ਵਟਸਐਪ ਨੇ ਪੇਸ਼ ਕੀਤੇ ਦੋ ਨਵੇਂ ਫੀਚਰਸ, ਜਾਣੋ ਖਾਸੀਅਤ

09/09/2017 1:35:43 AM

ਜਲੰਧਰ— ਦਿੱਗਜ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ ਲਈ ਦੋ ਨਵੇਂ ਫੀਚਰਸ ਪੇਸ਼ ਕੀਤੇ ਹਨ। ਜਾਣਕਾਰੀ ਮੁਤਾਬਕ ਇਹ ਦੋ ਨਵੇਂ ਫੀਚਰਸ ਪਿਕਚਰ ਇਨ ਪਿਕਚਰ ਅਤੇ ਟੈਕਸਟ ਨੂੰ ਸਟੇਟਸ ਬਨਾਣਾ ਹੈ। ਨਵੇਂ ਫੀਚਰ ਐਂਡਰਾਇਡ ਨਾਲ ਆਈ.ਓ.ਐੱਸ. ਪਲੇਟਫਾਰਮ ਲਈ ਜਾਰੀ ਕੀਤੇ ਗਏ ਹਨ।
ਪਿਕਚਰ ਇਨ ਪਿਕਚਰ
ਇਸ ਨਵੇਂ ਫੀਚਰ ਨਾਲ ਯੂਜ਼ਰਸ ਹ੍ਵੁ ਵੀਡੀਓ ਕਾਲਿੰਗ ਦੇ ਵਿੰਡੋ ਦਾ ਸਾਈਜ਼ ਤੈਅ ਕਰ ਸਕਦੇ ਹਾਂ ਅਤੇ ਉਸ ਨੂੰ ਸਕਰੀਨ 'ਤੇ ਕਿਤੇ ਵੀ ਲੈ ਜਾ ਸਕਦੇ ਹਾਂ। ਕੰਪਨੀ ਨੇ ਐਂਡਰਾਇਡ ਪਲੇਟਫਾਰਮ 'ਤੇ ਇਸ ਫੀਚਰ ਦੀ ਟੈਸਟਿੰਗ ਜੁਲਾਈ ਮਹੀਨੇ ਤੋਂ ਸ਼ੁਰੂ ਕੀਤੀ ਸੀ। ਪਿਛਲੇ ਕੁਝ ਮਹੀਨਿਆਂ 'ਚ ਕਈ ਮੈਸੇਜਿੰਗ ਐਪ ਨੇ ਪਿਕਚਰ ਇਨ ਪਿਕਚਰ ਵਰਗੇ ਫੀਚਰ ਰੀਲੀਜ ਕੀਤੇ ਸਨ, ਤਾਂ ਕਿ ਯੂਜ਼ਰਸ ਆਪਣੇ ਸਮੇਂ ਦੀ ਵਰਤੋਂ ਕਰ ਸਕੇ। ਐਪਲ ਦੇ ਲੇਟੈਸਟ ਆਈਫੋਨ ਵੀ ਇਸ ਫੀਚਰ ਨੂੰ ਸਪੋਰਟ ਕਰਦਾ ਹੈ।
ਟੈਕਸਟ ਸਟੇਟਸ ਅਪਡੇਟ
ਹੁਣ ਯੂਜ਼ਰ ਲੇਟੈਸਟ ਵਟਸਐਪ ਵਰਜ਼ਨ 'ਤੇ ਬੈਕਗ੍ਰਾਓਂਡ ਕਲਰ ਚੁਣ ਸਕੋਗੇ ਅਤੇ ਉਸ 'ਤੇ ਟੈਕਸਟ ਲਿਖ ਪਾਓਗੇ। ਦੱਸਣਯੋਗ ਹੈ ਕਿ ਖਾਸ ਕਿਸਮ ਦੇ ਟੈਕਸਟ ਵਾਲਾ ਇਹ ਸਟੇਟਸ ਸਿਰਫ 24 ਘੰਟੇ ਤਕ ਰਹਿ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਂਡਰਾਇਡ ਅਤੇ ਆਈਫੋਨ ਯੂਜ਼ਰਸ ਲਈ ਇਸ ਫੀਚਰ ਨੂੰ ਪਿਛਲੇ ਮਹੀਨੇ ਦੇ ਆਖੀਰ 'ਚ ਹੀ ਪੇਸ਼ ਕੀਤਾ ਗਿਆ ਸੀ। ਹੁਣ ਹਰ ਕਿਸੇ ਕੋਲ ਪਹੁੰਚ ਗਿਆ ਹੈ। ਵਰਨਣਯੋਗ ਹੈ ਕਿ ਕੰਪਨੀ ਨਵੇਂ ਫੀਚਰਸ ਲਿਆ ਰਹੀ ਹੈ ਜਾਂ ਪੁਰਾਣੇ ਫੀਚਰਸ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਹਾਲ ਹੀ 'ਚ ਕੰਪਨੀ ਨੇ ਆਪਣੇ ਬਿਜਨਸ ਗਾਹਕਾਂ ਲਈ ਨਵੇਂ ਟੂਲ ਦਾ ਐਲਾਨ ਕੀਤਾ ਸੀ। ਹੁਣ ਬਿਜਨਸ ਪਲੇਟਫਾਰਮ ਨੂੰ ਵਟਸਐਪ 'ਤੇ Verified ਪ੍ਰੋਫਾਈਲ ਮਿਲੇਗੀ । 


Related News