SEBI ਨੇ ਲਾਈ ਅਫਵਾਹਾਂ ਉਡਾਉਣ ’ਤੇ ਲਗਾਮ : ਕੰਪਨੀਆਂ ਨੂੰ 24 ਘੰਟੇ ’ਚ ਸਪੱਸ਼ਟੀਕਰਨ ਦੇਣਾ ਜ਼ਰੂਰੀ

06/02/2024 12:22:04 PM

ਨਵੀਂ ਦਿੱਲੀ (ਭਾਸ਼ਾ) - ਮਾਰਕੀਟ ਕੈਪ ਦੇ ਹਿਸਾਬ ਨਾਲ ਸੂਚੀਬੱਧ ਚੋਟੀ ਦੀਆਂ 100 ਕੰਪਨੀਆਂ ਨੂੰ 1 ਜੂਨ ਤੋਂ ਆਪਣੇ ਸਬੰਧ ’ਚ ਮੇਨ ਸਟ੍ਰੀਮ ਮੀਡੀਆ ’ਚ ਆਉਣ ਵਾਲੀ ਕਿਸੇ ਵੀ ਬਾਜ਼ਾਰ ਨਾਲ ਸਬੰਧਤ ਅਫਵਾਹ ਦੀ ਪੁਸ਼ਟੀ ਜਾਂ ਖੰਡਨ ਕਰਨਾ ਹੋਵੇਗਾ। ਦੱਸ ਦੇਈਏ ਕਿ ਇਹ ਨਿਯਮ 1 ਦਸੰਬਰ ਤੋਂ ਚੋਟੀ ਦੀਆਂ 250 ਕੰਪਨੀਆਂ ’ਤੇ ਲਾਗੂ ਹੋਵੇਗਾ। ਅਜੇ ਇਹ ਸਿਰਫ ਚੋਟੀ ਦੀਆਂ 100 ਸੂਚੀਬੱਧ ਕੰਪਨੀਆਂ ਲਈ ਲਾਗੂ ਹੁੰਦਾ ਹੈ।

ਸੇਬੀ ਦੇ ਨਿਯਮਾਂ ਤਹਿਤ, ਇਨ੍ਹਾਂ ਕੰਪਨੀਆਂ ਨੂੰ ਮੇਨ ਸਟ੍ਰੀਮ ਮੀਡੀਆ ’ਚ ਦੱਸੀ ਗਈ ਕਿਸੇ ਵੀ ਅਸਾਧਾਰਨ ਘਟਨਾ ਜਾਂ ਸੂਚਨਾ ਦੀ ਪੁਸ਼ਟੀ, ਖੰਡਨ ਜਾਂ ਸਪਸ਼ਟੀਕਰਨ 24 ਘੰਟਿਆਂ ਦੇ ਅੰਦਰ ਦੇਣਾ ਹੋਵੇਗਾ। ਐੱਮ. ਐੱਮ. ਜੇ. ਸੀ. ਐਂਡ ਐਸੋਸੀਏਟਸ ਦੇ ਸੰਸਥਾਪਕ ਮਕਰੰਦ ਐੱਮ. ਜੋਸ਼ੀ ਨੇ ਕਿਹਾ ਕਿ ਇਸ ਕਦਮ ਨਾਲ ਅਜਿਹੀ ਸੂਚਨਾ ਲੀਕ ਹੋਣ ਤੋਂ ਰੋਕਾ ਜਾ ਸਕੇਗੀ, ਜੋ ਕਿਸੇ ਖਾਸ ਕਾਰਪੋਰੇਟ ਕਾਰਵਾਈ ਦੀ ਵੈਲਿਊਏਸ਼ਨ ਨੂੰ ਪ੍ਰਭਾਵਤ ਕਰੇਗੀ।

ਉਨ੍ਹਾਂ ਕਿਹਾ ਕਿ ਸੇਬੀ ਦੀ ਇਹ ਪਹਿਲ-ਕਦਮੀ ਅਫਵਾਹ ਤਸਦੀਕ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਨਿਰਪੱਖ ਬਾਜ਼ਾਰ ਪ੍ਰਾਪਤ ਕਰਨ ’ਚ ਮਦਦ ਕਰੇਗੀ। ਇਸ ਨਾਲ ਭਾਰਤ ਪੂਰੀ ਦੁਨੀਆ ਦੇ ਨਿਵੇਸ਼ਕਾਂ ਲਈ ਇਕ ਪਸੰਦੀਦਾ ਬਾਜ਼ਾਰ ਬਣ ਜਾਵੇਗਾ। ਚੋਣ ਨਤੀਜਿਆਂ ਨੂੰ ਲੈ ਕੇ ਵੀ ਵੱਖ-ਵੱਖ ਮਾਹਿਰ ਵੀ ਆਪਣੀ ਰਾਏ ਦੇ ਰੱਖ ਰਹੇ ਹਨ।

ਕੀ ਕਹਿੰਦੀ ਹੈ ਰਿਪੋਰਟ?

