Motorola ਨੇ ਪਾਈ ਧੱਕ ! ਧਾਕੜ ਕੈਮਰੇ ਤੇ ਸ਼ਾਨਦਾਰ ਬੈਟਰੀ ਵਾਲੇ ਫੋਨ 'ਤੇ ਦਿੱਤਾ ਵੱਡਾ Discount

Wednesday, Apr 29, 2026 - 02:29 PM (IST)

Motorola ਨੇ ਪਾਈ ਧੱਕ ! ਧਾਕੜ ਕੈਮਰੇ ਤੇ ਸ਼ਾਨਦਾਰ ਬੈਟਰੀ ਵਾਲੇ ਫੋਨ 'ਤੇ ਦਿੱਤਾ ਵੱਡਾ Discount

ਗੈਜੇਟ ਡੈਸਕ - ਮੋਟੋਰੋਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕੰਪਨੀ ਦੇ ਨਵੇਂ ਪ੍ਰੀਮੀਅਮ ਸਮਾਰਟਫੋਨ Motorola Edge 70 Pro ਦੀ ਸੇਲ ਅੱਜ ਯਾਨੀ 29 ਅਪ੍ਰੈਲ 2026 ਤੋਂ ਭਾਰਤ 'ਚ ਸ਼ੁਰੂ ਹੋ ਗਈ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ Motorola Edge 60 Pro ਦਾ ਅਪਗ੍ਰੇਡਿਡ ਵਰਜ਼ਨ ਹੈ ਅਤੇ ਇਸ ਨੂੰ ਬਹੁਤ ਹੀ ਆਕਰਸ਼ਕ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਫੀਚਰਸ ਦੇ ਨਾਲ ਬਾਜ਼ਾਰ 'ਚ ਉਤਾਰਿਆ ਗਿਆ ਹੈ।

ਕੀਮਤ ਅਤੇ ਮਿਲਣ ਵਾਲੇ ਆਫਰਸ
ਇਹ ਸਮਾਰਟਫੋਨ ਦੋ ਸਟੋਰੇਜ ਵੇਰੀਐਂਟਸ ਵਿੱਚ ਉਪਲਬਧ ਹੈ:

8GB RAM + 256GB : 38,999 ਰੁਪਏ।
12GB RAM + 256GB : 41,999 ਰੁਪਏ।

ਗਾਹਕ ਇਸ ਫੋਨ ਨੂੰ ਈ-ਕਾਮਰਸ ਵੈੱਬਸਾਈਟ  Flipkart ਤੋਂ ਖਰੀਦ ਸਕਦੇ ਹਨ। ਸੇਲ ਦੇ ਪਹਿਲੇ ਦਿਨ HDFC ਅਤੇ ICICI ਬੈਂਕ ਦੇ ਕਾਰਡਾਂ 'ਤੇ 2,000 ਰੁਪਏ ਦਾ ਇੰਸਟੈਂਟ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੁਰਾਣਾ ਫੋਨ ਬਦਲਣ 'ਤੇ 2,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਸਕਦਾ ਹੈ।

Motorola Edge 70 Pro ਦੇ ਖਾਸ ਫੀਚਰਸ 

ਡਿਸਪਲੇ
- ਇਸ 'ਚ 6.8 ਇੰਚ ਦੀ 1.5K ਰੈਜ਼ੋਲਿਊਸ਼ਨ ਵਾਲੀ ਐਕਸਟ੍ਰੀਮ AMOLED ਡਿਸਪਲੇਅ ਹੈ, ਜੋ 144Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸਦੀ ਪੀਕ ਬ੍ਰਾਈਟਨੈੱਸ 5200 ਨਿਟਸ ਤੱਕ ਹੈ, ਜੋ ਧੁੱਪ 'ਚ ਵੀ ਸਾਫ ਨਜ਼ਰ ਆਉਂਦੀ ਹੈ।

ਪ੍ਰੋਸੈਸਰ
- ਫੋਨ 'ਚ MediaTek Dimensity 8500 Extreme ਚਿਪਸੈੱਟ ਦਿੱਤਾ ਗਿਆ ਹੈ, ਜੋ ਇਸਨੂੰ ਤੇਜ਼ ਰਫਤਾਰ ਪ੍ਰਦਾਨ ਕਰਦਾ ਹੈ।

ਬੈਟਰੀ ਅਤੇ ਚਾਰਜਿੰਗ
- ਇਸ 'ਚ 6,500mAh ਦੀ ਵੱਡੀ ਸਿਲਿਕਨ-ਕਾਰਬਨ ਬੈਟਰੀ ਲਗਾਈ ਗਈ ਹੈ, ਜਿਸ ਨਾਲ 90W ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।

ਕੈਮਰਾ
- ਫੋਟੋਗ੍ਰਾਫੀ ਲਈ ਫੋਨ ਦੇ ਪਿਛਲੇ ਹਿੱਸੇ 'ਚ ਦੋ ਕੈਮਰੇ ਹਨ - 50MP ਦਾ ਮੇਨ OIS ਕੈਮਰਾ ਅਤੇ 50MP ਦਾ ਅਲਟਰਾ ਵਾਈਡ ਕੈਮਰਾ। ਸੈਲਫੀ ਲਈ ਵੀ ਇਸ 'ਚ 50MP ਦਾ ਸ਼ਾਨਦਾਰ ਫਰੰਟ ਕੈਮਰਾ ਦਿੱਤਾ ਗਿਆ ਹੈ।

ਹੋਰ ਖੂਬੀਆਂ
- ਫੋਨ Android 16 'ਤੇ ਕੰਮ ਕਰਦਾ ਹੈ। ਇਸ ਨੂੰ ਪਾਣੀ ਅਤੇ ਧੂੜ ਤੋਂ ਬਚਾਉਣ ਲਈ IP68 ਅਤੇ IP69 ਰੇਟਿੰਗ ਮਿਲੀ ਹੋਈ ਹੈ, ਜਿਸ ਨਾਲ ਪਾਣੀ 'ਚ ਡਿੱਗਣ 'ਤੇ ਵੀ ਫੋਨ ਖਰਾਬ ਨਹੀਂ ਹੋਵੇਗਾ। ਸੁਰੱਖਿਆ ਲਈ ਇਸ ਵਿੱਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰ ਵੀ ਮੌਜੂਦ ਹਨ।


author

Sunaina

Content Editor

Related News