ਕੈਨੇਡਾ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾਧੜੀ, ਦੋ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਪਰਚਾ

Sunday, May 26, 2024 - 04:39 PM (IST)

ਕੈਨੇਡਾ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾਧੜੀ, ਦੋ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਪਰਚਾ

ਚੰਡੀਗੜ੍ਹ (ਸੁਸ਼ੀਲ) : ਕੈਨੇਡਾ ਦਾ ਵਰਕ ਵੀਜ਼ਾ ਅਪਲਾਈ ਕਰਨ ਦੇ ਨਾਂ ’ਤੇ ਉੱਤਰ ਪ੍ਰਦੇਸ਼ ਤੇ ਕੋਲਕਾਤਾ ਦੇ ਨੌਜਵਾਨਾਂ ਦੋ ਇਮੀਗ੍ਰੇਸ਼ਨ ਕੰਪਨੀਆਂ ਨੇ ਲੱਖਾਂ ਦੀ ਠੱਗੀ ਮਾਰ ਲਈ। ਸੈਕਟਰ-35 ਸਥਿਤ ਹੰਬਲ ਓਵਰਸੀਜ਼ ਕੰਸਲਟੈਂਟ ਇਮੀਗ੍ਰੇਸ਼ਨ ਕੰਪਨੀ ਦੇ ਮਨਪ੍ਰੀਤ, ਰਵੀ, ਆਕਾਸ਼ ਨੇ 61 ਲੱਖ 50 ਹਜ਼ਾਰ 500 ਰੁਪਏ ਦੀ ਧੋਖਾਧੜੀ ਕੀਤੀ, ਜਦਕਿ ਸੈਕਟਰ-20 ਸਥਿਤ ਪੀ.ਆਰ.ਆਈ.ਐੱਸ.ਐੱਮ. ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਨੇ 2 ਲੱਖ 20 ਹਜ਼ਾਰ ਰੁਪਏ ਲਏ। ਪੈਸੇ ਲੈਣ ਤੋਂ ਬਾਅਦ ਦੋਵੇਂ ਕੰਪਨੀਆਂ ਨੇ ਵਰਕ ਵੀਜ਼ਾ ਨਹੀਂ ਦਿੱਤਾ। ਸੈਕਟਰ-19 ਥਾਣਾ ਪੁਲਸ ਨੇ ਸ਼ਮੀਮ ਅਹਿਮਦ ਦੀ ਸ਼ਿਕਾਇਤ ’ਤੇ ਪੀ.ਆਰ.ਆਈ.ਐੱਸ.ਐੱਮ. ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿ. ਦੇ ਮੋਹਿਤ, ਅਭਿਨਵ ਤੇ ਸੈਕਟਰ-36 ਥਾਣਾ ਪੁਲਸ ਨੇ ਹੰਬਲ ਓਵਰਸੀਜ਼ ਕੰਸਲਟੈਂਟ ਇਮੀਗ੍ਰੇਸ਼ਨ ਕੰਪਨੀ ਦੇ ਮਨਪ੍ਰੀਤ, ਰਵੀ, ਆਕਾਸ਼ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ :     ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ

ਪਹਿਲਾ ਮਾਮਲਾ : 61 ਲੱਖ 50 ਹਜ਼ਾਰ ਲੈ ਕੇ ਨਹੀਂ ਲਗਵਾਇਆ ਵੀਜ਼ਾ

ਕੋਲਕਾਤਾ ਦੇ ਸਵਪਨ ਚੱਕਰਵਰਤੀ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਨੌਕਰੀ ਲਈ ਕੈਨੇਡਾ ਜਾਣਾ ਸੀ। ਉਸ ਨੇ ਸੈਕਟਰ-35 ਸਥਿਤ ਹੰਬਲ ਓਵਰਸੀਜ਼ ਕੰਸਲਟੈਂਟ ਦਾ ਸੋਸ਼ਲ ਮੀਡੀਆ ’ਤੇ ਕੈਨੇਡਾ ’ਚ ਨੌਕਰੀ ਦਾ ਇਸ਼ਤਿਹਾਰ ਦੇਖਿਆ ਸੀ। ਇਸ਼ਤਿਹਾਰ ਦੇਖ ਕੇ ਕੰਪਨੀ ਦੇ ਦਫ਼ਤਰ ਚਲਾ ਗਿਆ। ਉੱਥੇ ਉਸ ਦੀ ਮੁਲਾਕਾਤ ਮਨਪ੍ਰੀਤ, ਰਵੀ, ਆਕਾਸ਼ ਨਾਲ ਹੋਈ। ਮੁਲਾਜ਼ਮਾਂ ਨੇ ਉਸ ਨੂੰ ਕੈਨੇਡਾ ’ਚ ਨੌਕਰੀ ਦਿਵਾਉਣ ਲਈ 70 ਲੱਖ ਮੰਗੇ। ਉਨ੍ਹਾਂ ਕਿਹਾ ਕਿ ਪੀ.ਆਰ. ਵੀ ਮਿਲੇਗੀ। ਸਵਪਨ ਨੇ ਮੁਲਾਜ਼ਮਾਂ ਨੂੰ 61 ਲੱਖ 50 ਹਜ਼ਾਰ 500 ਰੁਪਏ, ਪਾਸਪੋਰਟ ਸਣੇ ਹੋਰ ਦਸਤਾਵੇਜ਼ ਦਿੱਤੇ। ਉਸ ਦਾ ਵੀਜ਼ਾ ਜਲਦੀ ਲਗਵਾਉਣ ਲਈ ਕਿਹਾ। ਕਈ ਮਹੀਨੇ ਬੀਤਣ ਤੋਂ ਬਾਅਦ ਵੀ ਉਸ ਦਾ ਵੀਜ਼ਾ ਮਨਜ਼ੂਰ ਨਹੀਂ ਹੋਇਆ ਤਾਂ ਉਸ ਨੇ ਕੰਪਨੀ ਮੁਲਾਜ਼ਮਾਂ ਨਾਲ ਸੰਪਰਕ ਕੀਤਾ। ਕੰਪਨੀ ਮੁਲਾਜ਼ਮ ਵਾਰ-ਵਾਰ ਬਹਾਨੇ ਬਣਾਉਂਦੇ ਰਹੇ। ਇਸ ’ਤੇ ਉਸ ਨੇ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਹੰਬਲ ਓਵਰਸੀਜ਼ ਕੰਪਨੀ ਦੇ ਮਨਪ੍ਰੀਤ, ਰਵੀ, ਆਕਾਸ਼ ਖ਼ਿਲਾਫ਼ ਪਰਚਾ ਦਰਜ ਕਰ ਲਿਆ।

