Vivo ਦਾ ਵੱਡਾ ਧਮਾਕਾ! 9020mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹੈ 3000 ਦਾ Discount

Tuesday, Apr 21, 2026 - 03:55 PM (IST)

Vivo ਦਾ ਵੱਡਾ ਧਮਾਕਾ! 9020mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹੈ 3000 ਦਾ Discount

ਗੈਜੇਟ ਡੈਸਕ - ਵੀਵੋ ਨੇ ਭਾਰਤ 'ਚ ਆਪਣਾ ਨਵਾਂ ਦਮਦਾਰ ਸਮਾਰਟਫੋਨ Vivo T5 Pro 5G ਲਾਂਚ ਕਰ ਦਿੱਤਾ ਹੈ, ਜਿਸ ਦੀ ਵਿਕਰੀ ਅੱਜ ਭਾਵ ਕਿ 21 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਇਹ ਫੋਨ ਵੱਡੀ ਬੈਟਰੀ, ਤੇਜ਼ ਚਾਰਜਿੰਗ ਅਤੇ ਸ਼ਾਨਦਾਰ ਡਿਸਪਲੇਅ ਵਰਗੀਆਂ ਖੂਬੀਆਂ ਨਾਲ ਲੈਸ ਹੈ। ਜੇਕਰ ਤੁਸੀਂ 30 ਤੋਂ 40 ਹਜ਼ਾਰ ਰੁਪਏ ਦੇ ਬਜਟ 'ਚ ਨਵਾਂ ਫੋਨ ਲੱਭ ਰਹੇ ਹੋ, ਤਾਂ ਇਹ ਤੁਹਾਡੇ ਲਈ ਇਕ ਬਿਹਤਰ ਵਿਕਲਪ ਹੋ ਸਕਦਾ ਹੈ।

ਕੀਮਤ ਅਤੇ ਸ਼ਾਨਦਾਰ ਆਫਰਸ

ਇਸ ਫੋਨ ਨੂੰ ਕੰਪਨੀ ਨੇ ਤਿੰਨ ਵੇਰੀਐਂਟਸ 'ਚ ਪੇਸ਼ ਕੀਤਾ ਹੈ :-

8GB/128GB - 29,999 ਰੁਪਏ।
8GB/256GB - 33,999 ਰੁਪਏ।
12GB/256GB - 39,999 ਰੁਪਏ।

ਗਾਹਕ ਇਸ ਫੋਨ ਨੂੰ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਖਰੀਦ ਸਕਦੇ ਹਨ। ਆਫਰਸ ਦੀ ਗੱਲ ਕਰੀਏ ਤਾਂ HDFC, Axis ਅਤੇ SBI ਬੈਂਕ ਦੇ ਕਾਰਡਾਂ ਰਾਹੀਂ ਭੁਗਤਾਨ ਕਰਨ 'ਤੇ 3,000 ਰੁਪਏ ਤੱਕ ਦੀ ਤੁਰੰਤ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ, ਪੁਰਾਣੇ ਫੋਨ 'ਤੇ 3,000 ਰੁਪਏ ਦਾ ਐਕਸਚੇਂਜ ਬੋਨਸ ਅਤੇ 6 ਮਹੀਨਿਆਂ ਤੱਕ ਦੀ ਨੋ-ਕਾਸਟ EMI ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

Vivo T5 Pro 5G ਦੇ ਮੁੱਖ ਫੀਚਰਜ਼

  • ਇਸ ਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 9020mAh ਦੀ ਵਿਸ਼ਾਲ ਬੈਟਰੀ ਹੈ, ਜੋ 90 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
  • ਫੋਨ 'ਚ 6.83 ਇੰਚ ਦੀ 1.5K AMOLED ਡਿਸਪਲੇਅ ਦਿੱਤੀ ਗਈ ਹੈ, ਜੋ 144 ਹਰਟਜ਼ ਰਿਫ੍ਰੈਸ਼ ਰੇਟ ਅਤੇ 5000 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ।
  • ਬਿਹਤਰ ਸਪੀਡ ਅਤੇ ਮਲਟੀਟਾਸਕਿੰਗ ਲਈ ਇਸ 'ਚ Snapdragon 7s Gen 4 ਪ੍ਰੋਸੈਸਰ ਅਤੇ Adreno 810 GPU ਲਗਾਇਆ ਗਿਆ ਹੈ।
  • ਫੋਨ ਦੇ ਰੀਅਰ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ Sony IMX882 ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਕੈਮਰੇ 4K ਵੀਡੀਓ ਰਿਕਾਰਡਿੰਗ* ਕਰਨ ਦੀ ਸਮਰੱਥਾ ਰੱਖਦੇ ਹਨ।
  • ਇਹ ਫੋਨ ਲੇਟੈਸਟ Android 16 'ਤੇ ਅਧਾਰਿਤ OriginOS 6 'ਤੇ ਚੱਲਦਾ ਹੈ।

ਭਾਰਤੀ ਬਾਜ਼ਾਰ 'ਚ ਇਹ ਫੋਨ Google Pixel 9A, Nothing Phone (4a), Realme GT 7, ਅਤੇ Motorola Edge 60 Pro ਵਰਗੇ ਸਮਾਰਟਫੋਨਾਂ ਨੂੰ ਸਖ਼ਤ ਟੱਕਰ ਦੇਵੇਗਾ।


author

Sunaina

Content Editor

Related News