ਹੁਣ 150 ਦਿਨਾਂ ਤੱਕ ਰੀਚਾਰਜ ਦੀ ਟੈਂਸ਼ਨ ਖ਼ਤਮ! ਮਿਲੇਗੀ ਅਨਲਿਮਟਿਡ ਕਾਲਿੰਗ ਤੇ 2GB ਡੇਟਾ

Tuesday, Apr 28, 2026 - 11:51 AM (IST)

ਹੁਣ 150 ਦਿਨਾਂ ਤੱਕ ਰੀਚਾਰਜ ਦੀ ਟੈਂਸ਼ਨ ਖ਼ਤਮ! ਮਿਲੇਗੀ ਅਨਲਿਮਟਿਡ ਕਾਲਿੰਗ ਤੇ 2GB ਡੇਟਾ

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਇਕ ਬਹੁਤ ਹੀ ਸਸਤਾ ਅਤੇ ਲੰਬੀ ਮਿਆਦ ਵਾਲਾ ਰੀਚਾਰਜ ਪਲਾਨ ਪੇਸ਼ ਕੀਤਾ ਹੈ, ਜੋ ਮਾਰਕੀਟ 'ਚ ਨਿੱਜੀ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ।

997 ਰੁਪਏ 'ਚ 5 ਮਹੀਨਿਆਂ ਦੀ ਵੈਲੀਡਿਟੀ
BSNL ਦਾ ਇਹ ਨਵਾਂ ਪ੍ਰੀਪੇਡ ਪਲਾਨ 997 ਰੁਪਏ 'ਚ ਆਉਂਦਾ ਹੈ, ਜਿਸ ਦੀ ਵੈਲੀਡਿਟੀ ਪੂਰੇ 150 ਦਿਨਾਂ (ਲਗਭਗ 5 ਮਹੀਨੇ) ਦੀ ਹੈ। ਇਸ ਪਲਾਨ ਦੇ ਮੁੱਖ ਫਾਇਦੇ ਹੇਠ ਲਿਖੇ ਅਨੁਸਾਰ ਹਨ :-

ਰੋਜ਼ਾਨਾ 2GB ਡੇਟਾ
- ਗਾਹਕਾਂ ਨੂੰ ਹਰ ਰੋਜ਼ 2GB ਹਾਈ-ਸਪੀਡ ਡੇਟਾ ਮਿਲੇਗਾ, ਜਿਸਦਾ ਮਤਲਬ ਹੈ ਕਿ ਪੂਰੇ ਪਲਾਨ ਦੌਰਾਨ ਕੁੱਲ 300GB ਡੇਟਾ ਦਿੱਤਾ ਜਾ ਰਿਹਾ ਹੈ।

ਅਨਲਿਮਟਿਡ ਕਾਲਿੰਗ
- ਇਸ ਪਲਾਨ 'ਚ ਪੂਰੇ ਭਾਰਤ 'ਚ ਕਿਤੇ ਵੀ ਅਨਲਿਮਟਿਡ ਫ੍ਰੀ ਕਾਲਿੰਗ ਦੀ ਸਹੂਲਤ ਮਿਲਦੀ ਹੈ।

ਹੋਰ ਸਹੂਲਤਾਂ
- ਯੂਜ਼ਰਸ ਨੂੰ ਰੋਜ਼ਾਨਾ 100 ਫ੍ਰੀ SMS ਅਤੇ ਫ੍ਰੀ ਨੈਸ਼ਨਲ ਰੋਮਿੰਗ ਦਾ ਲਾਭ ਵੀ ਦਿੱਤਾ ਜਾਵੇਗਾ।

BiTV ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਲਾਂਚ
BSNL ਨੇ ਮਨੋਰੰਜਨ ਦੇ ਸ਼ੌਕੀਨਾਂ ਲਈ BiTV ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਲਾਂਚ ਕੀਤਾ ਹੈ। ਸਿਰਫ 151 ਰੁਪਏ 'ਚ ਯੂਜ਼ਰਸ ਨੂੰ 1 ਮਹੀਨੇ ਲਈ 1000 ਤੋਂ ਵੱਧ ਲਾਈਵ ਟੀਵੀ ਚੈਨਲਾਂ ਅਤੇ ਕਈ OTT ਐਪਸ ਦਾ ਐਕਸੈਸ ਮਿਲੇਗਾ। ਇਸ ਰਾਹੀਂ ਗਾਹਕ ਆਪਣੀਆਂ ਮਨਪਸੰਦ ਫ਼ਿਲਮਾਂ, ਟੀਵੀ ਸ਼ੋਅ ਅਤੇ ਵੈੱਬ ਸੀਰੀਜ਼ ਦਾ ਆਨੰਦ ਲੈ ਸਕਦੇ ਹਨ।

BSNL ਦੇ ਇਸ ਕਦਮ ਨਾਲ ਉਨ੍ਹਾਂ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਵਾਰ-ਵਾਰ ਰੀਚਾਰਜ ਕਰਵਾਉਣ ਦੀ ਟੈਂਸ਼ਨ ਤੋਂ ਬਚਣਾ ਚਾਹੁੰਦੇ ਹਨ।


author

Sunaina

Content Editor

Related News