ਇਹ ਵੀ ਪੜ੍ਹੋ :      1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਦੂਜਾ ਮਾਮਲਾ : ਕੈਨੇਡਾ ’ਚ ਸਫ਼ਾਈ ਮੁਲਾਜ਼ਮ ਵਜੋਂ ਨੌਕਰੀ ਲਗਵਾਉਣ ਦਾ ਦਿੱਤਾ ਝਾਂਸਾ

ਯੂ.ਪੀ. ਦੇ ਮੁਜ਼ੱਫਰਨਗਰ ਦੇ ਸ਼ਮੀਮ ਅਹਿਮਦ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਦੋ ਪੁੱਤਰਾਂ ਨੂੰ ਕੈਨੇਡਾ ’ਚ ਨੌਕਰੀ ਲਈ ਭੇਜਣਾ ਚਾਹੁੰਦਾ ਸੀ। ਉਸਨੇ ਦੋਵਾਂ ਪੁੱਤਰਾਂ ਨੂੰ ਕੈਨੇਡਾ ਭੇਜਣ ਲਈ ਸੈਕਟਰ-20 ਸਥਿਤ ਪੀ.ਆਰ.ਆਈ.ਐੱਸ.ਐੱਮ. ਐਜੂਕੇਸ਼ਨ ਕੰਸਲਟੈਂਟ ਕੰਪਨੀ ਨਾਲ ਸੰਪਰਕ ਕੀਤਾ। ਮੋਹਿਤ ਤੇ ਅਭਿਨਵ ਦੀ ਮੁਲਾਕਾਤ ਕੰਪਨੀ ’ਚ ਹੋਈ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਸਫ਼ਾਈ ਮੁਲਾਜ਼ਮ ਵਜੋਂ ਨੌਕਰੀ ਦਿਲਵਾ ਦੇਣਗੇ। ਮੋਹਿਤ ਅਤੇ ਅਭਿਨਵ ਨੇ ਉਨ੍ਹਾਂ ਤੋਂ 4 ਲੱਖ ਰੁਪਏ ਮੰਗੇ। ਉਨ੍ਹਾਂ ਨੇ ਪਹਿਲਾਂ 11 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ 11 ਹਜ਼ਾਰ ਆਨਲਾਈਨ ਤੇ 40 ਹਜ਼ਾਰ ਨਕਦ ਦਿੱਤੇ ਗਏ। ਇਸ ਤਰ੍ਹਾਂ ਦੋਵਾਂ ਕੰਪਨੀਆਂ ਦੇ ਮੁਲਾਜ਼ਮਾਂ ਨੇ ਵੀਜ਼ਾ ਅਪਲਾਈ ਕਰਨ ਦੇ ਨਾਂ ’ਤੇ ਉਨ੍ਹਾਂ ਤੋਂ ਕੁੱਲ 2 ਲੱਖ 20 ਹਜ਼ਾਰ ਰੁਪਏ ਲਏ। ਕੰਪਨੀ ਨੇ 8 ਮਹੀਨਿਆਂ ਤੋਂ ਦੋਵਾਂ ਪੁੱਤਰਾਂ ਦਾ ਵੀਜ਼ਾ ਜਾਰੀ ਨਹੀਂ ਕੀਤਾ। ਜਦੋਂ ਉਨ੍ਹਾਂ ਨੇ ਪਾਸਪੋਰਟ ਵਾਪਸ ਮੰਗਿਆ ਤਾਂ ਕੰਪਨੀ ਨੇ ਇਨਕਾਰ ਕਰ ਦਿੱਤਾ। ਇਲਜ਼ਾਮ ਹੈ ਕਿ ਕੰਪਨੀ ਮੁਲਾਜ਼ਮ ਨੇ ਕਿਹਾ ਕਿ ਜੇਕਰ ਪੈਸੇ ਵਾਪਸ ਮੰਗੇ ਤਾਂ ਛੇੜਛਾੜ ਦਾ ਕੇਸ ਦਰਜ ਕਰਵਾ ਦੇਵੇਗੀ। ਸ਼ਮੀਮ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-19 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਮੋਹਿਤ ਤੇ ਅਭਿਨਵ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ :      ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)

ਇਹ ਵੀ ਪੜ੍ਹੋ :      ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Gurminder Singh

Content Editor

Related News