Moto X Style ਦੇ ਯੂਜ਼ਰਸ ਨੂੰ ਭਾਰਤ 'ਚ ਐਂਡ੍ਰਾਇਡ ਨੌਗਟ ਅਪਡੇਟ ਮਿਲਣੀ ਹੋਈ ਸ਼ੁਰੂ
Tuesday, Jul 11, 2017 - 10:25 PM (IST)

ਜਲੰਧਰ—ਆਖੀਰਕਾਰ Moto X Style ਸਮਾਰਟਫੋਨ ਨੂੰ ਭਾਰਤ 'ਚ ਐਂਡ੍ਰਾਇਡ ਨੌਗਟ ਦੀ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਅਪਡੇਟ 'ਚ ਇਸ ਮੋਟੋ ਫੋਨ ਨੂੰ ਐਂਡ੍ਰਾਇਡ ਨੌਗਟ ਦੇ ਸਾਰੇ ਫੀਚਰਜ਼ ਮਿਲ ਗਏ ਹਨ। ਭਾਰਤ ਦੇ Moto X Style ਨੂੰ ਯੂਜ਼ਰਸ ਨੂੰ ਇਹ ਅਪਡੇਟ ਬਹੁਤ ਸਮੇਂ ਬਾਅਦ ਮਿਲੀ ਹੈ। ਇਸ ਦੇ ਇਲਾਵਾ ਇਸ ਸਮਾਰਟਫੋਨ ਨੂੰ ਇਸਤੇਮਾਲ ਕਰਨ ਵਾਲੇ ਹੋਰ ਯੂਜ਼ਰਸ ਨੂੰ ਇਹ ਅਪਡੇਟ ਪਿਛਲੇ ਸਾਲ ਅਗਸਤ 'ਚ ਹੀ ਮਿਲ ਗਈ ਸੀ। ਇਹ ਪੁਰਾਣੀ ਅਪਡੇਟ ਬ੍ਰਾਜ਼ੀਲ ਦੇ ਯੂਜ਼ਰਸ ਨੂੰ ਮਿਲੀ ਸੀ। ਤੁਹਾਨੂੰ ਇਹ ਵੀ ਦੱਸ ਦਇਏ ਕਿ ਇਹ ਸਮਾਰਟਫੋਨ ਲਗਭਗ ਦੋ ਸਾਲ ਪੁਰਾਣਾ ਹੈ ਅਤੇ ਇਸ ਨੂੰ 2015 ਦੇ ਅੰਤ 'ਚ ਲਾਂਚ ਕੀਤਾ ਗਿਆ ਸੀ।
ਜਿਵੇਂ ਫੋਨ 'ਚ ਨਵਾਂ Doze ਮੋਡ ਸ਼ਾਮਲ ਹੋ ਗਿਆ ਹੈ, ਇਸ ਦੇ ਆਉਣ ਨਾਲ ਫੋਨ 'ਚ ਬੈਟਰੀ ਦੀ ਖਪਤ ਘੱਟ ਹੋਵੇਗੀ। ਇਸ ਦੇ ਇਲਾਵਾ ਹੁਣ ਇਹ ਇਸ 'ਚ ਮਲਟੀ-ਵਿੰਡੋ ਜਾ ਸਪਿਲਟ ਵਿੰਡੋ ਸਪੋਰਟ ਕਰਨਾ ਸ਼ੁਰੂ ਦੇਵੇਗੀ। ਇਸ ਦੇ ਇਲਾਵਾ ਇਸ ਅਪਡੇਟ ਨਾਲ ਫੋਨ 'ਚ ਬੱਗ ਫਿਕਸ ਨੂੰ ਹੋਰ ਵੀ ਗਤੀ ਮਿਲੇਗੀ। ਇਸ ਨਵੇਂ ਅਪਡੇਟ ਨਾਲ ਹੀ ਯੂਜ਼ਰਸ ਨੂੰ ਕਈ ਨਵੇਂ ਫੀਚਰਜ਼ ਦੀ ਸੁਵਿਧਾ ਵੀ ਆਪਣੇ ਸਮਾਰਟਫੋਨ 'ਚ ਦੇਖਣ ਨੂੰ ਮਿਲੇਗੀ। ਜਿਸ 