ਫੋਟੋਆਂ ਖਿੱਚਣ ਦੇ ਸ਼ੌਕੀਨਾਂ ਦੀ ਹੋ ਜਾਵੇਗੀ ਬੱਲੇ-ਬੱਲੇ ! iPhone 18 Pro ''ਚ ਮਿਲੇਗਾ ਸਭ ਤੋਂ ਵੱਡਾ ਕੈਮਰਾ

Saturday, Apr 25, 2026 - 11:13 AM (IST)

ਫੋਟੋਆਂ ਖਿੱਚਣ ਦੇ ਸ਼ੌਕੀਨਾਂ ਦੀ ਹੋ ਜਾਵੇਗੀ ਬੱਲੇ-ਬੱਲੇ ! iPhone 18 Pro ''ਚ ਮਿਲੇਗਾ ਸਭ ਤੋਂ ਵੱਡਾ ਕੈਮਰਾ

ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਵੱਡਾ ਨਾਮ ਰੱਖਣ ਵਾਲੀ ਕੰਪਨੀ ਐਪਲ ਆਪਣੇ ਆਉਣ ਵਾਲੇ ਫਲੈਗਸ਼ਿਪ ਫੋਨ iPhone 18 Pro 'ਚ ਹੁਣ ਤੱਕ ਦਾ ਸਭ ਤੋਂ ਵੱਡਾ ਕੈਮਰਾ ਅਪਗ੍ਰੇਡ ਕਰਨ ਜਾ ਰਹੀ ਹੈ। ਖਬਰਾਂ ਮੁਤਾਬਕ, ਐਪਲ ਆਪਣੇ ਅਗਲੇ ਮਾਡਲ 'ਚ 'ਵੇਰੀਏਬਲ ਅਪਰਚਰ' ਫੀਚਰ ਪੇਸ਼ ਕਰੇਗਾ, ਜਿਸ ਨਾਲ ਯੂਜ਼ਰਸ ਨੂੰ ਮੋਬਾਈਲ 'ਚ ਹੀ DSLR ਕੈਮਰੇ ਵਾਲਾ ਅਹਿਸਾਸ ਮਿਲੇਗਾ।

ਕੀ ਹੈ Variable aperture feature?

ਰਿਪੋਰਟਾਂ ਅਨੁਸਾਰ, ਹੁਣ ਤੱਕ ਲਾਂਚ ਹੋਏ ਆਈਫੋਨਾਂ 'ਚ 'ਫਿਕਸਡ ਅਪਰਚਰ' ਮਿਲਦਾ ਸੀ, ਜਿਸ ਕਾਰਨ ਕਈ ਵਾਰ ਫੋਟੋਆਂ ਔਸਤ ਆਉਂਦੀਆਂ ਸਨ ਕਿਉਂਕਿ ਲੈਂਸ ਸੀਨ ਦੇ ਹਿਸਾਬ ਨਾਲ ਐਡਜਸਟ ਨਹੀਂ ਹੋ ਪਾਉਂਦਾ ਸੀ ਪਰ ਨਵੇਂ iPhone 18 Pro ਅਤੇ Pro Max 'ਚ ਇਹ ਸਮੱਸਿਆ ਖਤਮ ਹੋ ਜਾਵੇਗੀ। ਇਹ ਨਵਾਂ ਫੀਚਰ ਕੈਮਰਾ ਲੈਂਸ ਨੂੰ ਆਬਜੈਕਟ ਅਤੇ ਰੋਸ਼ਨੀ ਦੇ ਹਿਸਾਬ ਨਾਲ ਐਡਜਸਟ ਕਰਨ ਦੀ ਆਜ਼ਾਦੀ ਦੇਵੇਗਾ, ਜਿਸ ਨਾਲ ਫੋਟੋਗ੍ਰਾਫੀ ਹੋਰ ਵੀ ਕੁਦਰਤੀ ਅਤੇ ਬਿਹਤਰ ਹੋਵੇਗੀ।

ਮਿਲਣਗੇ ਇਹ ਸ਼ਾਨਦਾਰ ਫੀਚਰਸ :-

200MP ਪੈਰੀਸਕੋਪ ਲੈਂਸ
- ਬਿਹਤਰ ਫੋਟੋਗ੍ਰਾਫੀ ਅਨੁਭਵ ਲਈ ਕੰਪਨੀ ਇਸ 'ਚ 200MP ਦਾ ਪੈਰੀਸਕੋਪ ਲੈਂਸ ਦੇ ਸਕਦੀ ਹੈ।

ਵੱਡਾ ਸੈਂਸਰ
- iPhone 18 Pro ਸੀਰੀਜ਼ 'ਚ 1/1.12 ਇੰਚ ਦਾ ਵੱਡਾ ਸੈਂਸਰ ਮਿਲਣ ਦੀ ਉਮੀਦ ਹੈ।

ਸੁਧਰੀ ਹੋਈ ਕੈਮਰਾ ਐਪ
- ਵੱਖ-ਵੱਖ ਸ਼ੂਟਿੰਗ ਮੋਡਸ 'ਚ ਤਸਵੀਰਾਂ ਕਲਿੱਕ ਕਰਨ ਲਈ ਕੈਮਰਾ ਐਪ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਜਾਵੇਗਾ।

ਕਦੋਂ ਹੋਵੇਗਾ ਲਾਂਚ?

ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ (DCS) ਮੁਤਾਬਕ, iPhone 18 Pro ਸੀਰੀਜ਼ ਨੂੰ ਇਸੇ ਸਾਲ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਐਪਲ ਆਪਣਾ ਪਹਿਲਾ ਫੋਲਡੇਬਲ ਆਈਫੋਨ ਵੀ ਲਾਂਚ ਕਰ ਸਕਦਾ ਹੈ। ਜਦਕਿ ਅਗਲੇ ਸਾਲ iPhone 18e ਨੂੰ ਲਾਂਚ ਕਰਨ ਦੀ ਤਿਆਰੀ ਹੈ, ਹਾਲਾਂਕਿ ਉਸ 'ਚ ਕੋਈ ਵੱਡਾ ਅਪਗ੍ਰੇਡ ਹੋਣ ਦੀ ਸੰਭਾਵਨਾ ਨਹੀਂ ਹੈ।


author

Sunaina

Content Editor

Related News