ਵੋਟਾਂ ਵਾਲਾ ਦਿਨ 1 ਜੂਨ ਸਿੱਖਾਂ ਲਈ ਖਾਸ, ਅਕਾਲ ਪੁਰਖ ਨੇ ਸਜ਼ਾ ਦੇਣ ਦੀ ਯਾਦ ਦਿਵਾਉਣ ਲਈ ਚੁਣਿਆ : ਸੁਖਬੀਰ

05/21/2024 6:57:18 PM

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਨੇ ਆਖਿਆ ਹੈ ਕਿ ਹਰ ਪੰਜਾਬੀ ਅਤੇ ਹਰ ਸਿੱਖ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਵੋਟਾਂ ਦੀ ਮਿਤੀ 1 ਜੂਨ ਹੈ। ਸਾਲ 1984 ਵਿਚ ਇਸੇ ਦਿਨ “ਸਾਕਾ ਨੀਲਾ ਤਾਰਾ” ਸ਼ੁਰੂ ਹੋਇਆ ਸੀ। ਇਹ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ 40ਵੀਂ ਬਰਸੀ ਵਾਲਾ ਦਿਨ ਹੈ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, 3 ਏਜੰਟ ਗ੍ਰਿਫ਼ਤਾਰ

ਕੁਦਰਤ ਅਤੇ ਅਕਾਲ ਪੁਰਖ ਨੇ ਇਸ ਜਜ਼ਬਾਤੀ ਇਤਫ਼ਾਕ ਨੂੰ ਇਕ ਵਾਰ ਫਿਰ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਟੈਂਕਾਂ ਅਤੇ ਤੋਪਾਂ ਨਾਲ ਸਾਡੇ ਪਵਿੱਤਰ ਅਸਥਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਯਾਦ ਦਿਵਾਉਣ ਲਈ ਚੁਣਿਆ ਹੈ। ਸੁਖਬੀਰ ਨੇ ਕਿਹਾ ਕਿ ਉਹ ਹਰ ਪੰਜਾਬੀ ਅਤੇ ਖਾਸ ਕਰਕੇ ਹਰ ਸਿੱਖ ਨੂੰ ਅਪੀਲ ਕਰਦੇ ਹਨ ਕਿ 1 ਜੂਨ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਸਿੱਖ ਵਿਰੋਧੀ ਕਾਂਗਰਸ ਨੂੰ ਸਬਕ ਸਿਖਾਉਣ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News