ਜਨਤਕ ਖੇਤਰ ਦੀ ਪੈਟ੍ਰੋਲੀਅਮ ਕੰਪਨੀਆਂ ਦੀ ATF ਪਾਈਪਲਾਈਨ ਤੱਕ ਪਹੁੰਚ ਚਾਹੁੰਦੀ ਰਿਲਾਇੰਸ

05/20/2024 10:13:33 AM

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਚਾਹੁੰਦੀ ਹੈ ਕਿ ਉਸ ਨੂੰ ਜਨਤਕ ਖੇਤਰ ਦੀਆਂ ਪੈਟ੍ਰੋਲੀਅਮ ਕੰਪਨੀਆਂ ਦੀ ਪਾਈਪਲਾਈਨ ਅਤੇ ਭੰਡਾਰਨ (ਸਟੋਰੇਜ) ਤਕ ਪਹੁੰਚ ਮਿਲੇ। ਇਨ੍ਹਾਂ ਪਾਈਪਲਾਈਨ ਅਤੇ ਸਟੋਰੇਜ ਦਾ ਨਿਰਮਾਣ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਪਿਛਲੇ ਕਈ ਸਾਲਾਂ ’ਚ ਕੀਤਾ ਹੈ। ਇਨ੍ਹਾਂ ਦੀ ਵਰਤੋਂ ਉਹ ਡਿਪੋ ਅਤੇ ਤੇਲ ਰਿਫਾਈਨਰੀ ਨਾਲ ਹਵਾਈ ਅੱਡਿਆਂ ਤਕ ਜਹਾਜ਼ ਦੇ ਈਂਧਣ ਦੀ ਸਪਲਾਈ ਲਈ ਕਰਦੀ ਹੈ। ਰਿਲਾਇੰਸ ਇਨ੍ਹਾਂ ਸਹੂਲਤਾਂ ਤਕ ਪਹੁੰਚ ਨਾਲ ਏਸ਼ੀਆ ਦੇ ਕੁਝ ਬਿਜ਼ੀ ਹਵਾਈ ਅੱਡਿਆਂ ’ਤੇ ਈਂਧਣ ਕਾਰੋਬਾਰ ’ਚ ਵੱਡੀ ਭਾਈਵਾਲੀ ਹਾਸਲ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

ਦੇਸ਼ ਦੇ ਕੁਝ ਜਹਾਜ਼ ਈਂਧਣ (ਏ. ਟੀ. ਐੱਫ.) ਉਤਪਾਦਨ ’ਚ ਰਿਲਾਇੰਸ ਦੀ ਹਿੱਸੇਦਾਰੀ 25 ਫ਼ੀਸਦੀ ਹੈ। ਰਿਲਾਇੰਸ ਦਿੱਲੀ ਹਵਾਈ ਅੱਡੇ ਦੇ ਬਾਹਰ ਦੇ ਸਟੋਰੇਜ ਡਿਪੂ ਤੋਂ ਇਲਾਵਾ ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਹਵਾਈ ਅੱਡਿਆਂ ਤਕ ਜਾਣ ਵਾਲੀ ਪਾਈਪਲਾਈਨ ਤਕ ਪਹੁੰਚ ਚਾਹੁੰਦੀ ਹੈ। ਜਨਤਕ ਖੇਤਰ ਦੀਆਂ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਏ. ਟੀ. ਐੱਫ. ਸਪਲਾਈ ਦੀ ਤੁਲਨਾ ’ਚ ਫਿਲਹਾਲ ਰਿਲਾਇੰਸ ਦੀ ਹਿੱਸੇਦਾਰੀ ਕਾਫੀ ਘੱਟ ਹੈ। ਪੈਟ੍ਰੋਲੀਅਮ ਖੇਤਰ ਦੀ ਰੈਗੂਲੇਟਰੀ ਭਾਰਤੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ. ਐੱਨ. ਜੀ. ਆਰ. ਬੀ.) ਨੇ ਪਾਈਪਲਾਈਨ ਵੱਲੋਂ ਸਾਰੇ ਮੌਜੂਦਾ ਅਤੇ ਭਵਿੱਖ ਦੇ ਹਵਾਈ ਅੱਡਿਆਂ ’ਤੇ ਏ. ਟੀ. ਐੱਫ. ਦੀ ਸਪਲਾਈ ਦੇ ਬਾਰੇ ’ਚ ਨਿਯਮਾਂ ਦੇ ਖਰੜੇ ’ਤੇ ਟਿੱਪਣੀਆਂ ਮੰਗੀਆਂ ਹਨ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਰੈਗੂਲੇਟਰੀ ਨੇ ਕਿਹਾ ਹੈ ਕਿ ਮੁਕਾਬਲੇਬਾਜ਼ੀ ਵਧਾਉਣ ਅਤੇ ਈਂਧਣ ਜੀ ਲਾਗਤ ਨੂੰ ਘੱਟ ਕਰਨ ਲਈ ਸਾਰੇ ਸਪਲਾਈਕਰਤਾਵਾਂ ਨੂੰ ਸਪਲਾਈ ਲਈ ਇਨ੍ਹਾਂ ਪਾਈਪਲਾਈਨ ਤਕ ਪਹੁੰਚ ਮਿਲਣੀ ਚਾਹੀਦੀ ਹੈ। ਪੀ. ਐੱਨ. ਜੀ. ਆਰ. ਬੀ. ਦੇ ਖਰੜੇ ’ਤੇ ਰਿਲਾਇੰਸ ਨੇ ਇਹ ਸੁਝਾਅ ਦਿੱਤਾ ਹੈ। ਹਾਲਾਂਕਿ ਦੇਸ਼ ਦਾ ਈਂਧਣ ਬਾਜ਼ਾਰ ਮੁਕਤ ਹੈ ਪਰ ਦੇਸ਼ ਦੇ ਬਿਜ਼ੀ ਹਵਾਈ ਅੱਡਿਆਂ ’ਤੇ ਏ. ਟੀ. ਐੱਫ. ਦੀ ਸਪਲਾਈ ਦਹਾਕਿਆਂ ਤੋਂ ਜਨਤਕ ਖੇਤਰ ਦੀਆਂ ਪੈਟ੍ਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤੀ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਵੱਲੋਂ ਬਣਾਈ ਗਈ ਪਾਈਪਲਾਈਨ ਨਾਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

