AC ਲਗਾਉਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ! ਜਾਣੋ AC ਲਗਾਉਣ ਦੀ ਸਹੀ ਦਿਸ਼ਾ ਤੇ ਕੰਧ

Friday, May 01, 2026 - 10:31 AM (IST)

AC ਲਗਾਉਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ! ਜਾਣੋ AC ਲਗਾਉਣ ਦੀ ਸਹੀ ਦਿਸ਼ਾ ਤੇ ਕੰਧ

ਗੈਜੇਟ ਡੈਸਕ - ਗਰਮੀ ਦੇ ਸੀਜ਼ਨ 'ਚ AC ਦੀ ਵਰਤੋਂ ਵਧ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ AC ਦੀ ਕੂਲਿੰਗ ਅਤੇ ਉਸਦੀ ਉਮਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਕੰਧ 'ਤੇ ਲਗਾਇਆ ਗਿਆ ਹੈ? ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜੇਕਰ AC ਨੂੰ ਗਲਤ ਕੰਧ 'ਤੇ ਲਗਾ ਦਿੱਤਾ ਜਾਵੇ, ਤਾਂ ਇਹ ਕੂਲਿੰਗ ਘੱਟ ਕਰਨ ਦੇ ਨਾਲ-ਨਾਲ ਜਲਦੀ ਖਰਾਬ ਵੀ ਹੋ ਸਕਦਾ ਹੈ।

ਇਨ੍ਹਾਂ ਕੰਧਾਂ 'ਤੇ ਭੁੱਲ ਕੇ ਵੀ ਨਾ ਲਗਾਓ AC :-

ਸੀਲਨ ਵਾਲੀ ਕੰਧ
- AC ਨੂੰ ਕਦੇ ਵੀ ਅਜਿਹੀ ਕੰਧ 'ਤੇ ਨਹੀਂ ਲਗਾਉਣਾ ਚਾਹੀਦਾ ਜਿਸ 'ਤੇ ਸੀਲਨ ਜਾਂ ਨਮੀ ਹੋਵੇ। ਇਸ ਨਾਲ AC ਦੀ ਪੀ.ਸੀ.ਬੀ. ਖਰਾਬ ਹੋ ਸਕਦੀ ਹੈ।

ਸਿੱਧੀ ਧੁੱਪ ਵਾਲੀ ਕੰਧ
- ਜਿਸ ਕੰਧ 'ਤੇ ਸਿੱਧੀ ਧੁੱਪ ਪੈਂਦੀ ਹੋਵੇ, ਉੱਥੇ AC ਲਗਾਉਣ ਤੋਂ ਬਚੋ। ਗਰਮ ਕੰਧ ਕਾਰਨ AC ਦੇ ਸੈਂਸਰ ਕਮਰੇ ਦੇ ਤਾਪਮਾਨ ਨੂੰ ਸਹੀ ਢੰਗ ਨਾਲ ਨਹੀਂ ਮਾਪ ਸਕਦੇ, ਜਿਸ ਕਾਰਨ ਕੰਪ੍ਰੈਸਰ ਜ਼ਿਆਦਾ ਚੱਲਦਾ ਹੈ ਅਤੇ ਬਿਜਲੀ ਦਾ ਬਿੱਲ ਵੱਧ ਆਉਂਦਾ ਹੈ।

ਰਸੋਈ ਜਾਂ ਹੀਟ ਸੋਰਸ ਦੇ ਨੇੜੇ
- ਰਸੋਈ ਦੇ ਚੁੱਲ੍ਹੇ ਜਾਂ ਕਿਸੇ ਹੋਰ ਗਰਮ ਚੀਜ਼ ਦੇ ਨੇੜੇ AC ਨਹੀਂ ਲਗਾਉਣਾ ਚਾਹੀਦਾ।

