ਘਰੇਲੂ ਕੰਪਨੀ ਨੇ ਲਾਂਚ ਕੀਤੇ ਨਵੇਂ ਵਾਇਰਲੈੱਸ ਈਅਰਫੋਨ, ਜਾਣੋ ਕੀਮਤ ਤੇ ਖੂਬੀਆਂ

12/19/2020 5:13:27 PM

ਗੈਜੇਟ ਡੈਸਕ– ਭਾਰਤ ਦੇ ਪ੍ਰਮੁੱਖ ਗੈਜੇਟ ਅਸੈਸਰੀ ਅਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ U ਐਂਡ i ਨੇ ਆਪਣੇ ਛੋਟੇ ਵਾਇਰਲੈੱਸ ‘Rocky’ ਈਅਰਫੋਨਸ ਲਾਂਚ ਕਰ ਦਿੱਤੇ ਹਨ। ਕੰਪਨੀ ਦੁਆਰਾ ਇਨ੍ਹਾਂ ਨੂੰ ਕਾਫੀ ਛੋਟੇ ਆਕਾਰ ਦਾ ਬਣਾਇਆ ਗਿਆ ਹੈ। ਇਨ੍ਹਾਂ ਦੀ ਉਚਾਈ 4.4cm, ਚੌੜਾਈ 4.43cm ਅਤੇ ਭਾਰ 36 ਗ੍ਰਾਮ ਹੈ। U ਐਂਡ i Rocky ਈਅਰਫੋਨਸ ਦੀ ਕੀਮਤ 2,999 ਰੁਪਏ ਹੈ। ਇਹ ਈਅਰਫੋਨਸ ਸਿਰਫ ਚਿੱਟੇ ਰੰਗ ’ਚ ਰਿਟੇਲ ਅਤੇ ਈ-ਕਾਮਰਸ ਪਲੇਟਫਾਰਮ ’ਤੇ ਉਲੱਬਧ ਹੋਣਗੇ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ਈਅਰਫੋਨਸ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਇਕ ਵਾਰ ਚਾਰਜ ਹੋ ਕੇ 10 ਘੰਟਿਆਂ ਦਾ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ Rocky ਈਅਰਫੋਨਸ ’ਚ ਟੱਚ ਬਟਨ ਵੀ ਮੌਜੂਦ ਹਨ। ਇਨ੍ਹਾਂ ਰਾਹੀਂ ਯੂਜ਼ਰਸ ਮਿਊਜ਼ਿਕ ਬਦਲਣ ਤੋਂ ਲੈ ਕੇ ਕਾਲ ਚੁੱਕ ਅਤੇ ਕੱਟ ਵੀ ਸਕਦੇ ਹਨ। 

ਕੰਪਨੀ ਨੇ  ਇਨ੍ਹਾਂ ਵਾਇਰਲੈੱਸ ਈਅਰਫੋਨਸ ’ਚ ਸ਼ਾਨਦਾਰ ਸਾਊਂਡ ਲਈ ਵਾਧੂ ਬਾਸ ਦਿੱਤੀ ਹੈ, ਨਾਲ ਹੀ ਇਨ੍ਹਾਂ ਈਅਰਫੋਨਸ ’ਚ ਕੁਨੈਕਟੀਵਿਟੀ ਲਈ ਬਲੂਟੂਥ 5.0 ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਫੋਨਸ ਦੇ ਚਾਰਜਿੰਗ ਕੇਸ ’ਚ ਬੈਟਰੀ ਇੰਡੀਕੇਟਰ ਮਿਲੇਗਾ, ਜੋ ਬੈਟਰੀ ਲੈਵਲ ਦੀ ਜਾਣਕਾਰੀ ਦਿੰਦਾ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 180mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਘੰਟਿਆਂ ਦਾ ਪਲੇਅ ਬੈਕ ਟਾਈਮ ਅਤੇ 2.5 ਘੰਟਿਆਂ ਦਾ ਮਿਊਜ਼ਿਕ ਪਲੇਅ ਟਾਈਮ ਦਿੰਦੀ ਹੈ। 


Rakesh

Content Editor

Related News