82 ਲੱਖ ਟਨ ਏ. ਟੀ. ਐੱਫ. ਦੀ ਖਪਤ ਦੇਸ਼ ’ਚ
ਰਿਲਾਇੰਸ, ਜੋ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਸ਼ੇਸ਼ ਰੂਪ ਨਾਲ ਮੁੰਬਈ ਦੇ ਹਵਾਈ ਅੱਡਿਆਂ ’ਤੇ ਏ. ਟੀ. ਐੱਫ. ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਤਕ ਪਹੁੰਚ ਦੀ ਮੰਗ ਕਰ ਰਹੀ ਹੈ, ਨੇ ਕਿਹਾ ਹੈ ਕਿ ਏਅਰਲਾਈਨ ਲਈ ਪਾਈਪਲਾਈਨ ਦੇ ਘੇਰੇ (ਜੋ ਜਨਤਕ ਖੇਤਰ ਦੀਆਂ ਕੰਪਨੀਆਂ ਵੱਲੋਂ ਨਿਰਮਿਤ ਪਾਈਪਲਾਈਨ ਤਕ ਤੀਜੇ ਪੱਖ ਨੂੰ ਪਹੁੰਚ ਪ੍ਰਦਾਨ ਕਰਦਾ ਹੈ) ’ਚ ਭੰਡਾਰਨ ਸਹੂਲਤਾਂ ਅਤੇ ‘ਆਫ ਸਾਈਟ’ ਟਰਮੀਨਲ ਸਹੂਲਤਾਂ ਤਕ ਪੰਪ ਸਟੇਸ਼ਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਏ. ਟੀ. ਐੱਫ. ਸਪਲਾਈ ਲੜੀ ਦਾ ਅਹਿਮ ਹਿੱਸਾ ਹੈ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਜਨਤਕ ਅਤੇ ਨਿੱਜੀ ਖੇਤਰ ਦੀਆਂ ਰਿਫਾਈਨਰੀਆਂ ਵੱਲੋਂ ਉਤਪਾਦਿਤ 1.71 ਕਰੋੜ ਟਨ ਏ. ਟੀ. ਐੱਫ. ’ਚੋਂ 82 ਲੱਖ ਟਨ ਦੀ ਖਪਤ ਦੇਸ਼ ’ਚ ਹੁੰਦੀ ਹੈ ਅਤੇ ਬਾਕੀ ਦੀ ਬਰਾਮਦ ਕੀਤੀ ਜਾਂਦੀ ਹੈ। ਜਾਮਨਗਰ ’ਚ ਰਿਲਾਇੰਸ ਦੀਆਂ 2 ਰਿਫਾਇਨਰੀਆਂ ਲਗਭਗ 50 ਲੱਖ ਟਨ ਦਾ ਉਤਪਾਦਨ ਕਰਦੀਆਂ ਹਨ, ਜਿਸ ਦਾ ਇਕ ਵੱਡਾ ਹਿੱਸਾ ਬਰਾਮਦ ਕੀਤਾ ਜਾਂਦਾ ਹੈ। ਦੇਸ਼ ’ਚ ਜਹਾਜ਼ ਨਾਲ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਏ. ਟੀ. ਐੱਫ. ਦੀ ਮੰਗ ’ਚ ਵੀ ਵਾਧਾ ਹੋ ਰਿਹਾ ਹੈ। 31 ਮਾਰਚ, 2024 ਨੂੰ ਬੀਤੇ ਹਫ਼ਤੇ ’ਚ ਏ. ਟੀ. ਐੱਫ. ਦੀ ਮੰਗ 11.8 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News