ਚੋਣ ਨਤੀਜਿਆਂ ਵਾਲੇ ਦਿਨ ਤਾਂ ਸ਼ੇਅਰ ਬਾਜ਼ਾਰ ਰਿਐਕਟ ਕਰੇਗਾ ਹੀ ਪਰ ਉਸ ਤੋਂ ਪਹਿਲਾਂ 3 ਜੂਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਤੇ ਇਨ੍ਹਾਂ ਐਗਜ਼ਿਟ ਪੋਲ ਦਾ ਕੁਝ ਅਸਰ ਨਜ਼ਰ ਆਵੇਗਾ। ਇਹੀ ਕਾਰਨ ਹੈ ਕਿ ਸਾਰਿਆਂ ਦੀਆਂ ਨਜ਼ਰਾਂ 3 ਜੂਨ ਨੂੰ ਸ਼ੇਅਰ ਬਾਜ਼ਾਰ ’ਤੇ ਰਹਿਣਗੀਆਂ।

ਐਗਜ਼ਿਟ ਪੋਲ ਤੋਂ ਬਾਅਦ ਪਹਿਲੀ ਵਾਰ ਸ਼ੇਅਰ ਬਾਜ਼ਾਰ ਉਸੇ ਦਿਨ ਖੁੱਲ੍ਹੇਗਾ। ਜੇ ਉੱਪਰ ਦਿੱਤੀਆਂ ਗਈਆਂ ਚਾਰ ਚੋਣਾਂ ਦੇ ਐਗਜ਼ਿਟ ਪੋਲ ਅਤੇ ਉਸ ਤੋਂ ਬਾਅਦ ਸ਼ੇਅਰ ਬਾਜ਼ਾਰ ’ਤੇ ਪੈਣ ਵਾਲੇ ਅਸਰ ਨੂੰ ਮੰਨੀਏ ਤਾਂ 3 ਜੂਨ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਤੇ ਨੁਕਸਾਨ ਦੋਵਾਂ ਵੱਲ ਜਾ ਸਕਦਾ ਹੈ। ਜੇ ਐਗਜ਼ਿਟ ਪੋਲ ਦੇ ਅੰਕੜੇ ਲੰਗੜੀ ਲੋਕ ਸਭਾ ਦੇ ਵਿਖਾਈ ਦਿੰਦੇ ਹਨ ਤਾਂ ਸ਼ੇਅਰ ਬਾਜ਼ਾਰ ’ਚ ਗਿਰਾਵਟ ਆ ਸਕਦੀ ਹੈ।

ਉੱਥੇ ਹੀ, ਜੇ ਕੋਈ ਇਕ ਗੱਠਜੋੜ ਯਾਨੀ ਐੱਨ. ਡੀ. ਏ ਜਾਂ ‘ਇੰਡੀਆ’ ’ਚ ਕਿਸੇ ਇਕ ਨੂੰ ਪੂਰਨ ਬਹੁਮਤ ਮਿਲਦਾ ਹੈ ਤਾਂ ਸ਼ੇਅਰ ਬਾਜ਼ਾਰ ਸਕਾਰਾਤਮਕ ਪ੍ਰਤੀਕਿਰਿਆ ਦੇ ਸਕਦਾ ਹੈ। ਉੱਥੇ ਹੀ, ਸ਼ੇਅਰ ਬਾਜ਼ਾਰ ਦੀਆਂ ਨਜ਼ਰਾਂ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। ਜੇ ਭਾਜਪਾ ਚੋਣਾਂ ’ਚ ਬਹੁਮਤ ਦਾ ਅੰਕੜਾ ਪਾਰ ਨਹੀਂ ਕਰਦੀ, ਸਗੋਂ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਵੀ ਪਾਰ ਕਰਦੀ ਹੋਈ ਨਜ਼ਰ ਆਉਂਦੀ ਹੈ, ਤਾਂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ ਬਣ ਸਕਦਾ ਹੈ। ਜੇ ਭਾਜਪਾ ਚੋਣਾਂ ’ਚ ਬਹੁਮਤ ਦੇ ਅੰਕੜੇ ਤੋਂ ਹੇਠਾਂ ਰਹਿੰਦੀ ਹੈ, ਤਾਂ ਸ਼ੇਅਰ ਬਾਜ਼ਾਰ ਡਗਮਗਾ ਸਕਦਾ ਹੈ।


Harinder Kaur

Content Editor

Related News