ਟਵਿਟਰ ਨੇ ਲਾਂਚ ਕੀਤਾ Location Spotlight ਫੀਚਰ, ਜਾਣੋਂ ਕਿਵੇਂ ਕਰਦਾ ਹੈ ਕੰਮ

Saturday, Aug 06, 2022 - 11:53 AM (IST)

ਟਵਿਟਰ ਨੇ ਲਾਂਚ ਕੀਤਾ Location Spotlight ਫੀਚਰ, ਜਾਣੋਂ ਕਿਵੇਂ ਕਰਦਾ ਹੈ ਕੰਮ

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਨੇ ਇਕ ਹੋਰ ਨਵੇਂ ਫੀਚਰ ਦਾ ਐਲਾਨ ਕਰ ਦਿੱਤਾ ਹੈ। ਇਸ ਨਵੇਂ ਫੀਚਰ ਦਾ ਨਾਂ Location Spotlight ਫੀਚਰ ਹੈ, ਜਿਸਨੂੰ ਬਿਜ਼ਨੈੱਸ ਕਰਨ ਵਾਲੇ ਯੂਜ਼ਰਸ ਲਈ ਲਿਆਇਆ ਗਿਆ ਹੈ। ਪ੍ਰੋਫੈਸ਼ਨਲ ਅਕਾਊਂਟ ਵਾਲੇ ਟਵਿਟਰ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ। Location Spotlight ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਬਿਜ਼ਨੈੱਸ ਨਾਲ ਜੁੜੀ ਜਾਣਕਾਰੀ ਨੂੰ ਗਾਹਕ ਲਈ ਉਪਲੱਬਧ ਕਰਵਾ ਸਕਣਗੇ। 

ਦਰਅਸਲ, ਬਿਜ਼ਨੈੱਸ ਯੂਜ਼ਰਸ ਲਈ ਪੇਸ਼ ਕੀਤੇ ਗਏ ਇਸ ਫੀਚਰ ਨੂੰ ਜੂਨ ਦੀ ਸ਼ੁਰੂਆਤ ’ਚ ਲਿਆਇਆ ਗਿਆ ਸੀ, ਇਸ ਤੋਂ ਬਾਅਦ ਕੁਝ ਚੁਣੀਆਂ ਹੋਈਆਂ ਥਾਵਾਂ ’ਤੇ ਇਸਨੂੰ ਟੈਸਟਿੰਗ ਦੌਰ ’ਤੇ ਲਾਂਚ ਵੀ ਕੀਤਾ ਗਿਆ ਸੀ। ਹੁਣ ਟਵਿਟਰ ਦੇ ਇਸ ਫੀਚਰ ਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਬਿਜ਼ਨੈੱਸ ਦਾ ਪਤਾ, ਕਦੋਂ ਤੋਂ ਕਦੋਂ ਤਕ ਖੁਲਦਾ ਹੈ ਯਾਨੀ ਕੰਮ ਦੇ ਘੰਟੇ, ਕਾਨਟੈਕਟ ਇਨਫਾਰਮੇਸ਼ਨ ਸਮੇਤ ਕਈ ਜ਼ਰੂਰੀ ਚੀਜ਼ਾਂ ਆਪਣੇ ਟਵਿਟਰ ਅਕਾਊੰਟ ’ਚ ਅਟੈਚ ਕਰ ਸਕਦੇ ਹਨ, ਜਿਸ ਨਾਲ ਗਾਹਕ ਉਨ੍ਹਾਂ ਨਾਲ ਸੰਪਰਕ ਕਰ ਸਕਣ। 

ਲੇਕਸ਼ਨ ਲਈ ਗੂਗਲ ਮੈਪ ਦਾ ਹੋਵੇਗਾ ਇਸਤੇਮਾਲ
ਟਵਿਟਰ ਨੇ 4 ਅਗਸਤ ਨੂੰ ਇਸ ਫੀਚਰ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਹੁਣ ਲੋਕੇਸ਼ਨ ਸਪੋਟਲਾਈਟ ਫੀਚਰ ਨੂੰ ਗਲੋਬਲੀ ਲਾਂਚ ਕਰ ਦਿੱਤਾ ਗਿਆ ਹੈ। ਹੁਣ ਕੋਈ ਵੀ ਪ੍ਰੋਫੈਸ਼ਨਲ ਯੂਜ਼ਰ ਆਪਣੇ ਟਵਿਟਰ ਅਕਾਊਂਟ ’ਚ ਲੋਕੇਸ਼ਨ ਸਪੋਟਲਾਈਟ ਫੀਚਰ ਦਾ ਇਸਤੇਮਾਲ ਕਰਕੇ ਗਾਹਕ ਤਕ ਆਪਣੀ ਪਹੁੰਚ ਵਧਾ ਸਕਦਾ ਹੈ। ਇਸ ਫੀਚਰ ’ਚ ਇਕ ਹੋਰ ਬਦਲਾਅ ਕਰਦੇ ਹੋਏ ਇਸਨੂੰ ਗੂਗਲ ਮੈਪ ਨਾਲ ਜੋੜਿਆ ਗਿਆ ਹੈ, ਜਿਸ ਨਾਲ ਗਾਹਕਾਂ ਨੂੰ ਸਹੀ ਲੋਕੇਸ਼ਨ ਵੇਖਣ ’ਚ ਮਦਦ ਮਿਲੇਗੀ। 

ਸਭ ਤੋਂ ਪਹਿਲਾਂ ਇੱਥੇ ਹੋਇਆ ਸੀ ਲਾਂਚ
ਦੱਸ ਦੇਈਏ ਕਿ ਟਵਿਟਰ ਦੇ ਲਕੇਸ਼ਨ ਸਪੋਟਲਾਈਟ ਫੀਚਰ ਨੂੰ ਸਭ ਤੋਂ ਪਹਿਲਾਂ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ’ਚ ਲਾਂਚ ਕੀਤਾ ਗਿਆ ਸੀ। ਟਵਿਟਰ ਨੇ ਹੁਣ ਇਸ ਫੀਚਰ ਦਾ ਵਿਸਤਾਰ ਕਰਦੇ ਹੋਏ ਇਸਨੂੰ ਗਲੋਬਲੀ ਲਾਂਚ ਕੀਤਾ ਹੈ। 


author

Rakesh

Content Editor

Related News