ਇਲੈਕਟ੍ਰਾਨਿਕ ਉਪਕਰਨਾਂ ਦੇ ਉੱਪਰ
- ਟੀਵੀ, ਕੰਪਿਊਟਰ ਜਾਂ ਫਰਿੱਜ ਦੇ ਉੱਪਰ ਵਾਲੀ ਕੰਧ 'ਤੇ AC ਨਾ ਲਗਾਓ। AC 'ਚੋਂ ਪਾਣੀ ਲੀਕ ਹੋਣ ਦੀ ਸੂਰਤ 'ਚ ਤੁਹਾਡੇ ਮਹਿੰਗੇ ਉਪਕਰਨ ਖਰਾਬ ਹੋ ਸਕਦੇ ਹਨ।

AC ਲਗਾਉਣ ਲਈ ਸਹੀ ਥਾਂ ਕਿਹੜੀ ਹੈ?

ਮਜ਼ਬੂਤ ਕੰਧ
- AC ਹਮੇਸ਼ਾ ਅਜਿਹੀ ਮਜ਼ਬੂਤ ਅਤੇ ਠੋਸ ਕੰਧ 'ਤੇ ਹੋਣਾ ਚਾਹੀਦਾ ਹੈ ਜੋ ਯੂਨਿਟ ਦਾ ਭਾਰ ਅਤੇ ਵਾਈਬ੍ਰੇਸ਼ਨ ਝੱਲ ਸਕੇ। ਖਿੜਕੀ ਵਾਲੀ ਕੰਧ 'ਤੇ AC ਲਗਾਉਣ ਨਾਲ ਵਾਈਬ੍ਰੇਸ਼ਨ ਕਾਰਨ ਸ਼ੋਰ ਹੋ ਸਕਦਾ ਹੈ।

ਉਚਾਈ ਦਾ ਰੱਖੋ ਧਿਆਨ
- AC ਨੂੰ ਫਰਸ਼ ਤੋਂ ਲਗਭਗ 8 ਫੁੱਟ ਦੀ ਉਚਾਈ 'ਤੇ ਲਗਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਹਵਾ ਦੇ ਵਹਾਅ 'ਚ ਰੁਕਾਵਟ ਨਾ ਹੋਵੇ
- ਏਸੀ ਦੇ ਸਾਹਮਣੇ ਜਾਂ ਹੇਠਾਂ ਕੋਈ ਵੱਡਾ ਫਰਨੀਚਰ ਨਹੀਂ ਹੋਣਾ ਚਾਹੀਦਾ ਤਾਂ ਜੋ ਹਵਾ ਪੂਰੇ ਕਮਰੇ 'ਚ ਬਿਨਾਂ ਕਿਸੇ ਰੁਕਾਵਟ ਦੇ ਫੈਲ ਸਕੇ।

ਸਹੀ ਲੋਕੇਸ਼ਨ
- AC ਉਸ ਜਗ੍ਹਾ ਦੇ ਨੇੜੇ ਹੋਣਾ ਚਾਹੀਦਾ ਹੈ ਜਿੱਥੇ ਤੁਹਾਡਾ ਜ਼ਿਆਦਾ ਉੱਠਣਾ-ਬੈਠਣਾ ਹੈ, ਨਾ ਕਿ ਕਿਸੇ ਦੂਰ ਕੋਨੇ 'ਚ।

ਸਹੀ ਕੰਧ ਦੀ ਚੋਣ ਕਰਕੇ ਤੁਸੀਂ ਨਾ ਸਿਰਫ ਬਿਹਤਰ ਕੂਲਿੰਗ ਪ੍ਰਾਪਤ ਕਰ ਸਕਦੇ ਹੋ, ਬਲਕਿ ਆਪਣੇ ਬਿਜਲੀ ਦੇ ਬਿੱਲ ਨੂੰ ਵੀ ਘਟਾ ਸਕਦੇ ਹੋ ਅਤੇ AC ਦੀ ਲਾਈਫ ਵੀ ਵਧਾ ਸਕਦੇ ਹੋ।


author

Sunaina

Content Editor

Related News