ਵੈਲੇਨਟਾਈਨ-ਡੇ ''ਤੇ youngsters ਲਈ ਕੰਪਨੀਆਂ ਵਲੋਂ ਖਾਸ ਆਫ਼ਰਸ

02/11/2016 1:09:07 PM

ਜਲੰਧਰ— ਆਨਲਾਈਨ ਰੀਟੇਲ ਪਲੇਟਫਾਰਮਾਂ ਨਾਲ ਲੈ ਕੇ ਸਿਨੇਮਾਘਰਾਂ, ਕੈਬ, ਗਿਫਟ ਪ੍ਰੋਡਕਟਸ ਅਤੇ ਹਵਾਈ ਸੇਵਾ ਖੇਤਰ ''ਚ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਤੱਕ ਵੈਲੇਨਟਾਈਨ-ਡੇ ਨੂੰ ਅਤੇ ਬਿਹਤਰ ਬਣਾਉਣ ''ਚ ਜੁੱਟ ਗਈਆਂ ਹਨ। ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀਆਂ ਤਰ੍ਹਾਂ-ਤਰ੍ਹਾਂ ਦੇ ਆਫ਼ਰ ਪੇਸ਼ ਕਰ ਰਹੀਆਂ ਹਨ। ਆਨਲਾਈਨ ਪਲੇਟਫਾਰਮਜ਼ ਐਮਾਜਨ, ਫਲਿੱਪਕਾਰਟ ਅਤੇ ਸਨੈਪਡੀਲ ਆਦਿ ਕਈ ਪ੍ਰੋਡਕਟਸ ''ਤੇ, ਖਾਸ ਤੌਰ ''ਤੇਂ ਗਿਫਟ ਕੀਤੇ ਜਾਣ ਵਾਲੇ ਗਰੀਟਿੰਗ ਕਾਰਡ, ਘੜੀਆਂ, ਡ੍ਰੇਸਸ, ਗੁੱਲਦਸਤਿਆਂ, ਕੇਕ, ਚਾਕਲੇਟ ਆਦਿ ''ਤੇ ਛੁੱਟ ਦੇ ਰਹੇ ਹਨ। ਪੀ. ਵੀ. ਆਰ ਸਿਨੇਮਾ ਨੇ ਵੈਲੇਨਟਾਇਨ-ਡੇ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰਨ ਵਾਲੇ ਦੋਨਾਂ ਦੇ ਲਈ ਆਪਣੇ ਸਿਨੇਮਾਘਰਾਂ ''ਚ ਫਿਲਮਾਂ ਸਕ੍ਰੀਨ ਕਰਨ ਦੀ ਗੱਲ ਕਹੀ ਹੈ। ਨਾਲ ਹੀ ਉਹ ਮੋਬਾਇਲ ਐਪ ਤੋਂ ਟਿੱਕਟ ਬੁੱਕ ਕਰਾਉਣ ''ਤੇ ਪਹਿਲੀ ਟ੍ਰਾਂਸਜੈਕਸ਼ਨ ''ਤੇ 100 ਰੁਪਏ ਦੀ ਛੁੱਟ, ਪੌਪਕਾਰਨ ''ਤੇ 14 ਫੀਸਦੀ ਕੈਸ਼ਬੈਕ ਅਤੇ ਪੇ. ਟੀ. ਐੱਮ ਨਾਲ ਭੁਗਤਾਨ ਕਰਨ ''ਤੇ 25 ਫੀਸਦੀ ਛੁੱਟ ਦੀ ਵੀ ਪੇਸ਼ਕਸ਼ ਕਰ ਰਹੀ ਹੈ।

ਵੈਲੇਨਟਾਈਨਸ-ਡੇ ''ਤੇ ਸ਼ਿਓਮੀ ਦੁਆਰਾ ਯੂਜ਼ਰਸ ਨੂੰ ਆਪਣੇ Mi4 ''ਤੇ ਸ਼ਾਨਦਾਰ ਆੱਫਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੈਡਮੀ ਸਮਾਰਟਫੋਨ ਖਰੀਦਣ ''ਤੇ 299 ਰੁਪਏ ਦੀ ਕੀਮਤ ਦੇ ਐੱਮ. ਆਈ ਇਅਰ ਫੋਨ ਫ੍ਰੀ ਦਿੱਤੇ ਜਾ ਰਹੇ ਹਨ। xiaomi Mi4 ਦੇ 16GB ਮਾਡਲ ''ਤੇ 2,000 ਦਾ ਡਿਸਕਾਊਂਟ ਮਿਲ ਰਿਹਾ ਹੈ। ASUS ਵੈਲਟਾਈਨ-ਡੇ ''ਤੇ ਗਾਹਕਾਂ ਨੂੰ ਲੁਬਾਉਣ ਲਈ Zenfone Zoom ਅਤੇ Zenfone Max ''ਤੇ ਖਾਸ ਆਫਰਸ ਨੂੰ ਲੈ ਕੇ ਆਈ ਹੈ।

ਕੈਬ ਸਰਵਿਸ ਕੰਪਨੀ ''ਓਲਾ'' ਨੇ ਗੁਲਾਬ ਦੇ ਗੁਲਦਸਤੇ ਟੈਡੀ-ਬੀਅਰ ਤੇ ਚਾਕਲੈਟ ਪਹੁੰਚਾਉਣ ਲਈ ਫੈਲਬੈਰੀ ਡਾੱਟ ਕਾਮ ਦੇ ਨਾਲ ਸਮਝੌਤਾ ਕੀਤਾ ਹੈ। ਕੰਪਨੀ ਦਿੱੱਲੀ- ਐੱਨ, ਸੀ. ਆਰ ''ਚ ਇਸ ਆਫਰ ਨਾਲ 25 ਫੀਸਦੀ ਤੱਕ ਛੂਟ ਦੀ ਪੇਸ਼ਕਸ਼ ਕਰ ਰਹੀ ਹੈ। ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਜੇਟ ਏਅਰਵੇਜ਼ ਹਾਲੀ-ਡੇ ਪ੍ਰਭਾਗ ਨੇ ਜੈੱਟਇਸਕੈਪਸ ਨਾਂ ਨਾਲ ਕਪਲਸ ਲਈ ਵਿਸ਼ੇਸ਼ ਟ੍ਰੈਵਲ ਪੈਕੇਜ਼ ਦੀ ਘੌਸ਼ਣਾ ਕੀਤੀ ਹੈ। ਇਸ ਦੇ ਤਹਿਤ ਗੋਆ ਦੇ ਸਮੁੰਦਰੀ ਤੱਟਾਂ ਤੇ ਕੈਂਡਲ ਲਾਈਟ ਡਿਨਰ, ਜੈਪੁਰ ''ਚ ਝੀਲ ਦੇ ਕਿਨਾਰ ਡਿਨਰ ''ਤੇ ਕੇਰਲ ਦੇ ਬੈਕਵਾਰਟਰਸ ''ਚ ਛੂੱਟੀਆ ਦੇ ਆਫਰ ਸ਼ਾਮਿਲ ਹਨ।


Related News