ਅੱਜ ਇਕ ਵਾਰ ਫਿਰ ਸੇਲ ਲਈ ਹੋਵੇਗਾ ਉਪਲੱਬਧ xiaomi Redmi Note 4 ਸਮਾਰਟਫੋਨ

Wednesday, May 17, 2017 - 10:00 AM (IST)

ਜਲੰਧਰ- ਸ਼ਿਓਮੀ ਨੇ ਸਾਲ 2017 ਦੀ ਸ਼ੁਰੂਆਤ ''ਚ ਆਪਣੇ ਨਵੇਂ ਸਮਾਰਟਫੋਨ ਰੈੱਡਮੀ ਨੋਟ 4 ਨੂੰ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਸੀ। ਇਹ ਫੋਨ ਕਾਫੀ ਪ੍ਰਸਿੱਧ ਵੀ ਰਿਹਾ। ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਹਿਲੀ ਫਲੈਸ਼ ਸੇਲ ''ਚ ਸਿਰਫ 10 ਮਿੰਟ ''ਚ ਹੀ ਇਸ ਸਮਾਰਟਫੋਨ ਦੇ 25 ਲੱਖ ਯੂਨਿਟ ਸੇਲ ਹੋਈ ਸੀ। ਜਿਸ ਤੋਂ ਬਾਅਦ ਕਈ ਵਾਰ ਸੇਲ ਲਈ ਆ ਚੁੱਕੇ ਹਨ ਪਰ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਅੱਜ ਮੌਕਾ ਹੈ। ਸ਼ਿਓਮੀ ਰੈੱਡਮੀ ਨੋਟ 4 ਅੱਜ ਫਿਰ ਸੇਲ ਲਈ ਦੁਪਹਿਰ 12 ਵਜੇ ਉਪਲੱਬਧ ਹੋਵੇਗਾ। 
ਅੱਜ ਸੇਲ ਲਈ ਉਪਲੱਬਧ ਹੋਣ ਵਾਲੇ ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ ਨੂੰ ਸ਼ਿਓਮੀ ਦੀ ਆਫਿਸ਼ੀਅਲ ਸਾਈਟ Mi.com ਤੋਂ ਇਲਾਵਾ ਈ-ਕਾਮਰਸਸਾਈਟ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਦੀ ਸਾਈਟ ''ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ ਗੋਲਡ ਗ੍ਰੇ, ਮੈਟ ਬਲੈਕ ਅਤੇ ਸਿਲਵਰ ਕਲਰ ਰੰਗ ਵੇਰੀਅੰਟ ਨਾਲ ਤਿੰਨ ਸਟੋਰੇਜ ਆਪਸ਼ਨ ''ਚ ਮੌਜੂਦ ਹਨ, ਜਿਸ ''ਚ 2 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਦੀ ਕੀਮਤ 9,999 ਰੁਪਏ, 3 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 10,999 ਰੁਪਏ ਅਤੇ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 12,999 ਰੁਪਏ ਹੈ। ਰੈੱਡਮੀ ਨੋਟ 4 ਤੁਹਾਨੂੰ ਗੋਲਡ ਗ੍ਰੇ ਅਤੇ ਸਿਲਵਰ ਕਲਰ ''ਚ ਉਪਲੱਬਧ ਹੈ।
ਸ਼ਿਓਮੀ ਰੈੱਡਮੀ ਨੋਟ 4 ਦੇ ਸਪੈਸੀਫਿਕੇਸ਼ਨ -
ਇਸ ਸਮਾਰਟਫੋਨ ''ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੈ। ਇਹ ਸਮਾਰਟਫੋਨ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ਨੂੰ ਦੋ ਸਟੋਰੇਜ ਆਪਸ਼ਨ ''ਚ ਪੇਸ਼ ਕੀਤਾ ਗਿਆ ਹੈ। ਜਿਸ ''ਚ ਇਕ ਵੇਰੀਅੰਟ ''ਚ 2 ਜੀ. ਬੀ. ਅਤੇ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਦਕਿ ਦੂਜੇ ਵੇਰੀਅੰਟ ''ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਉਪਲੱਬਧ ਹੈ। ਇਸ ਦੇ ਤੀਜੇ ਵੇਰੀਅੰਟ ''ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਹੈ। 
ਫੋਟੋਗ੍ਰਾਫੀ ਲਈ ਰੈੱਡਮੀ ਨੋਟ 4 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ ''ਚ ਐੱਲ. ਈ. ਡੀ. ਫਲੈਸ਼, ਐੱਫ/2.0 ਅਪਰਚਰ ਅਤੇ ਪੀ. ਡੀ. ਐੱਫ. ਸਪੋਰਟ ਵਰਗੇ ਫੀਚਰਸ ਦਿੱਤੇ ਗਏ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। ਜਿਸ ''ਚ ਐੱਫ/2.0 ਅਪਰਚਰ ਅਤੇ 85 ਡਿਗਰੀ ਵਾਈਢ ਐਂਗਲ ਲੈਂਸ ਦਿੱਤੇ ਗਏ ਹਨ। ਪਾਵਰ ਬੈਕਅੱਪ ਲਈ ਰੈੱਡਮੀ ਨੋਟ 4 ''ਚ 4,100 ਐੱਮ. ਏ. ਐੱਚ. ਦੀ ਬੈਟਰੀ ਉਪਲੱਬਧ ਹੈ, ਜੋ ਕਿ ਕੰਪਨੀ ਦੇ ਅਨੁਸਾਰ ਇਕ ਵਾਰ ਚਾਰਜ ਕਰਨ ''ਤੇ ਪੂਰਾ ਦਿਨ ਕੰਮ ਕਰਨ ''ਚ ਸਮਰੱਥ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ 4ਜੀ ਵੋ. ਐੱਲ. ਟੀ. ਈ. ਸਪੋਰਟ, ਵਾਈ-ਫਾਈ ਅਤੇ ਬਲੁਟੁਥ ਦਿੱਤੇ ਗਏ ਹਨ।

Related News