'ਚ ਗੂਗਲ ਕੀਬੋਰਡ, ਬਿਹਤਰ ਨੋਟਿਫਿਕੈਸ਼ਨ ਫੀਚਰ, ਕਵਿਕ ਸੈਟਿੰਗਜ਼ ਬਟਨ, ਐਪਸ ਦੇ ਡਾਊਨਲੋਡ ਲਈ ਜ਼ਿਆਦਾ ਸਪੈਸ ਅਤੇ ਸਿਸਟਮ ਅਪਗਰੈਡੈਸ਼ਨ ਦੀ ਸੁਵਿਧਾ ਮਿਲੇਗੀ। ਇਸ ਲੇਟੈਸਟ ਆਪਰੇਟਿੰਗ ਸਿਸਟਮ ਨਾਲ ਰੀਸੈਂਟ ਬਟਨ 'ਤੇ ਡਬਲ ਟੈਪ ਦੀ ਸੁਵਿਧਾ ਮਿਲੇਗੀ, ਜਿਸ 'ਚ ਦੋ ਐਪਸ ਦੀ ਵਰਤੋਂ ਦੌਰਾਨ ਆਸਾਨੀ ਨਾਲ ਸਵਿਚ ਕੀਤਾ ਜਾ ਸਕਦਾ ਹੈ। ਉੱਥੇ, ਬਿਹਤਰ ਲਾਈਫ ਲਈ ਇਸ 'ਚ 'Doze on the Go' ਫੀਚਰ ਦਿੱਤਾ ਗਿਆ ਹੈ, ਜੋ ਸਮਾਰਟਫੋਨ ਦੇ ਪਾਕੈਟ 'ਚ ਰੱਖੇ ਹੋਣ 'ਤੇ ਖੁਦ ਹੀ ਐਕਟੀਵੇਟ ਹੋ ਜਾਂਦਾ ਹੈ।
ਦੱਸਣਯੋਗ ਹੈ ਕਿ Moto X Style ਦੇ ਸਪੈਸਿਫਿਕੈਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.7 ਇੰਚ ਡੀ ਐੱਲ.ਸੀ.ਡੀ ਕਵਾਡ ਐੱਚ.ਡੀ ਡਿਸਪਲੇ ਹੈ, ਜਿਸ ਦਾ ਸਕਰੀਨ resolution (1440*2560 ਪਿਕਸਲ) ਹੈ ਅਤੇ ਨਾਲ ਹੀ ਇਸ 'ਤੇ ਕਾਨਿੰਗ ਗੋਰਿੱਲਾ ਗਲਾਸ 3 ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਨਾਲ ਹੀ 21 ਮੈਗਾਪਿਕਸਲ ਦਾ ਰਿਅਰ ਕੈਮਰਾ ਫਲੈਸ਼ ਲਾਈਟ, F/2.0 ਅਪਰਚਰ, ਆਟੋ HDR, ਵੀਡੀਓ ਸਟੈਲਬਲਾਇਜੇਸ਼ਨ, ਸਲੋਅ ਮੋਸ਼ਨ ਅਤੇ 4K ਵੀਡੀਓ ਰਿਕਾਡਿੰਗ ਵਰਗੀਆਂ ਖੂਬੀਆਂ ਦਿੱਤੀਆਂ ਗਈਆਂ ਹਨ। ਉੱਥੇ, ਫਰੰਟ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜਿਸ 'ਚ ਵ੍ਹਾਈਟ ਐਂਗਲ ਅਤੇ ਫਲੈਸ਼ ਲਾਈਟ ਦੀ ਸੁਵਿਧਾ ਦਿੱਤੀ ਗਈ ਹੈ।