ 3.7 ਜੀ. ਬੀ. ਪੀ. ਐੱਸ. ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਗਾਂਧੀਨਗਰ ਅਤੇ ਪੁਣੇ ਸ਼ਹਿਰ ’ਚ 3.5 ਗੀਗਾ ਹਰਟਜ਼ ਬੈਂਡ 5-ਜੀ ਟ੍ਰਾਇਲ ਡਾਊਨਲੋਡ ਸਪੀਡ 1.5 ਜੀ. ਬੀ. ਪੀ. ਐੱਸ. ਤੱਕ ਰਹੀ ਹੈ।

ਵੋਡਾਫੋਨ ਆਈਡੀਆ ਲਿਮਟਿਡ ਦੇ ਸੀ. ਟੀ. ਓ. ਜਗਬੀਰ ਸਿੰਘ ਨੇ ਹੁਣ ਤੱਕ ਦੇ ਪ੍ਰੀਖਣ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਸੀਂ ਸਰਕਾਰ ਵੱਲੋਂ ਅਲਾਟ 5-ਜੀ ਸਪੈਕਟਰਮ ਬੈਂਡ ’ਤੇ 5-ਜੀ ਟ੍ਰਾਇਲ ਦੇ ਸ਼ੁਰੂਆਤੀ ਪੜਾਵਾਂ ’ਚ ਪ੍ਰਾਪਤ ਸਪੀਡ ਨਤੀਜੇ ਤੋਂ ਖੁਸ਼ ਹਾਂ। ਭਾਰਤ ’ਚ ਇਕ ਮਜ਼ਬੂਤ 4-ਜੀ ਨੈੱਟਵਰਕ ਸਥਾਪਤ ਕਰਨ ਅਤੇ ਸਭ ਤੋਂ ਤੇਜ਼ 4-ਜੀ ਸਪੀਡ ਅਤੇ 5-ਜੀ ਲਈ ਨੈੱਟਵਰਕ ਪ੍ਰਦਾਨ ਕਰਨ ਤੋਂ ਬਾਅਦ ਅਸੀਂ ਹੁਣ ਅਗਲੀ ਪੀੜ੍ਹੀ ਦੀ 5-ਜੀ ਤਕਨੀਕ ਦਾ ਪ੍ਰੀਖਣ ਕਰ ਰਹੇ ਹਾਂ ਤਾਕਿ ਭਵਿੱਖ ’ਚ ਦੇਸ਼ ’ਚ ਉੱਦਮਾਂ ਅਤੇ ਖਪਤਕਾਰਾਂ ਨੂੰ ਸਹੀ ਮਾਅਇਨੇ ’ਚ ਡਿਜੀਟਲ ਤਜਰਬਾ ਪ੍ਰਦਾਨ ਕੀਤਾ ਜਾ ਸਕੇ।


author

Rakesh

Content Editor

Related News