ਪਤਨੀ ਨੇ ਵਟਸਐਪ ''ਤੇ ਸਟੇਟਸ ਲਗਾ ਕੇ ਕੀਤਾ ਐਲਾਨ- ''''ਮੇਰੇ ਪਤੀ ਨੂੰ ਠਿਕਾਣੇ ਲਗਾਓ, 50 ਹਜ਼ਾਰ ਇਨਾਮ ਪਾਓ''''
Sunday, Mar 31, 2024 - 02:38 AM (IST)
 
            
            ਆਗਰਾ (ਭਾਸ਼ਾ)– ਆਗਰਾ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਵਟਸਐਪ ਸਟੇਟਸ ’ਤੇ ਆਪਣੇ ਪਤੀ ਨੂੰ ਮਾਰਨ ਵਾਲੇ ਵਿਅਕਤੀ ਨੂੰ 50,000 ਰੁਪਏ ਦਾ ਇਨਾਮ ਦੇਣ ਬਾਰੇ ਲਿਖਿਆ ਹੈ। ਮਾਮਲਾ ਆਗਰਾ ਥਾਣੇ ਦੇ ਬਾਹ ਇਲਾਕੇ ਦਾ ਹੈ।
ਪਤਨੀ ਦਾ ਵ੍ਹਟਸਐਪ ਸਟੇਟਸ ਦੇਖ ਕੇ ਪਤੀ ਘਬਰਾ ਗਿਆ ਹੈ ਅਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 9 ਜੁਲਾਈ 2022 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਅਕਸਰ ਝਗੜੇ ਹੋਣ ਲੱਗੇ ਅਤੇ 5 ਮਹੀਨਿਆਂ ਬਾਅਦ ਉਸ ਦੀ ਪਤਨੀ ਆਪਣੇ ਨਾਨਕੇ ਘਰ ਚਲੀ ਗਈ ਅਤੇ ਉਦੋਂ ਤੋਂ ਉਥੇ ਹੀ ਰਹਿ ਰਹੀ ਹੈ।
ਇਹ ਵੀ ਪੜ੍ਹੋ- ਭਾਂਡਿਆਂ ਦੀ ਦੁਕਾਨ 'ਤੇ ਕੰਮ ਕਰਦੇ ਨੌਜਵਾਨ ਦਾ ਸਿਰ 'ਚ ਡੰਡੇ ਮਾਰ-ਮਾਰ ਕੀਤਾ ਕਤਲ, ਪੁਲਸ ਨੇ ਮੁਲਜ਼ਮ ਕੀਤਾ ਕਾਬੂ
ਨੌਜਵਾਨ ਅਨੁਸਾਰ 21 ਦਸੰਬਰ 2023 ਨੂੰ ਤਰੀਕ ਤੋਂ ਵਾਪਸ ਆਉਂਦੇ ਸਮੇਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਹੁਣ ਉਸ ਦੀ ਪਤਨੀ ਨੇ ਉਸ ਨੂੰ ਮਾਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਦੇਣ ਲਈ ਆਪਣੇ ਵਟਸਐਪ ’ਤੇ ਸਟੇਟਸ ਪਾ ਦਿੱਤਾ ਹੈ।
ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਸਟੇਟਸ ’ਚ ਲਿਖਿਆ ਹੈ, ‘ਮੇਰਾ ਵਿਆਹ ਮੇਰੀ ਮਰਜ਼ੀ ਦੇ ਖਿਲਾਫ ਹੋਇਆ ਹੈ।’ ਜੋ ਕੋਈ ਵੀ ਮੇਰੇ ਪਤੀ ਨੂੰ ਮਾਰੇਗਾ, ਉਸ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਗੂੰਗੀ-ਬੋਲ਼ੀ ਦਿਮਾਗ ਤੋਂ ਦਿਵਿਆਂਗ ਨਾਬਾਲਗ ਬੱਚੀ ਦੀ ਰੋਲ਼ੀ ਪੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            